ਗੀਤਿਕਾ ਕਤਲਕਾਂਡ: ਗੋਪਾਲ ਕਾਂਡਾ 'ਤੇ ਸਜ਼ਾ ਦਾ ਫੈਸਲਾ ਟਲਿਆ ਹੁਣ ਇਸ ਦਿਨ ਹੋਵੇਗੀ ਅਗਲੀ ਸੁਣਵਾਈ

07/20/2023 7:26:49 PM

ਸਿਰਸਾ- ਬਹੁਚਰਚਿਤ ਏਅਰ ਹੋਸਟੈਸ ਗੀਤਿਕਾ ਸ਼ਰਮਾ ਕਤਲਕਾਂਡ ਮਾਮਲੇ 'ਚ ਰਾਊਜ਼ ਐਵੇਨਿਊ ਕੋਰਟ ਨੇ ਵੀਰਵਾਰ ਨੂੰ ਹਰਿਆਣਾ ਦੇ ਸਿਰਸਾ ਤੋਂ ਦੋਸ਼ੀ ਵਿਧਾਇਕ ਗੋਪਾਲ ਕਾਂਡਾ 'ਤੇ ਫੈਸਲਾ ਟਾਲ ਦਿੱਤਾ ਹੈ। ਕੋਰਟ ਹੁਣ 25 ਜੁਲਾਈ ਨੂੰ ਆਪਣਾ ਫੈਸਲਾ ਸੁਣਾਏਗੀ। ਦੱਸ ਦੇਈਏ ਕਿ ਕੋਰਟ ਦੇ ਫੈਸਲੇ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਪਰ ਕੋਰਟ ਨੇ ਫੈਸਲੇ ਲਈ ਕੁਝ ਸਮਾਂ ਹੋਰ ਲਿਆ ਹੈ। ਅਜਿਹੇ 'ਚ ਹੁਣ ਅਗਲੀ ਤਾਰੀਖ਼ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਇਹ ਵੀ ਪੜ੍ਹੋ- ਸੋਸ਼ਲ ਮੀਡੀਆ 'ਤੇ ਭੁੱਲ ਕੇ ਵੀ ਨਾ ਸ਼ੇਅਰ ਕਰੋ ਬੱਚਿਆਂ ਦੀਆਂ ਅਜਿਹੀਆਂ ਤਸਵੀਰਾਂ, ਪੁਲਸ ਨੇ ਦਿੱਤੀ ਚਿਤਾਵਨੀ

ਇਹ ਹੈ ਪੂਰਾ ਮਾਮਲਾ 

ਹਰਿਆਣਾ ਦੇ ਸਾਬਕਾ ਗ੍ਰਹਿ ਰਾਜ ਮੰਤਰੀ ਗੋਪਾਲ ਕਾਂਡਾ ਦੀ ਏਅਰਲਾਈਜ਼ 'ਚ ਏਅਰ ਹੋਸਟੈੱਸ ਦੇ ਤੌਰ 'ਤੇ ਕੰਮ ਕਰ ਚੁੱਕੀ ਗੀਤਿਕਾ ਨੇ 5 ਅਗਸਤ, 2012 ਨੂੰ ਦਿੱਲੀ ਦੇ ਅਸ਼ੋਕ ਵਿਹਾਰ 'ਚ ਆਪਣੇ ਘਰ ਖ਼ੁਦਕੁਸ਼ੀ ਕਰ ਲਈ ਸੀ। ਉਸ ਕੋਲੋਂ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਸੀ, ਜਿਸ 'ਚ ਉਸ ਨੇ ਇਸ ਕਦਮ ਲਈ ਕਾਂਡਾ ਅਤੇ ਉਸ ਦੀ ਕੰਪਨੀ ਦੇ ਸੀਨੀਅਰ ਮੈਨੇਜਰ ਅਰੁਣਾ ਚੱਢਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ। 

ਇਹ ਵੀ ਪੜ੍ਹੋ- ਮੀਂਹ ਨਾਲ ਭਰੇ ਟੋਏ 'ਚ ਨਹਾਉਣ ਗਏ 5 ਬੱਚਿਆਂ ਦੀ ਡੁੱਬਣ ਕਾਰਨ ਮੌਤ, ਪਿੰਡ 'ਚ ਪਸਰਿਆ ਸੋਗ

ਗੀਤਿਕਾ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੈ ਕਾਂਡਾ ਨੂੰ 8 ਮਹੀਨਿਆਂ ਤੱਕ ਜੇਲ੍ਹ 'ਚ ਰਹਿਣ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮਾਰਚ 2014 'ਚ ਜ਼ਮਾਨਤ ਮਿਲ ਗਈ। ਇਹ ਜ਼ਮਾਨਤ ਕਾਂਡਾ ਨੂੰ ਉਨ੍ਹਾਂ ਦੇ ਸਹਿ ਦੋਸ਼ੀ ਅਰੁਣਾ ਚੱਢਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ ਦੇ ਆਧਾਰ 'ਤੇ ਮਿਲੀ ਸੀ। 

ਇਹ ਵੀ ਦੱਸ ਦੇਈਏ ਕਿ ਗੀਤਿਕਾ ਦੀ ਮੌਤ ਦੇ ਕਰੀਬ 9 ਮਹੀਨਿਆਂ ਬਾਅਦ ਮਾਂ ਅਨੁਰਾਧਾ ਸ਼ਰਮਾ ਨੇ ਵੀ ਧੀ ਦੀ ਤਰ੍ਹਾਂ ਹੀ ਖ਼ੁਦ ਨੂੰ ਫ਼ਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਅਨੁਰਾਧਾ ਆਪਣੀ ਧੀ ਦੀ ਸੁਣਵਾਈ 'ਚ ਹੋ ਰਹੀ ਦੇਰੀ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਰਹਿੰਦੀ ਸੀ। ਗੀਤਿਕਾ ਸ਼ਰਮਾ ਦੇ ਖ਼ੁਦਕੁਸ਼ੀ ਮਾਮਲੇ 'ਚ ਦਿੱਲੀ ਪੁਲਸ ਨੇ ਗੋਪਾਲ ਕਾਂਡਾ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ ਅਤੇ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਮਣੀਪੁਰ ਵੀਡੀਓ ਮਾਮਲੇ 'ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਤੇ ਸੂਬਾ ਸਰਕਾਰ ਨੂੰ ਕੀਤੀ ਇਹ ਹਦਾਇਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Rakesh

This news is Content Editor Rakesh