ਪਰਿਵਾਰ ਨੇ ਮੋਬਾਇਲ ਚਲਾਉਣ ਤੋਂ ਰੋਕਿਆ ਤਾਂ 17 ਸਾਲਾ ਕੁੜੀ ਨੇ ਕਰ ਲਈ ਖ਼ੁਦਕੁਸ਼ੀ

02/01/2022 5:19:10 PM

ਬੈਤੂਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ 'ਚ ਪਰਿਵਾਰ ਦੇ ਲੋਕਾਂ ਵਲੋਂ ਮੋਬਾਇਲ ਫ਼ੋਨ ਦੀ ਵਧ ਵਰਤੋਂ ਤੋਂ ਰੋਕੇ ਜਾਣ ਤੋਂ ਨਾਰਾਜ਼ ਹੋ ਕੇ 17 ਸਾਲਾ ਇਕ ਕੁੜੀ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਸਾਰਨੀ ਕਸਬੇ 'ਚ ਐਤਵਾਰ ਨੂੰ ਵਾਪਰੀ।

ਇਹ ਵੀ ਪੜ੍ਹੋ : ਬਜਟ 2022 : ਦੇਸ਼ ਦੇ ਵਿੱਤ ਮੰਤਰੀ ਹੀ ਨਹੀਂ ਇਨ੍ਹਾਂ ਤਿੰਨ ਪ੍ਰਧਾਨ ਮੰਤਰੀਆਂ ਨੇ ਵੀ ਪੇਸ਼ ਕੀਤਾ ਸੀ ਆਮ ਬਜਟ

ਸਾਰਨੀ ਪੁਲਸ ਥਾਣੇ ਦੇ ਸਹਾਇਕ ਸਬ ਇੰਸਪੈਕਟਰ ਰਾਮੇਸ਼ਵਰ ਸਿੰਘ ਨੇ ਕਿਹਾ ਕਿ ਕੁੜੀ ਨੇ ਆਪਣੇ ਘਰ ਚੁੰਨੀ ਨਾਲ ਫਾਹਾ ਲਗਾ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha