ਸੜਕ ਹਾਦਸਾ: ਦੋ ਟਰੱਕਾਂ ਦੀ ਟੱਕਰ ''ਚ 4 ਲੋਕਾਂ ਦੀ ਮੌਤ

04/22/2018 12:54:37 PM

ਬਿਹਾਰ— ਬਿਹਾਰ ਦੇ ਪੂਰਨੀਆ 'ਚ ਐਤਵਾਰ ਨੂੰ ਹੋਏ ਭਿਆਨਕ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ। ਟੱਕਰ ਇੰਨੀ ਤੇਜ਼ ਸੀ ਕਿ ਚਾਰ ਲੋਕਾਂ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਹਾਦਸਾ ਜ਼ਿਲੇ ਦੇ ਕਸਬਾ ਥਾਣੇ ਦੇ ਐਨ.ਐਚ 57 'ਤੇ ਕਾਲਜ ਚੌਕ ਨੇੜੇ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਕਸਬਾ ਪੁਲਸ ਮੌਕੇ 'ਤੇ ਪੁੱਜੀ ਅਤੇ ਕਰੇਨ ਦੁਆਰਾ ਲਾਸ਼ ਬਾਹਰ ਕੱਢੀ। ਅਰਰੀਆ ਵੱਲੋਂ ਇਕ ਟਰਾਂਸਪੋਰਟ ਕੰਪਨੀ ਦਾ ਟਰੱਕ ਆ ਰਿਹਾ ਸੀ। ਟਰੱਕ ਫੋਰਲੇਨ 'ਤੇ ਡਿਵਾਈਡਰ ਤੋੜ ਕੇ ਦੂਜੇ ਪਾਸੇ ਆ ਗਿਆ। ਉਦੋਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਉਸ ਦੀ ਟੱਕਰ ਹੋ ਗਈ।ਇਸ ਹਾਦਸੇ 'ਚ ਦੋਵੇਂ ਟਰੱਕਾਂ ਦੇ  ਡਰਾਈਵਰਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ 'ਚ ਦੋ ਮਨੀਹਾਰੀ ਦੇ ਹਨ, ਜਿਨ੍ਹਾਂ ਦਾ ਨਾਮ ਸੁਨੀਲ ਅਤੇ ਗੌਤਮ ਯਾਦਵ ਹੈ। ਟੱਕਰ ਦੌਰਾਨ ਦੋਵੇਂ ਟਰੱਕਾਂ ਦੇ ਪਰਖੱਚੇ ਉਡ ਗਏ।