ਅੱਤਵਾਦੀਆਂ ਨੇ ਪੁਲਸ ਸਟੇਸ਼ਨ 'ਤੇ ਸੁੱਟਿਆ ਗ੍ਰੇਨੇਡ, ਪੁਲਸਕਰਮੀਆਂ ਸਮੇਤ 6 ਲੋਕ ਜ਼ਖਮੀ

01/19/2018 5:23:22 PM

ਸ਼੍ਰੀਨਗਰ— ਪੁਲਵਾਮਾ 'ਚ ਅੱਤਵਾਦੀਆਂ ਨੇ ਪੁਲਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਗ੍ਰੇਨੇਡ ਸੁੱਟਿਆ। ਇਸ ਵਿਸਫੋਟ 'ਚ ਪੁਲਸ ਕਰਮੀਆਂ ਸਮੇਤ 6 ਲੋਕ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਨਿਸ਼ਾਨਾ ਗਲਤ ਲੱਗਣ ਕਾਰਨ ਗ੍ਰੇਨੇਡ ਤਹਿਸੀਲ ਦਫ਼ਤਰ ਦੇ ਅੰਦਰ ਜਾ ਕੇ ਫੱਟਿਆ, ਜਿਸ ਕਰਕੇ ਇਸ ਹਮਲੇ 'ਚ 4 ਪੁਲਸ ਕਰਮੀ ਅਤੇ 2 ਸਿਵਲ ਨਾਗਰਿਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਤੁਰੰਤ ਭਰਤੀ ਕਰਵਾਇਆ ਗਿਆ ਹੈ। ਸੁਰੱਖਿਆ ਫੋਰਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।