CBI ਨੂੰ ਮਿਲੀ ਵੱਡੀ ਸਫ਼ਲਤਾ, ਗੈਂਗਸਟਰ ਛੋਟਾ ਰਾਜਨ ਦਾ ਸਹਿਯੋਗੀ ਕੀਤਾ ਗ੍ਰਿਫ਼ਤਾਰ, 18 ਸਾਲਾਂ ਤੋਂ ਸੀ ਫ਼ਰਾਰ

04/20/2023 3:00:58 AM

ਨਵੀਂ ਦਿੱਲੀ/ਮੁੰਬਈ (ਭਾਸ਼ਾ): ਸੀ.ਬੀ.ਆਈ. ਨੇ ਜੇਲ੍ਹ ਵਿਚ ਬੰਦ ਗੈਂਗਸਟਰ ਛੋਟਾ ਰਾਜਨ ਦੇ ਸਹਿਯੋਗੀ ਸੰਤੋਸ਼ ਮਹਾਦੇਵ ਸਾਵੰਤ ਨੂੰ ਸਿੰਗਾਪੁਰ ਤੋਂ ਮੁੰਬਈ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਾ। ਉਹ 18 ਸਾਲਾਂ ਤੋਂ ਫ਼ਰਾਰ ਸੀ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਲਈ ਅਹਿਮ ਖ਼ਬਰ, ਹੁਣ ਪੜ੍ਹਾਈ ਦੇ ਨਾਲ-ਨਾਲ ਕਰ ਸਕਣਗੇ ਕਮਾਈ

ਉਨ੍ਹਾਂ ਦੱਸਿਆ ਕਿ ਇੰਟਰਪੋਲ ਨੇ ਸਾਵੰਤ ਦੇ ਸਿੰਗਾਪੁਰ ਤੋਂ ਰਵਾਨਾ ਹੋਣ ਬਾਰੇ ਏਜੰਸੀ ਨੂੰ ਜਾਣਕਾਰੀ ਦਿੱਤੀ ਸੀ। ਸਾਵੰਤ ਦੇ ਖ਼ਿਲਾਫ਼ 2012 ਵਿਚ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ। ਇਕ ਸੀ.ਬੀ.ਆਈ. ਬੁਲਾਰੇ ਨੇ ਦੱਸਿਆ ਕਿ ਸੁਣਵਾਈ ਅਦਾਲਤ ਦੇ ਮੂਹਰੇ ਸਰੰਡਰ ਕਰਨ ਲਈ ਸਾਵੰਤ ਵੱਲੋਂ ਸਮਰੱਥ ਅਦਾਲਤ ਅੱਗੇ ਇਕ ਐਪਲੀਕੇਸ਼ਨ ਦਾਖ਼ਲ ਕੀਤੀ ਗਈ। ਉਨ੍ਹਾਂ ਕਿਹਾ ਕਿ ਫ਼ਰਾਰ ਮੁਲਜ਼ਮ ਨੂੰ ਸਿੰਗਾਪੁਰ ਤੋਂ ਮੁੰਬਈ ਹਵਾਈ ਅੱਡੇ 'ਤੇ ਉਤਰਦੇ ਸਮੇਂ ਇਮਿਗ੍ਰੇਸ਼ਨ ਬਿਊਰੋ, ਛੱਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡਾ ਨੇ ਫੜ ਲਿਆ। ਬਾਅਦ ਵਿਚ, ਅਧਿਕਾਰੀਆਂ ਨੇ ਸਾਵੰਤ ਨੂੰ ਸੀ.ਬੀ.ਆਈ. ਨੂੰ ਸੌਂਪ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਰਾਜਨਾਥ ਸਿੰਘ ਨੇ ਕੈਨੇਡਾ ਦੀ ਰੱਖਿਆ ਮੰਤਰੀ ਨਾਲ ਕੀਤੀ ਗੱਲਬਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

ਬੁਲਾਰੇ ਮੁਤਾਬਕ ਸਾਵੰਤ ਨੂੰ ਮੁੰਬਈ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਸਾਵੰਤ ਨੂੰ 2 ਮਈ ਤਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਰਾਜਨ ਦੇ ਕਰੀਬੀ ਸਾਵੰਤ ਦੇ ਖ਼ਿਲਾਫ਼ ਮੁੰਬਈ ਪੁਲਸ ਨੇ 13 ਦਸੰਬਰ, 2005 ਨੂੰ ਇਕ ਬਿਲਡਰ ਤੋਂ ਜ਼ਬਰਨ ਪੈਸੇ ਵਸੂਲਣ ਦੇ ਦੋਸ਼ ਹੇਠ ਇਕ ਮਾਮਲਾ ਦਰਜ ਕੀਤਾ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra