ਸਫ਼ਾਈ ਦੌਰਾਨ ਨਿਕਲੇ ਕੂੜੇ ਨਾਲ ਕੋਲੰਬੀਆਈ ਸ਼ਰਧਾਲੂ ਨੇ ਬਣਾਈ ਯਮੁਨਾ ਦੀ 2 ਮੀਟਰ ਉੱਚੀ ਮੂਰਤੀ

05/09/2019 2:13:58 PM

ਮਥੁਰਾ— ਵਰਿੰਦਾਵਨ 'ਚ ਯਮੁਨਾ ਦੀ ਸਫ਼ਾਈ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਲੰਬੀਆ ਦੇ ਇਕ ਸ਼ਰਧਾਲੂ ਨੇ ਇਕ ਅਨੋਖੀ ਕੋਸ਼ਿਸ਼ ਦੇ ਅਧੀਨ, ਸਫ਼ਾਈ ਦੌਰਾਨ ਨਿਕਲੇ ਕੂੜੇ ਤੋਂ ਯਮੁਨਾ ਮਹਾਰਾਣੀ ਦੀ ਢਾਈ ਮੀਟਰ ਉੱਚੀ ਮੂਰਤੀ ਬਣਾਈ ਹੈ। ਵਰਿੰਦਾਵਨ 'ਚ ਇਮਲੀਤਲਾ ਖੇਤਰ 'ਚ ਸਥਿਤ ਯਮੁਨਾ ਕੁੰਜ ਆਸ਼ਰਮ ਦੇ ਪੈਰੋਕਾਰ ਅਮਰੀਕਾ ਦੇ ਕੋਲੰਬੀਆ ਵਾਸੀ ਵਿਸ਼ਵਰੂਪਾ ਦਾਸ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮੂਰਤੀ ਆਪਣੇ ਰੂਹਾਨੀ ਗੁਰੂ ਪਰਮ ਅਦਵੈਤ ਸਵਾਮੀ ਦੀ ਪ੍ਰੇਰਨਾ ਨਾਲ ਬਣਾਈ। ਇਹ ਮੂਰਤੀ ਆਸ਼ਰਮ ਦੇ ਸਹਿਯੋਗੀਆਂ ਦੀ ਮਦਦ ਨਾਲ 2 ਹਫਤੇ 'ਚ ਤਿਆਰ ਕੀਤੀ ਗਈ।

ਰਾਧਾ-ਕ੍ਰਿਸ਼ਨ ਦੇ ਭਗਤ ਵਿਸ਼ਵਰੂਪਾ ਦਾਸ ਨੇ ਦੱਸਿਆ,''ਅਸੀਂ ਲੋਕ ਹਰ ਹਫ਼ਤੇ ਯਮੁਨਾ ਨਦੀ ਦੀ ਸਫ਼ਾਈ ਲਈ ਮੁਹਿੰਮ ਚਲਾਉਂਦੇ ਹਾਂ। ਮੂਰਤੀ ਦੇ ਨਿਰਮਾਣ 'ਚ ਵਰਤਿਆ ਗਿਆ ਸਾਮਾਨ ਪੋਲੀਥੀਨ, ਪਲਾਸਟਿਕ ਦੀਆਂ ਬੋਤਲਾਂ, ਰੈਪਰ ਆਦਿ ਵੀ ਸਫ਼ਾਈ ਦੌਰਾਨ ਨਿਕਲੇ ਕੂੜੇ ਤੋਂ ਲਿਆ ਗਿਆ। ਇਨ੍ਹਾਂ ਚੀਜ਼ਾਂ ਨਾਲ ਕੱਛੁਏ ਦੀ ਸਵਾਰੀ ਕਰਦੀ ਯਮੁਨਾ ਮਹਾਰਾਣੀ ਦੀ ਮੂਰਤੀ ਬਣਾਈ ਗਈ।'' ਦਾਸ ਨੇ ਦੱਸਿਆ,''ਵਰਿੰਦਾਵਨ ਆਉਣ  ਵਾਲੇ ਦੇਸ਼ੀ-ਵਿਦੇਸ਼ੀ ਸ਼ਰਧਾਲੂਆਂ ਅਤੇ ਸਥਾਨਕ ਵਾਸੀਆਂ ਨੂੰ ਯਮੁਨਾ ਦੀ ਸਫ਼ਾਈ ਦੇ ਪ੍ਰਤੀ ਜਾਗਰੂਕ ਕਰਨ ਲਈ ਅਗਲੀ ਵਾਰ 30 ਮੀਟਰ ਉੱਚੀ ਮੂਰਤੀ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।'' ਯਮੁਨਾ ਕੁੰਜ ਆਸ਼ਰਮ ਦੇ ਮਹੰਤ ਪਰਮ ਅਦਵੈਤ ਸਵਾਮੀ ਨੇ ਕਿਹਾ,''ਸਾਰੇ ਬ੍ਰਜਵਾਸੀਆਂ ਦੀ ਜ਼ਿੰਮੇਵਾਰੀ ਹੈ ਕਿ ਯਮੁਨਾ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਕੋਸ਼ਿਸ਼ ਕਰਨ।''

DIsha

This news is Content Editor DIsha