2 ਟੁੱਕੜਿਆਂ ''ਚ ਵੰਡੀ ਗਈ ਲੜਕੀ, 2 ਮਿੰਟ ਤੱਕ ਕਰਦੀ ਰਹੀ ਮਾਂ ਨਾਲ ਗੱਲ, ਬੋਲੀ- ਆਈ.ਲਵ.ਯੂ.

05/26/2017 4:16:37 PM

ਮੇਰਠ— ਯੂ.ਪੀ ਦੇ ਮੇਰਠ ਜ਼ਿਲੇ ''ਚ ਵੀਰਵਾਰ ਸ਼ਾਮ 10ਵੀਂ ਦੀ ਵਿਦਿਆਰਥਣ ਦਾ ਅੰਤਿਮ ਸਸਕਾਰ ਕੀਤਾ ਗਿਆ। ਵਿਦਿਆਰਥਣ ਦੀ ਬੁੱਧਵਾਰ ਸ਼ਾਮ ਟਿਊਸ਼ਨ ਜਾਂਦੇ ਸਮੇਂ ਰੋਡ ਹਾਦਸੇ ''ਚ ਮੌਤ ਹੋ ਗਈ ਸੀ। ਮ੍ਰਿਤਕਾ ਦੀ ਮਾਂ ਵਾਰ-ਵਾਰ ਬੇਟੀ ਨੂੰ ਯਾਦ ਕਰਕੇ ਬੇਹੋਸ਼ ਹੋ ਰਹੀ ਹੈ। ਹਾਦਸੇ ਦੇ ਤੁਰੰਤ ਬਾਅਦ ਮਾਂ ਘਟਨਾ ਸਥਾਨ ''ਤੇ ਪੁੱਜ ਗਈ, ਜਿੱਥੇ ਬੇਟੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਮਾਂ ਮੈਨੂੰ ਬਚਾ ਲਓ, ਆਈ.ਲਵ.ਯੂ।


ਹਾਦਸਾ ਮੇਰਠ ਦੇ ਪੀ.ਵੀ.ਐਸ ਰੋਡ ''ਤੇ ਐਲ ਬਲਾਕ ਚੌਕੀ ਨੇੜੇ ਹੋਇਆ ਸੀ। ਇੱਥੇ ਰਹਿਣ ਵਾਲੇ ਜਗਦੀਸ਼ ਸ਼ਰਮਾ ਆਪਣੀ 14 ਸਾਲ ਦੀ ਪੋਤਰੀ ਕਨਕ ਨੂੰ ਬਾਈਕ ਤੋਂ ਟਿਊਸ਼ਨ ਛੱਡਣ ਜਾ ਰਹੇ ਸਨ। ਇਸ ਦੌਰਾਨ ਤੇਜ਼ ਰਫਤਾਰ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਦੇ ਬਾਅਦ ਬਾਈਕ ਬਹੁਤ ਦੂਰ ਤੱਕ ਟਰੱਕ ਦੇ ਨਾਲ ਘਸੀਟਦੀ ਹੋਈ ਚਲੀ ਗਈ।

ਬਾਈਕ ਤੋਂ ਡਿੱਗ ਕੇ ਕਨਕ ਟਰੱਕ ਦੇ ਪਹੀਏ ਹੇਠਾਂ ਆ ਗਈ, ਜਿਸ ਨਾਲ ਉਸ ਦਾ ਸਰੀਰ 2 ਹਿੱਸਿਆਂ ''ਚ ਵੰਡ ਗਿਆ। ਇਸ ਦੇ ਬਾਅਦ ਵੀ ਕਰੀਬ 10 ਮਿੰਟ ਤੱਕ ਜਿੰਦਗੀ ਅਤੇ ਮੌਤ ਨਾਲ ਲੜਦੀ ਰਹੀ। ਹਾਦਸੇ ਦੀ ਖਬਰ ਮਿਲਦੇ ਹੀ ਕਨਕ ਦੀ ਮਾਂ ਰਾਜੇਸ਼ ਵੀ ਮੌਕੇ ''ਤੇ ਪੁੱਜੀ ਅਤੇ ਬੇਟੀ ਦਾ ਸਿਰ ਗੋਦ ''ਚ ਲੈ ਕੇ ਬੈਠ ਗਈ ਅਤੇ ਕਿਹਾ ਬੇਟੀ ਤੈਨੂੰ ਕੁਝ ਨਹੀਂ ਹੋਵੇਗਾ।

ਇਸ ਦੇ ਨਾਲ ਹੀ ਰਾਜੇਸ਼ ਨੇ ਓਮ ਨਮ: ਸ਼ਿਵਾਏ ਦਾ ਜਾਪ ਵੀ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਨਕ ਨੇ ਕਰੀਬ 2 ਮਿੰਟ ਤੱਕ ਮਾਂ ਨਾਲ ਗੱਲ ਕੀਤੀ। ਉਸ ਨੇ ਕਿਹਾ ਮਾਂ ਮੈਨੂੰ ਬਚਾ ਲਓ, ਮੈਂ ਮਰਨਾ ਨਹੀਂ ਚਾਹੁੰਦੀ, ਆਈ.ਲਵ.ਯੂ।

ਇਹ ਬੋਲ ਕੇ ਕਨਕ ਖਾਮੋਸ਼ ਹੋ ਗਈ। ਹਾਦਸੇ ਦੇ ਬਾਅਦ ਟਰੱਕ ਚਾਲਕ ਨੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਭੀੜ ਨੇ ਉਸਨੂੰ ਫੜ ਲਿਆ। ਬਾਅਦ ''ਚ ਮੌਕੇ ''ਤੇ ਪੁੱਜੀ ਪੁਲਸ ਨੇ ਦੋਸ਼ੀ ਟਰੱਕ ਚਾਲਕ ਨੂੰ ਆਪਣੀ ਹਿਰਾਸਤ ''ਚ ਲੈ ਲਿਆ। ਐਸ.ਪੀ ਸਿਟੀ ਮਾਨ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਦੋਸ਼ੀ ਟਰੱਕ ਚਾਲਕ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।