ਕਰਨਾਟਕ ''ਚ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ''ਡੱਡੂਆਂ'' ਦਾ ਕੀਤਾ ਵਿਆਹ

06/08/2019 6:07:36 PM

ਉਡੁਪੀ— ਜੂਨ ਦਾ ਮਹੀਨਾ ਹੈ ਅਤੇ ਤਾਪਮਾਨ ਵਧਦਾ ਹੀ ਜਾ ਰਿਹਾ ਹੈ। ਤਾਪਮਾਨ ਵਧਣ ਕਾਰਨ ਗਰਮੀ ਵਧ ਗਈ ਹੈ ਅਤੇ ਲੋਕ ਪਰੇਸ਼ਾਨ ਹਨ। ਵਧਦੇ ਤਾਪਮਾਨ ਤੋਂ ਪਰੇਸ਼ਾਨ ਅਤੇ ਮਾਨਸੂਨ ਦੀ ਤਰੀਕ ਵਾਰ-ਵਾਰ ਟਲਣ ਕਾਰਨ ਲੋਕ ਮੀਂਹ ਲਈ ਰਿਵਾਇਤੀ ਪ੍ਰਥਾਵਾਂ ਦਾ ਸਹਾਰਾ ਲੈਣ ਲੱਗੇ ਹਨ। ਕਰਨਾਟਕ 'ਚ ਭਿਆਨਕ ਗਰਮੀ ਤੋਂ ਪਰੇਸ਼ਾਨ ਲੋਕਾਂ ਵਲੋਂ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਡੱਡੂਆਂ ਦਾ ਵਿਆਹ ਕੀਤਾ ਗਿਆ। ਆਯੋਜਨ 'ਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਮੰਨਣਾ ਹੈ ਇਸ ਤੋਂ ਇੰਦਰ ਦੇਵਤਾ ਖੁਸ਼ ਹੋਣਗੇ ਅਤੇ ਸੂਬੇ 'ਚ ਜਲਦੀ ਹੀ ਮੀਂਹ ਪਵੇਗਾ। ਡੱਡੂਆਂ ਦਾ ਵਿਆਹ ਹਿੰਦੂ ਰੀਤੀ-ਰਿਵਾਜਾਂ ਨਾਲ ਕੀਤਾ ਗਿਆ, ਜਿਸ ਵਿਚ ਦੋਹਾਂ ਨੂੰ ਲਾੜਾ-ਲਾੜੀ ਵਾਂਗ ਸਜਾਇਆ ਗਿਆ ਸੀ।

 

ਕਰਨਾਟਕ ਦੇ ਉਡੁਪੀ ਵਿਚ ਜ਼ਿਲਾ ਨਾਗਰੀ ਕਮੇਟੀ ਅਤੇ ਪੰਚ ਰਤਨ ਸੇਵਾ ਟਰੱਸਟ ਵਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਡੱਡੂਆਂ ਦਾ ਵਿਆਹ ਕੀਤਾ ਗਿਆ, ਤਾਂ ਕਿ ਇੰਦਰ ਦੇਵਤਾ ਖੁਸ਼ ਹੋ ਸਕਣ। ਇਸ ਵਿਚ ਵਰੁਣ ਅਤੇ ਵਰਸ਼ਾ ਨਾਂ ਦੇ ਡੱਡੂਆਂ ਨੂੰ ਰਿਵਾਇਤੀ ਲਾੜਾ-ਲਾੜੀ ਦੇ ਲਿਬਾਸ ਵਿਚ ਸਜਾਇਆ ਗਿਆ। ਆਯੋਜਨਕਰਤਾਵਾਂ ਦਾ ਮੰਨਣਾ ਹੈ ਕਿ ਇਸ ਨਾਲ ਇੰਦਰ ਦੇਵਤਾ ਖੁਸ਼ ਹੋਣਗੇ ਅਤੇ ਸੂਬੇ ਵਿਚ ਛੇਤੀ ਹੀ ਮੀਂਹ ਪਵੇਗਾ। ਦੱਸਣਯੋਗ ਹੈ ਕਿ ਮੌਸਮ ਵਿਭਾਗ ਅਨੁਮਾਨ ਮੁਤਾਬਕ ਮਾਨਸੂਨ ਨੂੰ 6 ਜੂਨ ਨੂੰ ਕੇਰਲ ਪਹੁੰਚ ਜਾਣਾ ਸੀ। ਇਸ ਤੋਂ ਬਾਅਦ 8 ਜੂਨ ਯਾਨੀ ਕਿ ਅੱਜ ਪੱਛਮੀ ਬੰਗਾਲ, ਓਡੀਸ਼ਾ ਅਤੇ ਕਰਨਾਟਕ ਦੇ ਕੁਝ ਹਿੱਸਿਆਂ ਵਿਚ ਮੀਂਹ ਪੈਣਾ ਸੀ। ਅਜਿਹੇ ਵਿਚ ਮਾਨਸਨ ਨੂੰ ਲੈ ਕੇ ਲੋਕ ਪਰੇਸ਼ਾਨ ਹਨ ਅਤੇ ਇੰਦਰ ਦੇਵਤਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ 'ਚ ਲੱਗੇ ਹਨ। ਇਸ ਲਈ ਉਹ ਲੋਕ ਰਿਵਾਇਤੀ ਪ੍ਰਥਾਵਾਂ ਅਤੇ ਪ੍ਰਾਰਥਨਾਵਾਂ ਦਾ ਵੀ ਸਹਾਰਾ ਲੈ ਰਹੇ ਹਨ।

 

Tanu

This news is Content Editor Tanu