ਅਮਰੀਕਾ ਨੂੰ ਪਛਾੜ ਕੇ ਭਾਰਤ ਦਾ ਦੂਜਾ ਸਭ ਤੋਂ ਵੱਡਾ ਡਿਫੈਂਸ ਪਾਰਟਨਰ ਬਣਿਆ ਫਰਾਂਸ

07/15/2023 2:54:16 AM

ਪੈਰਿਸ (ਇੰਟ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੀ 2 ਦਿਨਾ ਯਾਤਰਾ ’ਤੇ ਹਨ। ਪੀਐੱਮ ਮੋਦੀ ਦੇ ਇਸ ਦੌਰੇ ਨੂੰ ਭਾਰਤ ਅਤੇ ਫਰਾਂਸ ਵਿਚਾਲੇ ਮਜ਼ਬੂਤ ਹੁੰਦੇ ਸਬੰਧਾਂ ’ਚ ਇਕ ਮਹਤਵਪੂਰਨ ਮੀਲ ਦਾ ਪੱਥਰ ਮੰਨਿਆ ਜਾ ਰਿਹਾ ਹੈ। ਪੀਐੱਮ ਮੋਦੀ ਦੀ ਇਸ ਯਾਤਰਾ ਨੂੰ ਦੋਵਾਂ ਦੇਸ਼ਾਂ ਦੇ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਦੇ ਜਸ਼ਨ ਦੇ ਤੌਰ ’ਤੇ ਵੀ ਵੇਖਿਆ ਜਾ ਰਿਹਾ ਹੈ।

ਹਾਲ ਦੇ ਸਾਲਾਂ ’ਚ ਲਗਾਤਾਰ ਮਜ਼ਬੂਤ ਹੋ ਰਹੇ ਭਾਰਤ-ਫਰਾਂਸ ਸਬੰਧਾਂ ਦਾ ਇਕ ਲੰਮਾ ਅਤੇ ਖੁਸ਼ਹਾਲ ਇਤਿਹਾਸ ਹੈ। ਰੱਖਿਆ ਸਹਿਯੋਗ ਤੋਂ ਲੈ ਕੇ ਵਪਾਰ ਸਬੰਧਾਂ ਅਤੇ ਜਲਵਾਯੂ ਤਬਦੀਲੀ ਤੱਕ, ਭਾਰਤ ਅਤੇ ਫਰਾਂਸ ਨੇ ਕਈ ਕੌਮਾਂਤਰੀ ਮੁੱਦਿਆਂ ’ਤੇ ਇਕੱਠੇ ਮਿਲ ਕੇ ਕੰਮ ਕੀਤਾ ਹੈ। 1998 ’ਚ, ਤਤਕਾਲੀ ਫਰਾਂਸੀਸੀ ਰਾਸ਼ਟਰਪਤੀ ਜੈਕਸ ਸ਼ਿਰਾਕ ਨੇ ਭਾਰਤ ਦਾ ਦੌਰਾ ਕੀਤਾ ਸੀ। ਇਸ ਦੌਰਾਨ ਦੋਵੇਂ ਦੇਸ਼ ਠੋਸ ਦੋ-ਪੱਖੀ ਸਹਿਯੋਗ ’ਤੇ ਆਧਾਰਿਤ ਆਪਣੀ-ਆਪਣੀ ਰਣਨੀਤਕ ਆਜ਼ਾਦੀ ਵਿਕਸਿਤ ਕਰਨ ’ਤੇ ਸਹਿਮਤ ਹੋਏ ਸਨ। ਅਮਰੀਕਾ ਨੂੰ ਪਛਾੜ ਕੇ ਫਰਾਂਸ ਦੁਨੀਆ ’ਚ ਭਾਰਤ ਦਾ ਦੂਜਾ ਸਭ ਤੋਂ ਵੱਡਾ ਰੱਖਿਆ ਸਹਿਯੋਗੀ ਬਣਿਆ ਹੈ।

ਇਹ ਵੀ ਪੜ੍ਹੋ : ਡਾਕਟਰਾਂ ਨੇ ਦਿਖਾਇਆ ਚਮਤਕਾਰ, ਧੜ ਤੋਂ ਵੱਖ ਹੋ ਚੁੱਕੇ ਸਿਰ ਨੂੰ ਦੁਬਾਰਾ ਜੋੜ ਮੌਤ ਦੇ ਮੂੰਹ 'ਚੋਂ ਕੱਢਿਆ ਬੱਚਾ

ਦੋਵਾਂ ਦੇਸ਼ਾਂ ਵਿਚਾਲੇ ਬਹੁਤ ਪੁਰਾਣਾ ਰਣਨੀਤਕ ਸਬੰਧ ਹੈ। ਇਹ ਸਬੰਧ ਦੋਵਾਂ ਦੇਸ਼ਾਂ ਦੀ ਰਣਨੀਤਕ ਖੁਦਮੁਖਤਿਆਰੀ ਅਤੇ ਰਾਸ਼ਟਰਾਂ ਦੀ ਪ੍ਰਭੂਸੱਤਾ ਦੇ ਸਨਮਾਨ ਦੀ ਸਾਂਝੀ ਇੱਛਾ ਨਾਲ ਵੀ ਭਰਿਆ ਹੋਇਆ ਹੈ। ਸਤੰਬਰ 2022 ’ਚ ਚੀਨ ਨਾਲ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਅਤੇ ਫਰਾਂਸ ਵਿਕਾਸ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਅਤੇ ਰਣਨੀਤਕ ਸਹਿਯੋਗ ਦਾ ਵਿਸਥਾਰ ਕਰਨ ਲਈ ਇਕ ਇੰਡੋ-ਪੈਸਿਫਿਕ ਤਿੰਨ-ਪੱਖੀ ਢਾਂਚਾ ਸਥਾਪਤ ਕਰਨ ’ਤੇ ਸਹਿਮਤ ਹੋਏ।

ਇਹ ਵੀ ਪੜ੍ਹੋ : PM ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੂੰ ਭੇਟ ਕੀਤੀ ਚੰਦਨ ਦੀ ਸਿਤਾਰ, ਜਾਣੋ ਹੋਰ ਕੀ-ਕੀ ਦਿੱਤੇ ਤੋਹਫ਼ੇ?

ਦੋਵਾਂ ਦੇਸ਼ਾਂ ਵਿਚਾਲੇ ਇਤਿਹਾਸਕ ਸਬੰਧ

ਫਰਾਂਸ ਦੀ ਬੈਸਟਿਲ-ਡੇ ਪਰੇਡ ’ਚ ਭਾਰਤੀ ਫ਼ੌਜ ਦੀ ਹਿੱਸੇਦਾਰੀ 100 ਸਾਲ ਪੁਰਾਣੀ ਹੈ। ਭਾਰਤ ਦੇ ਰੱਖਿਆ ਮੰਤਰਾਲਾ ਅਨੁਸਾਰ 10 ਲੱਖ ਤੋਂ ਵੱਧ ਭਾਰਤੀ ਫ਼ੌਜੀਆਂ (ਬ੍ਰਿਟਿਸ਼ ਭਾਰਤ ਅਤੇ ਫਰਾਂਸੀਸੀ ਭਾਰਤ ਦੋਵਾਂ ਨਾਲ) ਨੇ ਪਹਿਲੀ ਵਿਸ਼ਵ ਜੰਗ ’ਚ ਭਾਗ ਲਿਆ ਸੀ। ਇਨ੍ਹਾਂ ’ਚੋਂ ਕਈ ਫ਼ੌਜੀਆਂ ਨੇ ਫਰਾਂਸੀਸੀ ਧਰਤੀ ’ਤੇ ਫਰਾਂਸ ਦੇ ਫ਼ੌਜੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੰਗ ਲੜੀ ਸੀ। ਉਸ ਵੇਲੇ ਭਾਰਤੀ ਫ਼ੌਜ ਦੀ ਸਿੱਖ ਰੈਜੀਮੈਂਟ ਨੇ ਬੈਸਟਿਲ-ਡੇ ਪਰੇਡ ’ਚ ਹਿੱਸਾ ਵੀ ਲਿਆ ਸੀ। ਇਨ੍ਹਾਂ ਭਾਰਤੀ ਫ਼ੌਜੀਆਂ ਦੀ ਯਾਦ ’ਚ ਫਰਾਂਸ ’ਚ ਇਕ ਮੈਮੋਰੀਅਲ ਵੀ ਬਣਿਆ ਹੈ।

ਇਹ ਵੀ ਪੜ੍ਹੋ : ਹੁਣ Twitter ਤੋਂ ਵੀ ਮਿਲੇਗਾ ਪੈਸੇ ਕਮਾਉਣ ਦਾ ਮੌਕਾ, ਕੰਪਨੀ ਨੇ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਦਾ ਕੀਤਾ ਐਲਾਨ

ਰੱਖਿਆ ਖੇਤਰ ’ਚ ਭਰੋਸੇਯੋਗ ਭਾਈਵਾਲੀ

ਫਰਾਂਸ, ਭਾਰਤ ਦਾ ਦੂਜਾ ਸਭ ਤੋਂ ਵੱਡਾ ਡਿਫੈਂਸ ਸਪਲਾਇਰ ਹੈ। ਫਰਾਂਸ 1950 ਦੇ ਦਹਾਕੇ ਤੋਂ ਫ਼ੌਜੀ ਜਹਾਜ਼ ਖੇਤਰ ’ਚ ਭਾਰਤ ਲਈ ਇਕ ਭਰੋਸੇਯੋਗ ਭਾਈਵਾਲ ਰਿਹਾ ਹੈ। ਭਾਰਤੀ ਹਵਾਈ ਫ਼ੌਜ (IAF) ’ਚ ਪਹਿਲੀ ਪੀੜ੍ਹੀ ਦੇ ਡਸਾਲਟ ਆਰਾਗਨ ਲੜਾਕੂ ਜਹਾਜ਼ ਦੀ ਖਰੀਦ ਤੋਂ ਲੈ ਕੇ ਹਾਲ ਦੀ ਪਣਡੁੱਬੀ ਅਤੇ ਰਾਫੇਲ-ਐੱਮ ਸੌਦੇ ਤੱਕ ਭਾਰਤ ਨੇ ਫਰਾਂਸ ਤੋਂ ਕਈ ਹਥਿਆਰ ਖਰੀਦੇ ਹਨ। ਇਨ੍ਹਾਂ ’ਚ ਸਕਾਰਪੀਅਨ ਕਲਾਸ ਪਣਡੁੱਬੀ, ਮਿਰਾਜ-2000 ਲੜਾਕੂ ਜਹਾਜ਼, ਰਾਫੇਲ ਲੜਾਕੂ ਜਹਾਜ਼ ਪ੍ਰਮੁੱਖ ਹਨ। ਭਾਰਤ ਨੇ ਆਪਣੀ ਹਵਾਈ ਫ਼ੌਜ ਦੀ ਤਾਕਤ ਵਧਾਉਣ ਲਈ ਫਰਾਂਸ ਤੋਂ 1985 ’ਚ ਡਸਾਲਟ ਮਿਰਾਜ 2000 ਜਹਾਜ਼ ਖਰੀਦਿਆ ਸੀ। ਇਹ ਉਹੀ ਲੜਾਕੂ ਜਹਾਜ਼ ਹੈ, ਜਿਸ ਨੇ 1999 ਦੀ ਕਾਰਗਿਲ ਜੰਗ ਦੌਰਾਨ ਹਿਮਾਲਿਆ ਦੀਆਂ ਪਹਾੜੀਆਂ ਉੱਤੇ ਲੁਕੇ ਪਾਕਿਸਤਾਨੀ ਦੁਸ਼ਮਣਾਂ ’ਤੇ ਬੰਬਾਰੀ ਕੀਤੀ ਸੀ। ਇਸ ਤੋਂ ਇਲਾਵਾ ਇਸ ਜਹਾਜ਼ ਨੇ 2019 ’ਚ ਬਾਲਾਕੋਟ ਸਟ੍ਰਾਈਕ ਦੌਰਾਨ ਪਾਕਿਸਤਾਨ ਦੇ ਅੰਦਰ ਵੜ ਕੇ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਸੀ।

ਇਹ ਵੀ ਪੜ੍ਹੋ : ਪੁਲਾੜ ਯਾਤਰੀ ਥਾਮਸ ਪੇਸਕੇਟ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਕਿਹਾ- ਭਾਰਤ ਦਾ ਮਿਸ਼ਨ ਸਹੀ ਦਿਸ਼ਾ 'ਚ

ਭਾਰਤ ਦੇ ਹਿੱਤਾਂ ਦਾ ਸਮਰਥਨ

ਅਟਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਰਹਿੰਦਿਆਂ 1998 ’ਚ ਭਾਰਤ ਨੇ ਪੋਖਰਣ ਪ੍ਰਮਾਣੂ ਪ੍ਰੀਖਣ ਕੀਤਾ ਸੀ। ਇਸ ਪ੍ਰੀਖਣ ਕਾਰਨ ਦੁਨੀਆ ਨੇ ਭਾਰਤ ਤੋਂ ਮੂੰਹ ਮੋੜ ਲਿਆ ਸੀ। ਉਸ ਵੇਲੇ ਵੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਹੋਣ ਦੇ ਬਾਵਜੂਦ ਭਾਰਤ ਦਾ ਸਮਰਥਨ ਕਰਨ ਵਾਲਾ ਫਰਾਂਸ ਪਹਿਲਾ ਦੇਸ਼ ਸੀ। ਫਰਾਂਸ ਨੇ ਅਮਰੀਕੀ ਪਾਬੰਦੀਆਂ ਨੂੰ ਧੋਖਾ ਦੱਸ ਕੇ ਉਸੇ ਦੌਰਾਨ ਭਾਰਤ ਨਾਲ ਨਾਗਰਿਕ ਪ੍ਰਮਾਣੂ ਸਮਝੌਤੇ ’ਤੇ ਹਸਤਾਖਰ ਕੀਤੇ।

ਅਗਸਤ 2019 ’ਚ ਜਦੋਂ ਭਾਰਤ ਨੇ ਜੰਮੂ-ਕਸ਼ਮੀਰ ’ਚ ਆਰਟੀਕਲ 370 ਨੂੰ ਰੱਦ ਕੀਤਾ, ਉਦੋਂ ਵੀ ਫਰਾਂਸ ਨੇ ਖੁੱਲ੍ਹ ਕੇ ਭਾਰਤ ਦਾ ਸਾਥ ਦਿੱਤਾ। ਫਰਾਂਸ ਨੇ ਸਭ ਤੋਂ ਪਹਿਲਾਂ ਕਿਹਾ ਸੀ ਕਿ ਇਹ ਫੈਸਲਾ ਭਾਰਤ ਦਾ ਅੰਦਰੂਨੀ ਮਾਮਲਾ ਹੈ। ਇਸ ਤੋਂ ਇਲਾਵਾ, ਫਰਾਂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ’ਚ ਸਥਾਈ ਸੀਟ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ ਹੈ।

ਇਹ ਵੀ ਪੜ੍ਹੋ : ਹੜ੍ਹ ਦੀ ਮਾਰ; ਹਰਿਆਣਾ ਬਾਰਡਰ ਨਾਲ ਲੱਗਦੇ ਪੰਜਾਬ ਦੇ ਪਿੰਡਾਂ ’ਚ ਝੋਨੇ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ

ਆਰਥਿਕ ਮੋਰਚੇ ’ਤੇ ਵੀ ਸਹਿਯੋਗ

ਭਾਰਤ ਅਤੇ ਫਰਾਂਸ ਆਰਥਿਕ ਰੂਪ ’ਚ ਵੀ ਇਕ-ਦੂਜੇ ਦੇ ਵੱਡੇ ਸਹਿਯੋਗੀ ਹਨ। ਅਪ੍ਰੈਲ 2000 ਤੋਂ ਸਤੰਬਰ 2022 ਤੱਕ 10,389 ਮਿਲੀਅਨ ਅਮਰੀਕੀ ਡਾਲਰ ਦੇ ਕੁੱਲ ਐੱਫਡੀਆਈ ਸਟਾਕ ਨਾਲ ਫਰਾਂਸ ਭਾਰਤ ’ਚ 11ਵਾਂ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਹੈ। ਮੌਜੂਦਾ ’ਚ ਭਾਰਤ ਅਤੇ ਫਰਾਂਸ ਵਿਚਾਲੇ ਦੋ-ਪੱਖੀ ਵਪਾਰ ਦਾ ਮੁੱਲ 10.7 ਬਿਲੀਅਨ ਯੂਰੋ ਹੈ। ਇੰਡੀਆ ਬ੍ਰਾਂਡ ਇਕਵਿਟੀ ਫਾਊਂਡੇਸ਼ਨ ਅਨੁਸਾਰ ਫਰਾਂਸੀਸੀ ਸਟਾਕ ਐਕਸਚੇਂਜ ’ਚ ਸੂਚੀਬੱਧ 40 ’ਚੋਂ 39 ਕੰਪਨੀਆਂ ਭਾਰਤ ’ਚ ਆਪਣਾ ਕਾਰੋਬਾਰ ਚਲਾ ਰਹੀਆਂ ਹਨ। ਭਾਰਤ ਅਤੇ ਫਰਾਂਸ ਉਕਤ ਵਪਾਰ ਸਮਝੌਤੇ (FTA) ’ਤੇ ਵੀ ਗੱਲ ਕਰ ਰਹੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh