ਦਲਿਤ ਭਾਈਚਾਰੇ ਦੇ 2 ਧਿਰਾਂ ਦਰਮਿਆਨ ਸੰਘਰਸ਼ ''ਚ 4 ਲੋਕਾਂ ਨੂੰ ਲੱਗੀ ਗੋਲੀ, 17 ਜ਼ਖਮੀ

03/19/2022 2:29:25 PM

ਦਮੋਹ (ਭਾਸ਼ਾ)- ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਇਕ ਪਿੰਡ 'ਚ ਦਲਿਤ ਭਾਈਚਾਰੇ ਦੇ 2 ਸਮੂਹਾਂ ਵਿਚਾਲੇ ਖੂਨੀ ਸੰਘਰਸ਼ 'ਚ ਔਰਤਾਂ ਅਤੇ ਬੱਚਿਆਂ ਸਮੇਤ 17 ਲੋਕ ਜ਼ਖਮੀ ਹੋ ਗਏ। ਸੰਘਰਸ਼ ਦੌਰਾਨ 4 ਲੋਕਾਂ ਨੂੰ ਗੋਲੀ ਲੱਗੀ ਹੈ ਅਤੇ ਕੁਝ ਦੀ ਹਾਲਤ ਗੰਭੀਰ ਹੈ। ਐਡੀਸ਼ਨਲ ਪੁਲਸ ਸੁਪਰਡੈਂਟ (ਏ.ਐੱਸ.ਪੀ.) ਸ਼ਿਵ ਕੁਮਾਰ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ ਚਾਰ ਲੋਕਾਂ ਨੂੰ ਗੋਲੀ ਲੱਗੀ ਹੈ ਅਤੇ ਗੰਭੀਰ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। 

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਲਗਭਗ 35 ਕਿਲੋਮੀਟਰ ਦੂਰ ਬਟਿਆਗੜ੍ਹ ਥਾਣਾ ਖੇਤਰ ਦੇ ਅਧੀਨ ਆਜਨੀ ਦੀ ਟਪਰੀਆ ਪਿੰਡ 'ਚ ਸ਼ੁੱਕਰਵਾਰ ਰਾਤ ਨੂੰ ਦਲਿਤ ਸਮਾਜ ਦੇ 2 ਧਿਰਾਂ ਵਿਚਾਲੇ ਸੰਘਰਸ਼ 'ਚ 17 ਲੋਕ ਜ਼ਖਮੀ ਹੋ ਗਏ। ਦੋਹਾਂ ਪੱਖਾਂ ਨੇ ਇਕ ਦੂਜੇ ਵਿਰੁੱਧ ਲਾਠੀ, ਹਥਿਆਰ ਅਤੇ ਤਮੰਚੇ ਦੀ ਵਰਤੋਂ ਕੀਤੀ। ਪੁਲਸ ਸੁਪਰਡੈਂਟ ਨੇ ਕਿਹਾ ਕਿ ਦੋਹਾਂ ਧਿਰਾਂ ਦਰਮਿਆਨ ਪੁਰਾਣੀ ਰੰਜਿਸ਼ ਕਾਰਨ ਲੜਾਈ ਹੋਈ। ਉਨ੍ਹਾਂ ਕਿਹਾ ਕਿ ਪੁਲਸ ਨੇ ਹਿੰਸਾ ਦੇ ਸੰਬੰਧ 'ਚ 17 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

DIsha

This news is Content Editor DIsha