ਸ਼ੁੱਕਰਵਾਰ ਨੂੰ ਭਾਰਤ ਦੌਰੇ ''ਤੇ ਆਉਣਗੇ ਫਰਾਂਸ ਦੇ ਰਾਸ਼ਟਰਪਤੀ

03/09/2018 12:30:09 AM

ਨਵੀਂ ਦਿੱਲੀ—ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਾਨ ਸ਼ੁੱਕਰਵਾਰ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ। ਭਾਰਤ 'ਚ ਮੈਕਰਾਨ ਦੇ ਸੁਆਗਤ ਨੂੰ ਲੈ ਕੇ ਤਿਆਰੀਆਂ ਵੀ ਤੇਜ਼ ਹੋ ਗਈਆਂ ਹਨ। ਇਮੈਨੁਅਲ ਆਪਣੇ 4 ਦਿਨਾਂ ਦੌਰੇ 'ਤੇ ਭਾਰਤ ਆ ਰਹੇ ਹਨ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਰਥਿਕ, ਰਾਜਨੀਤਿਕ, ਰਣਨੀਤਿਕ ਅਤੇ ਨਿਊਕਲੀਅਰ ਪਾਵਰ ਪ੍ਰਾਜੈਕਟ 'ਤੇ ਗੱਲਬਾਤ ਕਰਨਗੇ। 
ਕਈ ਮਸਲਿਆਂ 'ਤੇ ਹੋਵੇਗੀ ਚਰਚਾ 
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਾਨ ਸ਼ੁੱਕਰਵਾਰ ਨੂੰ ਆਪਣੇ ਚਾਰ ਦਿਨਾਂ ਯਾਤਰਾ 'ਤੇ ਭਾਰਤ ਆ ਰਹੇ ਹਨ। ਇਸ ਦੌਰਾਨ ਮੈਕਰਾਨ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਆਰਥਿਕ, ਰਾਜਨੀਤਿਕ, ਰਣਨੀਤਿਕ ਅਤੇ ਨਿਊਕਲੀਅਰ ਪਾਵਰ ਪ੍ਰਾਜੈਕਟ 'ਤੇ ਗੱਲਬਾਤ ਹੋਣ ਦੀ ਸੰਭਾਵਨਾ ਹੈ। ਦਰਅਸਲ ਪੀ.ਐੱਮ. ਮੋਦੀ ਅਤੇ ਇਮੈਨੁਅਲ ਵਿਚਾਲੇ 2 ਸਾਲ ਪਹਿਲਾਂ ਸੌਰ ਊਰਜਾ ਇਸਤੇਮਾਲ ਨੂੰ ਲੈ ਕੇ ਚਰਚਾ ਹੋਈ ਸੀ। ਇਸ ਲਈ ਮੈਕਰਾਨ ਆਪਣੇ ਇਸ ਦੌਰੇ 'ਤੇ ਨਿਊਕਲੀਅਰ ਪਾਵਰ ਪ੍ਰਾਜੈਕਟ ਦੇ ਸਮਝੌਤੇ 'ਤੇ ਦਸਤਖਤ ਕਰ ਸਕਦੇ ਹਨ। 
ਮਿਰਜਾਪੁਰ ਵੀ ਜਾਣਗੇ ਰਾਸ਼ਟਰਪਤੀ 
ਫਰਾਂਸ ਦੇ ਰਾਸ਼ਟਰਪਤੀ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਮੈਕਰਾਨ ਆਪਣੀ ਇਸ ਯਾਤਰਾ ਦੌਰਾਨ ਉਤਰ ਪ੍ਰਦੇਸ਼ ਦੇ ਮਿਰਜ਼ਾਪੁਰ ਅਤੇ ਵਾਰਾਣਸੀ ਦਾ ਦੌਰਾ ਵੀ ਕਰਨਗੇ। ਇਸ ਦੌਰਾਨ ਪੀ.ਐੱਮ. ਮੋਦੀ ਵੀ ਨਾਲ ਰਹਿਣਗੇ। ਕਾਸ਼ੀ ਦੌਰੇ ਤੋਂ ਪਹਿਲਾਂ ਪੀ.ਐੱਮ. ਅਤੇ ਇਮੈਨੁਅਲ ਮਿਰਜ਼ਾਪੁਰ ਜਾਣਗੇ। ਉੱਥੇ ਫਰਾਂਸ ਦੀ ਕੰਪਨੀ ਐੱਨਵਾਅਰ ਸੋਲਰ ਪ੍ਰਾਈਵੇਟ ਲਿਮਟਿਡ ਅਤੇ ਨੇਡਾ ਨੇ ਦਾਦਰਕਲਾਂ ਪਿੰਡ 'ਚ 650 ਕਰੋੜ ਰੁਪਏ ਨਾਲ ਬਣੇ 75 ਮੈਗਾਵਾਟ ਦੇ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਕਰਾਨ 12 ਮਾਰਚ ਨੂੰ ਕਾਸ਼ੀ ਦੌਰੇ 'ਤੇ ਰਹਿਣਗੇ। 
ਸਥਾਨਿਕ ਪ੍ਰਸ਼ਾਸਨ ਨੂੰ ਮਿਲੀ ਸੂਚਨਾ
ਇਮੈਨੁਅਲ ਦੇ ਕਾਸ਼ੀ ਦੌਰੇ ਦੀ ਸੂਚਨਾ ਸਥਾਨਿਕ ਪ੍ਰਸ਼ਾਸਨ ਨੂੰ ਮਿਲ ਚੁੱਕੀ ਹੈ। ਇਸ ਨੂੰ ਲੈ ਕੇ ਪ੍ਰਸ਼ਾਸਨ ਨੇ 16 ਵਿਭਾਗਾਂ ਨੂੰ ਜ਼ਿੰੰਮੇਦਾਰੀ ਸੌਂਪੀ ਹੈ। ਨਾਲ ਹੀ ਪੀ.ਐੱਮ. ਓ. ਤੋਂ ਉਤਰ ਪ੍ਰਦੇਸ਼ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਘਾਟਾਂ ਦੀ ਸਫਾਈ ਕਰਵਾ ਲਈ ਜਾਵੇ। ਟੂਟੀਆਂ ਸੜਕਾਂ ਨੂੰ ਸਹੀ ਕਰ ਲਿਆ ਜਾਵੇ, ਅਵਾਰਾ ਪਸ਼ੂਆਂ ਨੂੰ ਰਾਸਤੇ ਤੋਂ ਹਟਾ ਕੇ ਕਿਤੇ ਹੋਰ ਸ਼ਿਫਟ ਕੀਤਾ ਜਾਵੇ। ਸਥਾਨਿਕ ਪ੍ਰਸ਼ਾਸਨ ਤਿਆਰੀਆਂ 'ਚ ਲੱਗਿਆ ਹੋਇਆ ਹੈ। ਇਸ ਤੋਂ ਪਹਿਲਾਂ ਜਾਪਾਨ ਦੇ ਪੀ.ਐੱਮ. ਸ਼ਿੰਜੋ ਆਬੇ ਵੀ ਕਾਸ਼ੀ ਦੀ ਗੰਗਾ ਆਰਤੀ 'ਚ ਸ਼ਾਮਲ ਹੋ ਚੁੱਕੇ ਹਨ।