ਦਿੱਲੀ ਦੀਆਂ ਸੜਕਾਂ 'ਤੇ ਨਹੀਂ ਦਿਖਣਗੇ ਭਿਖਾਰੀ, ਰੈਣ ਬਸੇਰਿਆਂ 'ਚ ਕੀਤੇ ਜਾ ਰਹੇ ਸਿਫ਼ਟ, ਜਾਣੋ ਵਜ੍ਹਾ

09/04/2023 12:32:53 PM

ਨਵੀਂ ਦਿੱਲੀ - ਦਿੱਲੀ 'ਚ 8, 9, 10 ਸਤੰਬਰ ਨੂੰ ਹੋ ਰਹੀ ਜੀ-20 ਕਾਨਫਰੰਸ ਦੀ ਸਾਰੀ ਤਿਆਰੀ ਹੋ ਚੁੱਕੀ ਹੈ। ਦਿੱਲੀ ਵਿੱਚ ਜਿੱਥੇ ਇਹ ਕਾਨਫਰੰਸ ਹੋਣੀ ਹੈ ਅਤੇ ਜਿਨ੍ਹਾਂ ਥਾਵਾਂ ’ਤੇ ਵੀਆਈਪੀ ਮੂਵਮੈਂਟ ਹੋਣ ਦੀ ਸੰਭਾਵਨਾ ਹੈ, ਉਨ੍ਹਾਂ ਇਲਾਕਿਆਂ ਨੂੰ ਜੀ-20 ਦੇ ਰੰਗ ਵਿੱਚ ਰੰਗਣ ਦਾ ਕੰਮ ਕੀਤਾ ਗਿਆ ਹੈ। ਇਸ ਦੌਰਾਨ ਵੱਡੀ ਪੱਧਰ 'ਤੇ ਦਰੱਖ਼ਤ ਆਦਿ ਲਗਾਏ ਜਾ ਰਹੇ ਹਨ ਅਤੇ ਸਫ਼ਾਈ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਸਖ਼ਤ ਕੀਤੇ ਗਏ ਹਨ। ਜਿੱਥੇ ਇੱਕ ਪਾਸੇ ਰਾਜਧਾਨੀ ਦੀਆਂ ਸੜਕਾਂ ਅਤੇ ਫੁੱਟਪਾਥਾਂ ਦਾ ਸੁੰਦਰੀਕਰਨ ਕੀਤਾ ਗਿਆ ਹੈ, ਉੱਥੇ ਹੀ ਦੂਜੇ ਪਾਸੇ ਸੜਕਾਂ ਦੇ ਕਿਨਾਰੇ ਖੜ੍ਹੇ ਹੋ ਕੇ ਭੀਖ ਮੰਗਣ ਵਾਲੇ ਭਿਖਾਰੀਆਂ ਨੂੰ ਵੀ ਹਟਾਇਆ ਜਾ ਰਿਹਾ ਹੈ।  

ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਗੰਢਿਆਂ ਨੇ ਚੱਕਰਾਂ 'ਚ ਪਾਏ ਲੋਕ, ਦੋ ਹਫ਼ਤਿਆਂ 'ਚ ਢਾਈ ਗੁਣਾ ਵਧਿਆ ਭਾਅ

ਦੱਸ ਦੇਈਏ ਕਿ ਜੀ-20 ਕਾਨਫਰੰਸ ਦੇ ਮੱਦੇਨਜ਼ਰ ਦਿੱਲੀ ਸਰਕਾਰ ਦੇ ਸਮਾਜ ਕਲਿਆਣ ਵਿਭਾਗ ਅਤੇ ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ (ਡੀ.ਯੂ.ਐੱਸ.ਆਈ.ਬੀ.) ਦੀਆਂ ਸਾਂਝੀਆਂ ਟੀਮਾਂ ਨੇ ਰੋਹਿਣੀ ਅਤੇ ਦਵਾਰਕਾ ਦੇ 4000 ਦੇ ਕਰੀਬ ਬੇਘਰੇ ਲੋਕਾਂ ਅਤੇ ਭਿਖਾਰੀਆਂ ਨੂੰ ਸ਼ੈਲਟਰ ਹੋਮਾਂ 'ਚ ਸ਼ਿਫਟ ਕੀਤਾ ਹੈ। ਅਗਲੇ ਕੁਝ ਦਿਨਾਂ ਵਿੱਚ ਨਵੀਂ ਦਿੱਲੀ ਅਤੇ ਕੇਂਦਰੀ ਦਿੱਲੀ ਵਿੱਚ ਜਨਤਕ ਥਾਵਾਂ 'ਤੇ ਲੱਗੇ ਕੁਝ ਹੋਰ ਕਬਜ਼ਿਆਂ ਨੂੰ ਵੀ ਹਟਾ ਦਿੱਤਾ ਜਾਵੇਗਾ। ਇਨ੍ਹਾਂ 'ਚੋਂ ਜ਼ਿਆਦਾਤਰ ਫਲਾਈਓਵਰਾਂ ਅਤੇ ਸੜਕਾਂ 'ਤੇ ਰਹਿੰਦੇ ਹਨ।

ਇਹ ਵੀ ਪੜ੍ਹੋ : RBI ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲਿਆ ਦੁਨੀਆ ਦੇ ਚੋਟੀ ਦੇ ਬੈਂਕਰ ਦਾ ਸਨਮਾਨ, PM ਮੋਦੀ ਨੇ ਦਿੱਤੀ ਵਧਾਈ

ਉਕਤ ਲੋਕਾਂ ਨੂੰ ਉਨ੍ਹਾਂ ਖੇਤਰਾਂ ਤੋਂ ਹਟਾ ਦਿੱਤਾ ਗਿਆ ਹੈ, ਜਿੱਥੇ ਜੀ-20 ਮਹਿਮਾਨਾਂ ਦੇ ਆਉਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਰਾਜਘਾਟ, ਸ਼ਾਂਤੀ ਵਣ, ਅਕਸ਼ਰਧਾਮ, ਲੋਟਸ ਟੈਂਪਲ ਅਤੇ ਚਾਂਦਨੀ ਚੌਕ ਸਮੇਤ ਕੁਝ ਖੇਤਰ ਸ਼ਾਮਲ ਹਨ, ਜਿੱਥੇ ਮਹਿਮਾਨ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੌਰਾ ਕਰ ਸਕਦੇ ਹਨ। ਦਿੱਲੀ ਸਰਕਾਰ ਨੇ ਇਸ ਕੰਮ ਲਈ 12 ਟੀਮਾਂ ਬਣਾਈਆਂ ਹਨ, ਜੋ ਬੇਘਰਿਆਂ ਨੂੰ ਸੜਕਾਂ, ਫਲਾਈਓਵਰ, ਅੰਡਰਪਾਸ, ਰਸਤਿਆਂ ਅਤੇ ਹੋਰ ਖੁੱਲ੍ਹੀਆਂ ਥਾਵਾਂ ਤੋਂ ਦੂਰ ਕਰਨਗੀਆਂ।

ਇਹ ਵੀ ਪੜ੍ਹੋ : ਵੱਡੀ ਰਾਹਤ: 158 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਹੁਣ ਕਿੰਨੀ ਹੋਵੇਗੀ ਕੀਮਤ

ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ 'ਚ ਹੁਣ ਤੱਕ 3600 ਦੇ ਕਰੀਬ ਭਿਖਾਰੀਆਂ ਨੂੰ ਫੜ ਕੇ ਰੈਣ ਬਸੇਰਿਆਂ ਵਿੱਚ ਭੇਜਿਆ ਜਾ ਚੁੱਕਾ ਹੈ। ਦਿਵਿਆਂਗ ਭਿਖਾਰੀਆਂ ਨੂੰ ਸਰਕਾਰੀ ਦੇਖਭਾਲ ਕੇਂਦਰਾਂ ਵਿੱਚ ਲਿਜਾਇਆ ਜਾ ਰਿਹਾ ਹੈ, ਜਦੋਂ ਕਿ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਬਾਲ ਭਲਾਈ ਕਮੇਟੀਆਂ ਨੂੰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ DUSIB ਦੇ ਮੁੱਖ ਇੰਜਨੀਅਰ ਦੀ ਅਗਵਾਈ ਵਿੱਚ ISBT ਨੇ ਇੱਕ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਸਮਾਜ ਕਲਿਆਣ ਵਿਭਾਗ ਅਤੇ ਮਨੁੱਖੀ ਵਿਕਾਸ ਸੰਸਥਾ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਦਿੱਲੀ ਵਿੱਚ 20719 ਭਿਖਾਰੀਆਂ ਦੀ ਪਛਾਣ ਕੀਤੀ ਗਈ ਹੈ, ਜਿਸ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ। 

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur