ਪ੍ਰਦੂਸ਼ਣ ਤੋਂ ਮਿਲੇਗੀ ਰਾਹਤ, ਦਿੱਲੀ ''ਚ ਲੱਗਾ ਪਹਿਲਾ ਸਮਾਗ ਟਾਵਰ

01/04/2020 12:41:35 AM

ਨਵੀਂ ਦਿੱਲੀ — ਰਾਜਧਾਨੀ ਦਿੱਲੀ 'ਚ ਪਹਿਲਾਂ ਸਮਾਗ ਟਾਵਰ ਲਗਇਆ ਗਿਆ ਹੈ ਜੋ ਦੱਖਣੀ ਦਿੱਲੀ ਦੇ ਲਾਜਪਤ ਨਗਰ ਦੇ ਸੈਂਟਰਲ ਮਾਰਕੀਟ 'ਚ ਲਗਾਇਆ ਗਿਆ ਹੈ। ਇਹ ਸਮਾਗ ਟਾਵਰ ਹਰ ਦਿਨ ਢਾਈ ਤੋਂ ਲੈ ਕੇ 6 ਲੱਖ ਕਿਊਬਿਕ ਮੀਟਰ ਹਵਾ ਨੂੰ ਸ਼ੁੱਧ ਕਰੇਗਾ ਅਤੇ ਇਸ ਦਾ ਅਸਰ 750 ਮੀਟਰ ਤਕ ਦੇ ਦਾਇਰੇ  'ਤੇ ਪਵੇਗਾ ਅਤੇ ਇਸ ਏਰੀਆ 'ਚ ਹਵਾ ਨੂੰ ਸ਼ੁੱਧ ਕਰੇਗਾ। ਖਬਰਾਂ ਦੀ ਮੰਨੀਏ ਤਾਂ ਇਸ ਨੂੰ ਚਲਾਉਣ 'ਚ ਹਰ ਮਹੀਨੇ ਦਾ ਖਰਚ ਕਰੀਬ 30 ਹਜ਼ਾਰ ਆਵੇਗਾ, ਜਿਸ ਦੀ ਅਦਾਇਗੀ ਲਾਜਪਤ ਨਗਰ ਟਰੇਡ ਐਸੋਸੀਏਸ਼ਨ ਵੱਲੋਂ ਕੀਤਾ ਜਾਵੇਗਾ।

ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਸ਼ੁੱਕਰਵਾਰ ਨੂੰ ਇਸ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਖਿਲਾਫ ਮੁਹਿੰਮ ਉਨ੍ਹਾਂ ਦੀ ਸਰਵਉੱਚ ਤਰਜੀਹ ਹੈ ਅਤੇ ਉਹ ਇਸ ਦੇ ਲਈ ਲਗਾਤਾਰ ਕੰਮ ਕਰ ਰਹੇ ਹਨ। ਇਸ 20 ਫੁੱਟ ਉੱਚੇ ਪ੍ਰੋਟੋਟਾਈਪ ਏਅਰ ਪਿਊਰੀਫਾਇਰ ਨੂੰ ਗੌਤਮ ਗੰਭੀਰ ਫਾਉਂਡੇਸ਼ਨ ਵੱਲੋਂ ਲਗਾਇਆ ਗਿਆ ਹੈ।
ਕਿਸੇ ਨਿੱਜੀ ਸੰਸਥਾ ਵੱਲੋਂ ਕੀਤੀ ਗਈ ਇਹ ਅਜਿਹੀ ਪਹਿਲੀ ਪਹਿਲ ਹੈ। ਵਪਾਰੀਆਂ ਨੂੰ ਉਮੀਦ ਹੈ ਕਿ ਇਸ ਦੇ ਲਗਣ ਨਾਲ ਉਨ੍ਹਾਂ ਦੇ ਵਪਾਰ 'ਚ ਵੀ ਵਾਧਾ ਹੋਵੇਗਾ ਅਤੇ ਪ੍ਰਦੂਸ਼ਣ ਦੇ ਸਮੇਂ ਵੀ ਲੋਕ ਖਰੀਦਦਾਰੀ ਕਰ ਸਕਣਗੇ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦਾ ਪ੍ਰਦੂਸ਼ਣ ਪੱਧਰ ਹਰ ਸਾਲ ਖਤਰਨਾਕ ਹੁੰਦਾ ਜਾ ਰਿਹਾ ਹੈ।

 

Inder Prajapati

This news is Content Editor Inder Prajapati