ਗੋਆ ਦੀ ਭਾਜਪਾ ਸਰਕਾਰ ਨੇ ਜਿੱਤਿਆ ਬਹੁਮਤ, CM ਸਾਵੰਤ ਨੂੰ ਮਿਲੀਆਂ 20 ਵੋਟਾਂ

03/20/2019 1:39:48 PM

ਪਣਜੀ-ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਵਿਧਾਨ ਸਭਾ 'ਚ ਬਹੁਮਤ ਜਿੱਤ ਲਿਆ ਹੈ। ਭਾਜਪਾ ਸਰਕਾਰ ਦੇ ਪੱਖ 'ਚ 20 ਵੋਟ ਪਈਆਂ। ਰਾਜਪਾਲ ਮ੍ਰਿਦੁੱਲਾ ਸਿਨਹਾਂ ਨੇ ਫਲੋਰ ਟੈਸਟ ਕਰਵਾਉਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਂਸ਼ਨ ਬੁਲਾਇਆ ਸੀ।

ਇੰਨੀਆਂ ਮਿਲੀਆ ਵੋਟਾਂ-

ਭਾਜਪਾ ਸਰਕਾਰ ਨੇ 21 ਵਿਧਾਇਕਾਂ ਦਾ ਸਮਰੱਥਨ ਹੋਣ ਦਾ ਦਾਅਵਾ ਕੀਤਾ ਸੀ ਪਰ ਇੱਕ ਵੋਟ ਉਨ੍ਹਾਂ ਨੂੰ ਘੱਟ ਮਿਲਿਆ। ਇਨ੍ਹਾਂ 'ਚ ਭਾਜਪਾ ਦੇ 12 ਅਤੇ ਸਹਿਯੋਗੀ ਦਲ ਗੋਆ ਫਾਰਵਰਡ ਪਾਰਟੀ (ਜੀ. ਐੱਫ. ਪੀ.) ਅਤੇ ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ (ਐੱਮ. ਜੀ. ਪੀ.) ਦੇ ਤਿੰਨ-ਤਿੰਨ ਅਤੇ 3 ਆਜ਼ਾਦ ਵਿਧਾਇਕ ਸ਼ਾਮਿਲ ਸੀ। ਗੋਆ ਦੀ 40 ਮੈਂਬਰੀ ਵਿਧਾਨ ਸਭਾ ਦੀ ਅਸਲੀ ਗਿਣਤੀ ਘਟ ਕੇ 36 ਰਹਿ ਗਈ ਹੈ,ਕਿਉਂਕਿ ਮਨੋਹਰ ਪਾਰੀਕਰ ਅਤੇ ਭਾਜਪਾ ਵਿਧਾਇਕ ਫ੍ਰਾਂਸਿਸ ਡਿਸੂਜਾ ਦੀ ਮੌਤ ਹੋ ਗਈ ਸੀ। ਕਾਂਗਰਸ ਦੇ 2 ਵਿਧਾਇਕ ਸੁਭਾਸ਼ ਸ਼ਿਰੋਡਕਰ ਅਤੇ ਦਇਆਨੰਦ ਸੋਪਤੇ ਨੇ ਤਿਆਗ ਪੱਤਰ ਦੇ ਦਿੱਤਾ ਸੀ। ਗੋਆ 'ਚ ਕਾਂਗਰਸ 14 ਵਿਧਾਇਕਾ ਨਾਲ ਸਭ ਤੋਂ ਵੱਡੀ ਪਾਰਟੀ ਹੈ ਪਰ ਰਾਕਾਂਪਾ (ਐੱਨ. ਸੀ. ਪੀ.) ਦਾ ਵੀ ਇਕ ਵਿਧਾਇਕ ਹੈ।

ਰਾਤ 2 ਵਜੇ ਸਾਵੰਤ ਨੇ ਚੁੱਕੀ ਸਹੁੰ-
ਸਾਵੰਤ (45 ਸਾਲਾਂ) ਨੇ ਸੋਮਵਾਰ (18 ਮਾਰਚ) ਕਾਫੀ ਦੇਰ ਰਾਤ 'ਚ 11 ਮੰਤਰੀਆਂ ਨਾਲ ਸਹੁੰ ਚੁਕਾਈ ਗਈ ਸੀ। ਉਨ੍ਹਾਂ ਨੇ ਪਾਰੀਕਰ ਦਾ ਸਥਾਨ ਲਿਆ। ਸਾਵੰਤ ਪੇਸ਼ੇ ਤੋਂ ਆਯੂਰਵੈਦਿਕ ਡਾਕਟਰ ਅਤੇ ਆਰ. ਐੱਸ. ਐੱਸ. ਦੇ ਸਮਰਪਿਤ ਵਰਕਰ ਹਨ। ਨਵੀਂ ਸਰਕਾਰ ਨੇ ਜਿਹੜੇ ਮੰਤਰੀਆਂ ਨੂੰ ਸਹੁੰ ਚੁਕਾਈ ਗਈ ਹੈ ਉਹ ਪਾਰੀਕਰ ਮੰਤਰੀ ਮੰਡਲ 'ਚ ਵੀ ਸ਼ਾਮਿਲ ਸੀ।

ਜ਼ਿਕਰਯੋਗ ਹੈ ਕਿ ਲੰਬੀ ਰਾਜਨੀਤਿਕ ਦੇ ਖਿੱਚੋਤਾਣ ਤੋਂ ਬਾਅਦ ਮੰਗਲਵਾਰ ਨੂੰ ਵਿਧਾਨ ਸਭਾ ਪ੍ਰਧਾਨ ਪ੍ਰਮੋਦ ਸਾਵੰਤ ਨੇ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ ਸੀ ਪਰ ਸੂਬੇ 'ਚ ਪਹਿਲੀ ਵਾਰ ਦੋ ਉੱਪ ਮੁੱਖ ਮੰਤਰੀ- ਜੀ. ਐੱਫ. ਪੀ. ਮੁੱਖੀ ਵਿਜੇ ਸਰਦੇਸਾਈ ਅਤੇ ਐੱਮ. ਪੀ. ਜੀ. ਵਿਧਾਇਕ ਸੁਦਿਨ ਧਾਵਲਿਕਰ ਨੂੰ ਵੀ ਸਹੁੰ ਚੁਕਾਈ ਗਈ।

Iqbalkaur

This news is Content Editor Iqbalkaur