ਦਰਿੰਦਿਆਂ ਨੇ ਪਹਿਲੇ ਕੀਤਾ ਗੈਂਗਰੇਪ ਫਿਰ ਮਿੱਟੀ ਦਾ ਤੇਲ ਪਾ ਕੇ ਜ਼ਿੰਦਾ ਸਾੜਿਆ

12/14/2017 5:03:57 PM

ਮੈਨਪੁਰੀ— ਯੂ.ਪੀ ਦੇ ਮੈਨਪੁਰੀ ਤੋਂ ਹੈਵਾਨੀਅਤ ਦੀਆਂ ਹੱਦਾਂ ਨੂੰ ਪਾਰ ਕਰਦਾ ਹੋਇਆ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇੱਥੇ 3 ਵਿਅਕਤੀਆਂ ਨੇ ਲੜਕੀ ਨੂੰ ਡਰਾ-ਧਮਕਾ ਕੇ ਮਹੀਨਿਆਂ ਤੱਕ ਗੈਂਗਰੇਪ ਕੀਤਾ। ਇੰਨਾ ਹੀ ਨਹੀਂ ਜਦੋਂ ਪੀੜਤਾ ਨੇ ਪੁਲਸ ਦਾ ਸਹਾਰਾ ਲੈਣਾ ਚਾਹਿਆ ਤਾਂ ਬਦਮਾਸ਼ਾਂ ਨੇ ਉਸ ਨੂੰ ਘਰ 'ਚ ਇੱਕਲਾ ਦੇਖ ਕੇ ਬੰਧਕ ਬਣਾਇਆ ਅਤੇ ਫਿਰ ਉਸ ਦੇ ਨਾਲ ਗੈਂਗਰੇਪ ਕੀਤਾ। ਗੈਂਗਰੇਪ ਦੇ ਬਾਅਦ ਬਦਮਾਸ਼ ਉਸ ਨੂੰ ਅੱਗ ਲਗਾ ਕੇ ਮੌਕੇ ਤੋਂ ਫਰਾਰ ਹੋ ਗਏ। 
ਜਾਣਕਾਰੀ ਮੁਤਾਬਕ ਮਾਮਲਾ ਮੈਨਪੁਰੀ ਜਨਪਦ ਦੇ ਕੁਰਾਵਲੀ ਥਾਣੇ ਦਾ ਹੈ। ਜਿੱਥੋਂ ਦੇ ਰਹਿਣ ਵਾਲੇ ਪੰਚੀ ਜਾਟਵ, ਸਚਿਨ ਮਹਾਜਨ, ਆਸ਼ੀਸ਼ ਗੁਪਤਾ ਪਿਛਲੇ 2 ਮਹੀਨੇ ਤੋਂ ਪਰਿਵਾਰਕ ਮੈਂਬਰਾਂ ਨੂੰ ਮਾਰ ਦੇਣ ਦੀ ਧਮਕੀ ਦੇ ਕੇ ਲੜਕੀ ਨਾਲ ਗੈਂਗਰੇਪ ਕਰਦੇ ਰਹੇ। ਪਰਿਵਾਰਕ ਮੈਂਬਰਾਂ ਦੇ ਪੁੱਛਣ 'ਤੇ ਪੀੜਤਾਂ ਨੇ ਹਿੰਮਤ ਦਿਖਾ ਕੇ ਪੂਰਾ ਮਾਮਲਾ ਸਭ ਨੂੰ ਦੱਸਿਆ। ਜਿਸ ਦੇ ਬਾਅਦ ਪਰਿਵਾਰਕ ਮੈਂਬਰ ਬੱਚੀ ਨੂੰ ਲੈ ਕੇ ਪੁਲਸ ਕੋਲ ਪੁੱਜੇ। ਜਦੋਂ ਬਦਮਾਸ਼ਾਂ ਨੂੰ ਪਤਾ ਚੱਲਿਆ ਤਾਂ ਪੀੜਤਾ ਨੇ ਉਨ੍ਹਾਂ ਦੇ ਖਿਲਾਫ ਪੁਲਸ 'ਚ ਮਾਮਲਾ ਦਰਜ ਕਰਵਾਇਆ ਤਾਂ ਉਹ ਗੁੱਸੇ 'ਚ ਆ ਗਏ। ਜਿਸ ਦੇ ਬਾਅਦ ਬਦਮਾਸ਼ਾਂ ਨੇ ਲੜਕੀ ਨੂੰ ਘਰ 'ਚ ਇੱਕਲਾ ਦੇਖ ਕੇ ਪਹਿਲੇ ਤਾਂ ਉਸ ਨਾਲ ਗੈਂਗਰੇਪ ਕੀਤਾ ਫਿਰ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ। ਇਸ ਘਣੌਣੀ ਵਾਰਦਾਤ ਨੂੰ ਅੰਜਾਮ ਦੇ ਕੇ ਤਿੰਨੋਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਕਿਸੇ ਤਰ੍ਹਾਂ ਮੁੱਹਲੇ ਦੇ ਲੋਕਾਂ ਨੇ ਅੱਗ ਬੁਝਾਈ ਅਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਬੇਟੀ ਨੂੰ ਲੈ ਕੇ ਹਸਪਤਾਲ ਪੁੱਜੇ, ਜਿੱਥੇ ਲੜਕੀ ਨੂੰ ਜ਼ਿਲਾ ਹਸਪਤਾਲ ਰੈਫਰ ਕਰ ਦਿਤਾ। ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਜਾਰੀ ਹੈ। ਬਹੁਤ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।