ਕੋਵਿਡ -19 : ਗਹਿਲੋਤ ਸਰਕਾਰ ਦਾ ਵੱਡਾ ਐਲਾਨ, 31 ਮਾਰਚ ਤਕ ਰਾਜਸਥਾਨ ਲਾਕਡਾਊਨ

03/21/2020 10:34:19 PM

ਜੈਪੁਰ — 31 ਮਾਰਚ ਤਕ ਲਈ ਰਾਜਸਥਾਨ 'ਚ ਜ਼ਰੂਰੀ ਚੀਜਾਂ ਨੂੰ ਛੱਡ ਕੇ ਸਭ ਕੁਝ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਦੀ ਰੋਕਥਾ ਲਈ ਗਹਿਲੋਤ ਸਰਕਾਰ ਦਾ ਇਹ ਹੁਣ ਤਕ ਦਾ ਸਭ ਤੋਂ ਵੱਡਾ ਫੈਸਲਾ ਹੈ। ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਪੂਰੇ ਰਾਜਸਥਾਨ ਨੂੰ ਪੂਰੀ ਤਰ੍ਹਾਂ 31 ਮਾਰਚ ਤਕ ਲਈ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਕਾਬਕ ਸਾਰੇ ਬਾਜ਼ਾਰ ਅਤੇ ਹੋਰ ਅਦਾਰਿਆਂ ਦੇ ਨਾਲ ਹੀ ਸਰਕਾਰੀ ਦਫਤਰ ਵੀ ਬੰਦ ਰਹਿਣਗੇ। ਰੋਡਵੇਜ਼ ਸਣੇ ਪ੍ਰਾਇਵੇਟ ਆਵਾਜਾਈ ਦੇ ਸਾਰੇ ਵਾਹਨ ਵੀ ਬੰਦ ਰਹਿਣਗੇ।

ਤਾਜ਼ਾ ਅਪਡੇਟ ਮੁਤਾਬਕ ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 329 ਹੋ ਗਈ ਹੈ। ਇਸ 'ਚ ਮੌਜੂਦਾ ਮਰੀਜ਼ਾਂ ਦੀ ਗਿਣਤੀ 297 ਹੈ ਜਦਕਿ 28 ਲੋਕ ਠੀਕ ਹੋ ਕੇ ਡਿਸਚਾਰਜ ਹੋ ਚੁੱਕੇ ਹਨ। ਉਥੇ ਹੀ 4 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ।

Inder Prajapati

This news is Content Editor Inder Prajapati