ਲੜਕੀ ਨੂੰ ਲਵ ਲੈਟਰ ਦੇਣਾ ਵਿਅਕਤੀਆਂ ਨੂੰ ਪਿਆ ਭਾਰੀ, ਪੈਰਾਂ ''ਚ ਡਿੱਗ ਕੇ ਮੰਗੀ ਮੁਆਫੀ

07/21/2017 1:23:12 PM

ਫਤਿਹਾਬਾਦ— ਫਤਿਹਾਬਾਦ ਦੇ ਪਿੰਡ ਬਣਗਾਂਵ ਦੀ ਇਕ ਲੜਕੀ ਨੂੰ ਵਿਅਕਤੀਆਂ ਵਲੋਂ ਲਵ ਲੈਟਰ ਦੇਣਾ ਭਾਰੀ ਪੈ ਗਿਆ। ਲਵ ਲੈਟਰ ਫੜਾਉਣ ਵਾਲੇ 2 ਵਿਅਕਤੀ ਨੂੰ ਲੜਕੀ ਦੇ ਪਿੰਡ ਦੇ ਲੜਕਿਆਂ ਨੇ ਦੇਖ ਲਿਆ, ਜਿਸ ਨਾਲ ਉਹ ਭੜਕ ਗਏ। ਫਿਰ ਉਨ੍ਹਾਂ ਨੇ ਵਿੱਚ ਸੜਕ 'ਤੇ ਉਨ੍ਹਾਂ ਦੀ ਕੁੱਟਮਾਰ ਕਰਕੇ ਆਸ਼ਕੀ ਦਾ ਭੂਤ ਉਤਾਰਿਆ, ਜਿਸ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ। ਕੁੱਟਮਾਰ ਕਰਨ ਵਾਲੇ 3 ਵਿਅਕਤੀਆਂ ਨੇ ਆਪਣੇ ਚਿਹਰੇ ਰੁਮਾਲ ਨਾਲ ਬੰਨ੍ਹੇ ਹੋਏ ਸਨ ਅਤੇ ਉਹ ਕਿਸੇ ਸਕੂਲ ਦੀ ਯੂਨੀਫਾਰਮ 'ਚ ਸੀ। ਕੁੱਟਮਾਰ ਦੇ ਬਾਅਦ ਦੋਹੇਂ ਵਿਅਕਤੀਆਂ ਨੇ ਹਮਲਾਵਰ ਦੇ ਪੈਰ ਫੜੇ ਅਤੇ ਮੁਆਫੀ ਮੰਗੀ। ਆਖ਼ਰ 'ਚ ਵਿਅਕਤੀਆਂ ਨੇ ਮਜ਼ਨੂੰ ਵਿਅਕਤੀਆਂ ਨੂੰ ਭਵਿੱਖ 'ਚ ਅਜਿਹਾ ਨਾ ਕਰਨ ਅਤੇ ਜਾਣ ਤੋਂ ਮਾਰਨ ਦੀ ਧਮਕੀ ਦੇ ਕੇ ਛੱਡ ਦਿੱਤਾ।


ਵੀਡੀਓ ਵਾਇਰਲ ਮੁਤਾਬਕ ਬਾਈਕ 'ਤੇ ਸਵਾਰ ਵਿਅਕਤੀਆਂ ਨੂੰ ਰੁਕਵਾ ਲਿਆ। ਰੁਕਵਾਉਣ ਦੇ ਬਾਅਦ ਲੜਕੀ ਦਾ ਪਿੱਛਾ ਕਰਨ ਅਤੇ ਲਵ ਲੈਟਰ ਦੇਣ ਦੀ ਗੱਲ ਸ਼ੁਰੂ ਹੋਈ ਤਾਂ ਬਾਈਕ ਸਵਾਰ ਵਿਅਕਤੀਆਂ ਨੂੰ ਨਕਾਬਪੋਸ਼ ਲੜਕਿਆਂ ਨੇ ਆਪਣੀ ਦਾਦਾਗਿਰੀ ਦਿਖਾਉਂਦੇ ਹੋਏ ਉਨ੍ਹਾਂ ਨੂੰ ਸੜਕ 'ਤੇ ਬਿਠਾ ਲਿਆ। ਇਸ ਦੇ ਬਾਅਦ ਦੋਹੇਂ ਵਿਅਕਤੀਆਂ ਨੂੰ ਲੱਤ-ਘਸੁੰਨਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟਦੇ-ਕੁੱਟਦੇ ਵਿਅਕਤੀ ਮੁਆਫੀ ਮੰਗਣ ਲੱਗੇ। ਇਸ ਦੌਰਾਨ ਨਕਾਬਪੋਸ਼ ਵਿਅਕਤੀ ਇਹ ਵੀ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਬਹੁਤ ਦਿਨ ਹੋ ਗਏ ਕਿ ਤੁਸੀਂ ਲੋਕ ਕਈ ਦਿਨਾਂ ਤੋਂ ਲੜਕੀ ਦਾ ਪਿੱਛਾ ਕਰ ਰਹੇ ਸਨ ਅਤੇ ਉਸ ਨੂੰ ਲਵ ਲੈਟਰ ਵੀ ਦਿੱਤਾ ਸੀ। ਪਿੰਡ ਤੱਕ ਉਸ ਦਾ ਪਿੱਛਾ ਕਰਦੇ ਹੋ। ਉਹ ਇਹ ਸਭ ਕਈ ਦਿਨ ਤੋਂ ਦੇਖ ਰਹੇ ਹਨ। ਨਕਾਬਪੋਸ਼ ਵਿਅਕਤੀ ਬੋਲੇ ਕਿ ਉਨ੍ਹਾਂ ਨੂੰ ਪਤਾ ਹੈ ਕਿ ਤੁਸੀਂ ਰੋਜ਼ ਬੱਸ ਸਟੈਂਡ ਤੋਂ ਲੜਕੀ ਦਾ ਪਿੱਛਾ ਕਰਦੇ ਹੋ। ਇਸ ਦੇ ਬਾਅਦ ਨਕਾਬਪੋਸ਼ ਵਿਅਕਤੀ ਦੋਹੇਂ ਲੜਕਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ। 


ਕੁੱਟਮਾਰ ਦੀ ਇਹ ਸਾਰੀ ਘਟਨਾ ਉਥੋਂ ਗੁਜ਼ਰ ਰਹੇ ਇਕ ਵਾਹਨ ਚਾਲਕ ਨੇ ਆਪਣੇ ਮੋਬਾਇਲ 'ਚ ਕੈਦ ਕਰ ਲਈ। ਕਰੀਬ ਅੱਧੇ ਘੰਟੇ ਤੱਕ ਝਗੜੇ ਅਤੇ ਵਿਅਕਤੀ ਦੀ ਕੁੱਟਮਾਰ ਹੁੰਦੀ ਰਹੀ। ਇਸ ਮਾਮਲੇ ਦੇ ਬਾਰੇ 'ਚ ਕਿਸੇ ਨੇ ਵੀ ਪੁਲਸ ਨੂੰ ਸੂਚਨਾ ਦੇਣ ਦੇ ਬਾਰੇ ਠੀਕ ਨਹੀਂ ਸਮਝਿਆ, ਜਿਸ ਤਰ੍ਹਾਂ ਅਚਾਨਕ ਵਿਅਕਤੀ ਉਥੇ ਆਏ ਅਤੇ ਕੁੱਟਣ ਲੱਗੇ, ਇਸ ਤੋਂ ਸਾਫ ਲੱਗਦਾ ਹੈ ਕਿ ਉਨ੍ਹਾਂ ਨੂੰ ਲੜਕਿਆਂ ਨੂੰ ਪਹਿਲੇ ਤੋਂ ਸੂਚਨਾ ਮਿਲ ਚੁੱਕੀ ਸੀ ਕਿ ਬਾਈਕ ਸਵਾਰ 2 ਵਿਅਕਤੀ ਉਨ੍ਹਾਂ ਦੇ ਪਿੰਡ ਦੀ ਲੜਕੀ ਦਾ ਪਿੱਛਾ ਕਰ ਰਹੇ ਹਨ। ਇਹ ਵੀ ਪਤਾ ਚੱਲਿਆ ਹੈ ਕਿ ਉਹ ਦੋ ਲੜਕੇ ਉਸ ਲੜਕੀ ਦਾ ਅਕਸਰ ਪਿੱਛਾ ਕਰਦੇ ਸਨ। ਉਹ ਲੜਕੀ ਸ਼ਹਿਰ ਦੇ ਇਕ ਸਿੱਖਿਆ ਸੰਸਥਾਨ 'ਚ ਪੜ੍ਹਨ ਆਉਂਦੀ ਸੀ।


ਇਸ ਮਾਮਲੇ ਦੇ ਬਾਰੇ 'ਚ ਹੁਣ ਤੱਕ ਕਿਸੇ ਨੇ ਵੀ ਸ਼ਿਕਾਇਤ ਨਹੀਂ ਦਿੱਤੀ ਹੈ ਅਤੇ ਨਾ ਹੀ ਕੋਈ ਸੂਚਨਾ ਮਿਲੀ ਹੈ। ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਕਾਰਵਾਈ ਹੋਵੇਗੀ। ਇਸ ਦੇ ਇਲਾਵਾ ਪੁਲਸ ਨੂੰ ਕੋਈ ਸੂਚਨਾ ਨਹੀਂ ਦਵੇਗਾ ਅਤੇ ਕੁਝ ਪਤਾ ਨਹੀਂ ਚੱਲੇਗਾ ਤਾਂ ਕਿਸ ਤਰ੍ਹਾਂ ਕਾਰਵਾਈ ਕਰ ਸਕਦੇ ਹਨ ਪਰ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਾਨੂੰਨ ਹੱਥ 'ਚ ਲੈਣ ਵਾਲੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।