PM ਮੋਦੀ ਦੀ ਅਪੀਲ 'ਤੇ 13 ਸਾਲ ਬੱਚੀ ਨੇ ਦਾਨ ਕੀਤੀ ਗੋਲਕ ਦੀ ਰਾਸ਼ੀ, ਹਰ ਕੋਈ ਕਰ ਰਿਹੈ ਤਾਰੀਫ਼

02/04/2023 4:31:45 PM

ਭੋਪਾਲ- ਮੱਧ ਪ੍ਰਦੇਸ਼ ਦੇ ਕਟਨੀ ਜ਼ਿਲ੍ਹੇ ਦੀ 13 ਸਾਲ ਦੀ ਇਕ ਬੱਚੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਆਪਣੀ ਗੋਲਕ ਦੀ ਰਾਸ਼ੀ ਟੀਬੀ ਦੇ ਮਰੀਜ਼ਾਂ ਲਈ ਦਿੱਤੀ ਹੈ। ਜਿਸ ਮਗਰੋਂ ਕਟਨੀ ਜ਼ਿਲ੍ਹਾ ਪ੍ਰਸ਼ਾਸਨ ਨੇ ਬੱਚੀ ਨੂੰ ਜਾਗਰੂਕਤਾ ਲਈ ਬ੍ਰਾਂਡ ਅੰਬੈਸਡਰ ਬਣਾਇਆ ਹੈ। ਬੱਚੀ ਦੀ ਇਸ ਪਹਿਲਕਦਮੀ 'ਤੇ ਖੇਤਰੀ ਸੰਸਦ ਮੈਂਬਰ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਵਿਸ਼ਨੂੰਦੱਤ ਸ਼ਰਮਾ ਨੇ ਇਸ ਨੂੰ ਹੋਰਨਾਂ ਬੱਚਿਆਂ ਲਈ ਪ੍ਰੇਰਨਾਦਾਇਕ ਦੱਸਿਆ ਹੈ।  

ਇਹ ਵੀ ਪੜ੍ਹੋ- CM ਕੇਜਰੀਵਾਲ ਨੇ BJP 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਤੁਸੀਂ ਆਪਣਾ ਕੰਮ ਕਰੋ, ਸਾਰਿਆਂ ਦੇ ਕੰਮ 'ਚ ਦਖ਼ਲ ਨਾ ਦਿਓ

 

ਕਟਨੀ ਕਲੈਕਟਰ ਦਫ਼ਤਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 13 ਸਾਲਾ ਮਨੀਸ਼ਾ ਖੱਤਰੀ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ 'ਤੇ ਆਪਣੀ ਗੋਲਕ ਦੀ ਰਾਸ਼ੀ ਟੀਬੀ ਮਰੀਜ਼ਾਂ ਲਈ ਦਾਨ ਦਿੱਤੇ ਜਾਣ ਮਗਰੋਂ ਸਭ ਤੋਂ ਘੱਟ ਉਮਰ ਦੀ ਦੋਸਤ ਬਣ ਗਈ ਹੈ। ਕਟਨੀ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਜਾਗਰੂਕਤਾ ਦੇ ਖੇਤਰ 'ਚ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ।

ਇਹ ਵੀ ਪੜ੍ਹੋ- ਵਿਆਹ ਦੇ 4 ਦਿਨ ਬਾਅਦ ਲਾੜੀ ਨੇ ਚਾੜ੍ਹਿਆ ਚੰਨ, ਖੁਸ਼ੀਆਂ ਮਨਾਉਂਦੇ ਪਰਿਵਾਰ ਦੇ ਉੱਡੇ ਹੋਸ਼ ਜਦੋਂ...

ਇਸ ਮੁੱਦੇ 'ਤੇ ਟਵੀਟ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਅਪੀਲ 'ਤੇ ਕਟਨੀ ਦੀ ਧੀ ਮੀਨਾਕਸ਼ੀ ਵੱਲੋਂ ਟੀਬੀ ਦੇ ਮਰੀਜ਼ਾਂ ਦੇ ਇਲਾਜ ਲਈ ਆਪਣੀ ਗੋਲਕ ਦੀ ਜਮ੍ਹਾਂ ਰਾਸ਼ੀ ਸਮਰਪਿਤ ਕਰਨ ਦਾ ਫ਼ੈਸਲਾ ਸ਼ਲਾਘਾਯੋਗ ਹੈ। ਇਸ ਉਮਰ ਵਿਚ 'ਨਰ ਸੇਵਾ ਤੋਂ ਨਰਾਇਣ ਸੇਵਾ' ਦੀ ਭਾਵਨਾ ਨਾਲ ਜਾਗ੍ਰਿਤ ਕੀਤੀ ਇਹ ਸੇਵਾ ਕਾਰਜ ਸਮਾਜ ਦੇ ਹੋਰ ਬੱਚਿਆਂ ਲਈ ਪ੍ਰੇਰਨਾਦਾਇਕ ਹੈ।

ਇਹ ਵੀ ਪੜ੍ਹੋ- ਝਾੜੀਆਂ 'ਚੋਂ ਮਿਲੀ ਲਾਪਤਾ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਖ਼ਦਸ਼ਾ

Tanu

This news is Content Editor Tanu