ਕਾਂਗਰਸ ਦੇ ਪ੍ਰਧਾਨ ਦੀ ਚੋਣ ਦੌਰਾਨ ਗੈਰ-ਹਾਜ਼ਰ ਰਹੇਗਾ ਗਾਂਧੀ ਪਰਿਵਾਰ

07/03/2019 11:25:35 PM

ਨਵੀਂ ਦਿੱਲੀ— ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਰਾਹੁਲ ਗਾਂਧੀ 5 ਜੁਲਾਈ ਨੂੰ ਅਮਰੀਕਾ ਜਾਣਗੇ। ਰਾਹੁਲ ਗਾਂਧੀ ਦੇ ਨਾਲ ਯੂ.ਪੀ.ਏ. ਚੇਅਰਮੈਨ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਵੀ ਜਾਣਗੇ। ਰਾਹੁਲ ਅਤੇ ਸੋਨੀਆ ਗਾਂਧੀ ਦੇ ਅਮਰੀਕਾ ਜਾਣ ਦਾ ਮਤਲਬ ਹੈ ਕਿ ਗਾਂਧੀ ਪਰਿਵਾਰ ਕਾਂਗਰਸ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਤੋਂ ਦੂਰ ਰਹੇਗਾ।
ਕਾਂਗਰਸ ਮਹਾਸਕੱਤਰ ਪ੍ਰਿਅੰਕਾ ਗਾਂਧੀ ਪਹਿਲਾਂ ਤੋਂ ਹੀ ਵਿਦੇਸ਼ 'ਚ ਹੈ ਯਾਨੀ ਕਿ ਉਹ ਵੀ ਕਾਂਗਰਸ ਕਾਰਜ ਕਮੇਂਟੀ ਦੀ ਬੈਠਕ 'ਚ ਮੌਜੂਦ ਨਹੀਂ ਰਹਿਣਗੇ। ਅਜਿਹੇ 'ਚ ਹੁਣ ਸਾਫ ਹੈ ਕਿ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ 'ਚ ਮਿਲੀ ਹਾਰ ਦੀ ਜਿੰਮੇਵਾਰੀ ਲੈਂਦੇ ਹੋਏ ਗੇਂਦ 'ਤੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੇ ਖੇਮੇ 'ਚ ਸੁੱਟ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਮਿਲੀ ਹਾਰ ਦੀ ਜਿੰਮੇਵਾਰੀ ਲੈਂਦੇ ਹੋਏ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਹੁਲ ਦੇ ਅਸਤੀਫੇ ਤੋਂ ਬਾਅਦ ਹੁਣ ਕਾਂਗਰਸ 'ਚ ਪ੍ਰਧਾਨ ਅਹੁਦੇ ਦੇ ਲਈ ਫਿਲਹਾਲ ਕੋਈ ਨੇਤਾ ਨਜ਼ਰ ਨਹੀਂ ਆ ਰਿਹਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਹੁਣ ਕਾਂਗਰਸ ਵਰਕਿੰਗ ਕਮੇਂਟੀ (ਸੀ.ਡਬਲਯੂ.ਸੀ) ਦੀ ਬੈਠਕ ਬੁਲਾਏਗੀ। ਇਸ ਬੈਠਕ ਨੂੰ ਸੰਗਠਨ ਮਹਾਸਕੱਤਰ ਕੇ.ਸੀ. ਵੇਣੁਗੋਪਾਲ ਬੁਲਾਉਣਗੇ।
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਰਾਹੁਲ ਦੇ ਅਸਤੀਫੇ ਨੂੰ ਸਵੀਕਾਰ ਜਾ ਅਸਵੀਕਾਰ ਕਰਨ 'ਤੇ ਚਰਚਾ ਹੋਵੇਗੀ। ਫਿਰ ਕਿਸੇ ਨਵੇਂ ਪ੍ਰਧਾਨ ਨੂੰ ਜਾ ਫਿਰ ਗਰੁੱਪ ਨੂੰ ਅੰਤਰਿਮ ਤੌਰ 'ਤੇ ਫੈਸਲਾ ਕਰਨ ਲਈ ਲਾਜਮੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਮੂਹਿਕ ਨੁਮਾਇੰਦਗੀ ਦਾ ਵੀ ਵਿਕੱਲਪ ਹੈ।
 

satpal klair

This news is Content Editor satpal klair