ਪੰਜਾਬ ਤੋਂ ਲੈ ਕੇ ਦਿੱਲੀ ਦੀਆਂ ਬਰੂਹਾਂ ਤੱਕ, ਵੇਖੋ 30ਵੇਂ ਦਿਨ 'ਚ ਪਹੁੰਚੇ ਕਿਸਾਨੀ ਘੋਲ ਦੀਆਂ 30 ਤਸਵੀਰਾਂ

12/25/2020 5:37:17 PM

ਨਵੀਂ ਦਿੱਲੀ– ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ 30ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਪੰਜਾਬ ਤੋਂ ਸ਼ੁਰੂ ਹੋਇਆ ਇਹ ਸੰਘਰਸ਼ ਕਿਸਾਨਾਂ ਲਈ ਕੋਈ ਸੌਖਾਲਾ ਨਹੀਂ ਰਿਹਾ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਵਾਰ ਫਿਰ ਕਿਸਾਨਾਂ ਨੂੰ ਸੰਬੋਧਿਤ ਕੀਤਾ ਪਰ ਕਿਸਾਨ ਅੱਜ ਵੀ ਉਨ੍ਹਾਂ ਦੇ ਇਸ ਭਾਸ਼ਣ ਤੋਂ ਖੁਸ਼ ਨਜ਼ਰ ਨਹੀਂ ਆਏ। ਆਪਣੇ ਪੂਰੇ ਭਾਸ਼ਣ ’ਚ ਉਹ ਬਸ ਕਿਸਾਨਾਂ ਨੂੰ ਇਹ ਹੀ ਸਮਝਾ ਰਹੇ ਸਨ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਲਈ ਲਾਹੇਵੰਦ ਹਨ। ਓਧਰ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਪੜ੍ਹੇ-ਲਿਖੇ ਹਾਂ ਅਤੇ ਇਨ੍ਹਾਂ ਖੇਤੀ ਕਾਨੂੰਨਾਂ ਬਾਰੇ ਚੰਗੀ ਤਰ੍ਹਾਂ ਜਾਣੂ ਹਾਂ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਅਸੀਂ ਇਥੋਂ ਹਿੱਲਣ ਵਾਲੇ ਨਹੀਂ ਹਾਂ। 

ਜਦੋਂ ਹੀ ਖੇਤੀ ਸੰਬੰਧੀ ਇਹ ਬਿੱਲ ਲੋਕ ਸਭਾ ’ਚ ਪੇਸ਼ ਹੋਏ ਉਦੋਂ ਹੀ ਪੰਜਾਬ ’ਚ ਇਨ੍ਹਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਬੇਸ਼ੱਕ ਕੋਰੋਨਾ ਦੇ ਨਾਂ ਹੇਠ ਇਹ ਬਿੱਲ ਬਿਨਾਂ ਕਿਸੇ ਲੰਬੀ ਚੌੜੀ ਬਹਿਸ ਦੇ ਬੜੀ ਜਲਦੀ ਪਾਸ ਹੋ ਗਏ ਅਤੇ ਮਾਨਯੋਗ ਰਾਸ਼ਟਰਪਤੀ ਦੀ ਮੋਹਰ ਤੋਂ ਬਾਅਦ ਕਾਨੂੰਨ ਬਣ ਗਏ ਪਰ ਕਿਸਾਨਾਂ ਦਾ ਸ਼ੰਘਰਸ਼ ਲਗਾਤਾਰ ਜਾਰੀ ਰਿਹਾ ਹੈ। ਜਦੋਂ ਪੰਜਾਬ ’ਚ ਕਿਸਾਨਾਂ ਦੇ ਧਰਨਿਆਂ ਦੀ ਕਿਸੇ ਨੇ ਸਾਰ ਨਾ ਲਈ ਤਾਂ ਅੱਕ ਕੇ ਕਿਸਾਨਾਂ ਨੇ ਦਿੱਲੀ ਚਲੋ ਦਾ ਹੋਕਾ ਦਿੱਤਾ। ਨਵੰਬਰ 25 ਨੂੰ ਦਿੱਲੀ ਵਲ ਨੂੰ ਚਾਲੇ ਪਾਏ। ਉਮੀਦ ਅਨੁਸਾਰ ਪੰਜਾਬ-ਹਰਿਆਣਾ ਸ਼ੰਭੂ ਬਾਰਡਰ ’ਤੇ ਕਿਸਾਨਾਂ ਨੂੰ ਪਾਣੀ ਦੀਆਂ ਤੋਪਾਂ ਦਾ ਸਾਹਮਣਾ ਕਰਨਾ ਪਿਆ ਅਤੇ ਅੱਥਰੂ ਗੈਸ ਦੇ ਗੋਲਿਆਂ ਨੇ ਅੱਖਾਂ ’ਚੋਂ ਹੰਝੂ ਵੀ ਕਢਾਏ ਪਰ ਕਿਸਾਨ ਹਿੰਮਤ ਅਤੇ ਹੌਂਸਲੇ ਨਾਲ ਦਿੱਲੀ ਦੀ ਜੂਹ ਵਿਚ ਪਹੁੰਚਣ ’ਚ ਕਾਮਯਾਬ ਹੋ ਗਏ। ਅੱਜ ਦਿੱਲੀ ਚਲੋ ਅੰਦੋਲਨ ਨੂੰ 30 ਦਿਨ ਹੋ ਚੁੱਕੇ ਹਨ। ਕਿਸਾਨ ਅਤੇ ਕੇਂਦਰ ਸਰਕਾਰ ਆਪੋ-ਆਪਣੀਆਂ ਮੰਗਾਂ ’ਤੇ ਬਾਜ਼ਿੱਦ ਹਨ। ਕਿਸਾਨਾਂ ਲਈ ਇਹ 30 ਦਿਨ ਕਿਹੋ ਜਿਹੇ ਰਹੇ ਆਓ ਜਾਣਦੇ ਹਾਂ ਇਨ੍ਹਾਂ ਤਸਵੀਰਾਂ ਰਾਹੀਂ...

 

 

 

Rakesh

This news is Content Editor Rakesh