ਕਰਨਾਟਕ: ਬੰਗਲੌਰ ''ਚ ਫਟਿਆ ਘਰੇਲੂ ਗੈਸ ਸਿਲੰਡਰ, 5 ਤੋਂ ਜ਼ਿਆਦਾ ਲੋਕਾਂ ਦੀ ਮੌਤ

10/16/2017 9:59:01 PM

ਬੰਗਲੌਰ— ਬੰਗਲੌਰ 'ਚ ਖਾਣਾ ਬਣਾਉਣ ਸਮੇਂ ਇਸਤੇਮਾਲ ਹੋਣ ਵਾਲੇ ਗੈਸ ਸਿੰਲਡਰ ਦੇ ਫਟਣ ਨਾਲ ਇਕ 2 ਮੰਜ਼ਿਲਾ ਇਮਾਰਤ ਢਹਿ ਗਈ। ਸੋਮਵਾਰ ਨੂੰ ਹੋਏ ਇਸ ਹਾਦਸੇ 'ਚ ਹੁਣ ਤੱਕ ਘੱਟ ਤੋਂ ਘੱਟ 7 ਲੋਕਾਂ ਦੇ ਮਰਨ ਅਤੇ 8 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮਕਾਨ ਦੇ ਮਲਬੇ 'ਚ ਅਜੇ ਕਈ ਲੋਕਾਂ ਦੇ ਦੱਬੇ ਹੋਣ ਦੀ ਵੀ ਖਬਰ ਹੈ। ਗ੍ਰਹਿ ਮੰਤਰੀ ਆਰ. ਰਾਮਲਿੰਗਾ ਰੇਡੀ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਮਕਾਨ 'ਚ ਜ਼ਿਆਦਾਤਰ ਲੋਕ ਸੋ ਰਹੇ ਸਨ।
ਸੂਤਰਾਂ ਮੁਤਾਬਕ ਆਈ. ਏ. ਐਨ. ਐਸ. ਦੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਭੂਤਲ 'ਤੇ ਹੋਇਆ ਹੈ,ਜਿਸ 'ਚ ਪੂਰਾ ਮਕਾਨ ਹੀ ਢਹਿ ਗਿਆ। ਕਰਨਾਟਕ ਪੁਲਸ ਮੁਤਾਬਕ ਹਾਦਸੇ 'ਚ ਮਾਰੇ ਗਏ ਲੋਕਾਂ 'ਚ 5 ਪੁਰਸ਼ ਅਤੇ 2 ਮਹਿਲਾਵਾਂ ਹਨ। ਉਨ੍ਹਾਂ ਮੁਤਾਬਕ ਜਿਨ੍ਹਾਂ 2 ਮਹਿਲਾਵਾਂ ਦੀ ਮੌਤ ਹੋਈ ਹੈ ਉਨ੍ਹਾਂ 'ਚੋਂ ਇਕ ਗਰਭਵਤੀ ਵੀ ਸੀ।
ਇਸ ਦੌਰਾਨ ਰਾਜ ਸਰਕਾਰ ਨੇ ਹਾਦਸੇ 'ਚ ਮਾਰੇ ਗਏ ਇਕ ਜੋੜੇ ਦੀਆਂ ਦੋਵਾਂ ਲੜਕੀਆਂ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ। 12 ਅਤੇ 3 ਸਾਲ ਦੀਆਂ ਇਨ੍ਹਾਂ ਦੋਵੇਂ ਲੜਕੀਆਂ ਨੂੰ ਵੀ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਭਰਤੀ ਕੀਤਾ ਗਿਆ ਹੈ। 
ਸ਼ਹਿਰੀ ਵਿਕਾਸ ਮੰਤਰੀ ਨੇ ਕੀਤਾ ਇਹ ਐਲਾਨ 
ਹਾਦਸੇ ਤੋਂ ਬਾਅਦ ਘਟਨਾ ਵਾਲੇ ਸਥਾਨ 'ਤੇ ਸੂਬੇ ਦੇ ਸ਼ਹਿਰੀ ਵਿਕਾਸ ਮੰਤਰੀ ਕੇਜੇ ਜਾਰਜ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 5 ਲੱਖ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ।