ਹਿਮਾਚਲ ’ਚ ਬਰਫਬਾਰੀ, ਹਨੇਰੀ ਤੇ ਮੀਂਹ

02/21/2020 11:54:10 AM

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਅੰਦਾਜ਼ੇ ਮੁਤਾਬਕ ਬਾਰਿਸ਼ ਅਤੇ ਬਰਫਬਾਰੀ ਹੋਈ ਹੈ। ਸ਼ਿਮਲਾ ਸਮੇਤ ਹੋਰ ਕਈ ਇਲਾਕਿਆਂ ਮਨਾਲੀ, ਕੁੱਲੂ, ਚੰਬਾ, ਕਿੰਨੌਰ, ਲਾਹੌਲ, ਸਪਿਤੀ 'ਚ ਵੀ ਤਾਜ਼ਾ ਬਰਫਬਾਰੀ ਹੋਈ ਹੈ। ਮੌਸਮ ਵਿਭਾਗ ਨੇ 20 ਅਤੇ 21 ਫਰਵਰੀ ਲਈ ਸੂਬੇ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ। ਸ਼ਿਮਲਾ 'ਚ 3 ਸੈਂਟੀਮੀਟਰ ਅਤੇ ਕੁਫਰੀ 'ਚ 23 ਸੈਂਟੀਮੀਟਰ ਤੱਕ ਵੀਰਵਾਰ ਰਾਤ ਨੂੰ ਬਰਫਬਾਰੀ ਹੋਈ। ਇਸ ਤੋਂ ਇਲਾਵਾ ਸੂਬੇ ਦੇ ਕਈ ਇਲਾਕਿਆਂ 'ਚ ਤੇਜ਼ ਹਨੇਰੀਆਂ ਚੱਲੀਆਂ ਅਤੇ ਮੀਂਹ ਪਿਆ।

ਸ਼ਿਮਲਾ 'ਚ ਵੀਰਵਾਰ ਸ਼ਾਮ ਤੋਂ ਬਾਰਿਸ਼ ਸ਼ੁਰੂ ਹੋਈ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰਸਾਰ ਸ਼ਿਮਲਾ ਦੇ ਕਈ ਇਲਾਕਿਆਂ 'ਚ ਬਰਫਬਾਰੀ ਹੋਈ। ਬਰਫਬਾਰੀ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਸ਼ਿਮਲਾ 'ਚ ਬਰਫਬਾਰੀ ਨਾਲ ਉੱਪਰਲੇ ਇਲਾਕਿਆਂ ਵੱਲ ਜਾਣ ਵਾਲੇ ਮਾਰਗ ਬੰਦ ਹੋਏ ਹਨ। ਕੁਫਰੀ-ਨਾਰਕੰਢਾ ਐੱਨ.ਐੱਚ-5 ਸਮੇਤ ਰੋਹੜੂ ਅਤੇ ਚੌਪਾਲ ਵੱਲ ਜਾਣ ਵਾਲਾ ਮਾਰਗ ਬੰਦ ਹੈ। ਜ਼ਿਲੇ 'ਚ ਬਰਫ ਹਟਾਉਣ ਲਈ ਵਾਹਨ ਤਾਇਨਾਤ ਕੀਤੇ ਗਏ ਹਨ।

ਮੌਸਮ ਵਿਭਾਗ ਅਨੁਸਾਰ 21 ਫਰਵਰੀ ਲਈ ਸੂਬੇ ਭਰ 'ਚ ਮੌਸਮ ਖਰਾਬ ਰਹੇਗਾ। ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ ਅਤੇ ਮੱਧ ਪਰਬਤੀ ਇਲਾਕਿਆਂ 'ਚ ਬਾਰਿਸ਼ ਅਤੇ ਹਨੇਰੀ ਆਉਣ ਦੀ ਸੰਭਾਵਨਾ ਹੈ। ਮੈਦਾਨੀ ਇਲਾਕਿਆਂ 'ਚ ਮੌਸਮ ਸਾਫ ਰਹੇਗਾ।

Iqbalkaur

This news is Content Editor Iqbalkaur