2025 ਤੱਕ ਫਰਾਂਸ ''ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੱਧ ਕੇ 20 ਹਜ਼ਾਰ ਹੋ ਜਾਵੇ : ਫਰਾਂਸੀਸੀ ਮੰਤਰੀ

09/14/2022 5:38:19 PM

ਨਵੀਂ ਦਿੱਲੀ (ਏਜੰਸੀ)- ਫਰਾਂਸ ਚਾਹੁੰਦਾ ਹੈ ਕਿ 2025 ਤੱਕ ਦੇਸ਼ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੱਧ ਕੇ 20,000 ਹੋ ਜਾਵੇ। ਫਰਾਂਸ ਦੀ ਵਿਦੇਸ਼ ਮੰਤਰੀ ਕੈਥਰੀਨ ਕੋਲੋਨਾ ਨੇ ਬੁੱਧਵਾਰ ਨੂੰ ਇਹ ਗੱਲ ਕਹੀ। ਕੋਲੋਨਾ ਇਸ ਸਮੇਂ ਭਾਰਤ ਦੇ ਤਿੰਨ ਦਿਨਾਂ ਦੌਰੇ 'ਤੇ ਹਨ। ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ 'ਚ ਵਿਦਿਆਰਥਣਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ, 'ਅਸੀਂ ਚਾਹੁੰਦੇ ਹਾਂ ਕਿ 2025 ਤੱਕ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੱਧ ਕੇ 20 ਹਜ਼ਾਰ ਤੱਕ ਪਹੁੰਚ ਜਾਵੇ। ਮੈਨੂੰ ਪਤਾ ਹੈ ਕਿ ਇਹ ਇੱਕ ਅਭਿਲਾਸ਼ੀ ਟੀਚਾ ਹੈ, ਪਰ ਮੈਂ ਇਹ ਵੀ ਜਾਣਦੀ ਹਾਂ ਕਿ ਭਾਰਤ ਅਤੇ ਫਰਾਂਸ ਵਿਚਕਾਰ ਕੋਈ ਸਰਹੱਦ ਨਹੀਂ ਹੈ।'

ਇਹ ਵੀ ਪੜ੍ਹੋ: ਮਸਕਟ ਹਵਾਈ ਅੱਡੇ 'ਤੇ ਜਦੋਂ ਅਚਾਨਕ ਨਿਕਲਣ ਲੱਗਾ ਏਅਰ ਇੰਡੀਆ ਦੇ ਜਹਾਜ਼ 'ਚੋਂ ਧੂੰਆਂ, ਪਈਆਂ ਭਾਜੜਾਂ (ਵੀਡੀਓ)

ਫਰਾਂਸੀਸੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਲਿੰਗ ਸੰਤੁਲਨ ਇੱਕ ਲੋੜ ਹੈ। ਉਨ੍ਹਾਂ ਕਿਹਾ, "ਜਦੋਂ ਲਿੰਗ ਸੰਤੁਲਨ ਦੀ ਗੱਲ ਆਉਂਦੀ ਹੈ ਤਾਂ ਬਹੁਤ ਕੁਝ ਬਦਲ ਗਿਆ ਹੈ ਪਰ ਅਸੀਂ ਅਜੇ ਵੀ ਉਥੇ ਨਹੀਂ ਹਾਂ ਜਿੱਥੇ ਸਾਨੂੰ ਹੋਣਾ ਚਾਹੀਦਾ ਹੈ।" ਕੋਲੋਨਾ 13 ਤੋਂ 15 ਸਤੰਬਰ ਤੱਕ ਆਪਣੀ ਅਧਿਕਾਰਤ ਯਾਤਰਾ ਦੌਰਾਨ ਵੀਰਵਾਰ ਨੂੰ ਮੁੰਬਈ ਦੀ ਯਾਤਰਾ ਕਰੇਗੀ, ਜਿੱਥੇ ਉਹ ਉਦਯੋਗ ਜਦਤ ਦੇ ਨੇਤਾਵਾਂ ਨਾਲ ਮੀਟਿੰਗਾਂ ਕਰੇਗੀ। ਉਹ ਬੁੱਧਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਆਪਸੀ ਹਿੱਤਾਂ ਦੇ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਗੱਲਬਾਤ ਕਰੇਗੀ।

ਇਹ ਵੀ ਪੜ੍ਹੋ: ਕੀ SCO 'ਚ ਮੋਦੀ-ਸ਼ਹਿਬਾਜ਼ ਦੀ ਹੋਵੇਗੀ ਮੁਲਾਕਾਤ? ਜਾਣੋ ਪਾਕਿ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਦਾ ਬਿਆਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 

cherry

This news is Content Editor cherry