ਬੀਕਾਨੇਰ 'ਚ 11 ਮਹੀਨੇ ਦੀ ਮਾਸੂਮ ਬੱਚੀ ਸਮੇਤ 4 ਨਵੇਂ ਮਾਮਲੇ ਆਏ ਸਾਹਮਣੇ

04/11/2020 1:57:21 AM

ਬੀਕਾਨੇਰ— ਰਾਜਸਥਾਨ 'ਚ ਕੋਰੋਨਾ ਦਾ ਪ੍ਰਕੋਪ ਵੱਧਦਾ ਹੀ ਜਾ ਰਿਹਾ ਹੈ। ਬੀਕਾਨੇਰ 'ਚ ਸ਼ੁੱਕਰਵਾਰ ਨੂੰ ਦੇਰ ਰਾਤ 4 ਕੋਰੋਨਾ ਪਾਜ਼ੀਟਿਵ ਪੀੜਤ ਦੇ ਮਾਮਲੇ ਮਿਲੇ ਹਨ। ਇਸ 'ਚ ਇਕ 11 ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਜਿਸ ਦੇ ਚਲਦੇ ਬੀਕਾਨੇਰ 'ਚ ਕੋਰੋਨਾ ਪਾਜ਼ੀਟਿਵ ਪੀੜਤਾਂ ਦੀ ਸੰਖਿਆਂ 24 ਹੋ ਗਈ ਹੈ। ਸ਼ੁੱਕਰਵਾਰ ਨੂੰ 98 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪੀੜਤਾਂ ਦੀ ਸੰਖਿਆਂ 561 ਹੋ ਚੁੱਕੀ ਹੈ। ਵੀਰਵਾਰ ਨੂੰ 80 ਨਵੇਂ ਮਾਮਲੇ ਸਾਹਮਣੇ ਆਏ ਸਨ।
ਜ਼ਿਕਰਯੋਗ ਹੈ ਕਿ ਕਿ ਕੋਰੋਨਾ ਵਾਇਰਸ ਪੀੜਤ ਦੇ ਮਾਮਲੇ ਸ਼ੁੱਕਰਵਾਰ ਨੂੰ 7,500 ਦੇ ਅੰਕੜੇ ਨੂੰ ਪਾਰ ਕਰ ਗਏ ਹਨ ਤੇ ਇਸ ਮਹਾਮਾਰੀ ਨਾਲ ਹੁਣ ਤਕ 250 ਤੋਂ ਜ਼ਿਆਦਾਂ ਲੋਕਾਂ ਦੀ ਮੌਤ ਹੋਈ ਹੈ। ਹਾਲਾਤ ਜਾ ਜਾਇਜਾ ਲੈਣ ਲਈ ਮੁੱਖ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੈਠਕ ਤੋਂ ਇਕ ਦਿਨ ਪਹਿਲਾਂ 'ਲਾਕਡਾਊਨ' ਨੂੰ 30 ਅਪ੍ਰੈਲ ਤਕ ਵਧਾਉਣ ਵਾਲਾ ਪੰਜਾਬ ਦੂਜਾ ਸੂਬਾ ਹੋ ਗਿਆ ਹੈ। ਇਸ ਦੌਰਾਨ ਕੇਂਦਰੀ ਸਿਹਤ ਮੰਤਰਾਲਾ ਨੇ 21 ਦਿਨਾਂ ਦੇ ਲਾਕਡਾਊਨ ਦੌਰਾਨ ਸੂਬਿਆਂ ਦੀਆਂ ਸਰਕਾਰਾਂ ਤੋਂ ਉਸਦੇ ਸੁਝਾਅ ਮੰਗੇ ਹਨ। ਕੋਰੋਨਾ ਵਾਇਰਸ ਨੂੰ ਰੋਕਣ ਦੇ ਲਈ ਲਾਗੂ ਕੀਤੇ ਗਏ ਲਾਕਡਾਊਨ ਦਾ ਸ਼ੁੱਕਰਵਾਰ ਨੂੰ 17ਵਾਂ ਦਿਨ ਸੀ।

Gurdeep Singh

This news is Content Editor Gurdeep Singh