ਸਵਾ 6 ਕਰੋੜ ਦੀ ਚਰਸ ਬਰਾਮਦ, ਚਾਰ ਨੇਪਾਲੀ ਔਰਤਾਂ ਗ੍ਰਿ੍ਰਫਤਾਰ

12/14/2019 3:11:15 PM

ਗੋਂਡਾ (ਉੱਤਰ ਪ੍ਰਦੇਸ਼)— ਦੇਵੀਪਾਟਨ ਮੰਡਲ ਦੇ ਬਹਿਰਾਈਚ ਜ਼ਿਲੇ ਦੀ ਪੁਲਸ ਨੇ ਚਾਰ ਨੇਪਾਲੀ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਸਵਾ 6 ਕਰੋੜ ਰੁਪਏ ਕੀਮਤ ਦੀ ਚਰਸ ਬਰਾਮਦ ਕੀਤੀ ਹੈ। ਪੁਲਸ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ। ਪੁਲਸ ਡਿਪਟੀ ਇੰਸਪੈਕਟਰ ਜਨਰਲ ਡਾ. ਰਾਕੇਸ਼ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ ਬਹਿਰਾਈਚ ਜ਼ਿਲੇ ਦੇ ਰੂਪਈਡੀਹਾ 'ਚ ਇਕ ਸਕੂਲ ਕੋਲ ਨੇਪਾਲੀ ਮਹਿਲਾ ਮਾਨ ਕੁਮਾਰੀ ਘਰਤੀ ਕੋਲੋਂ 8 ਕਿਲੋ 100 ਗ੍ਰਾਮ ਚਰਸ, ਉਮਾਲਾ ਬੂਢਾਮਗਰ ਕੋਲ 5 ਕਿਲੋ 800 ਗ੍ਰਾਮ ਚਰਸ, ਸੀਤਾ ਘਰਤੀ ਕੋਲੋਂ 4 ਕਿਲੋ 90 ਗ੍ਰਾਮ ਅਤੇ ਲਾਲ ਕੁਮਾਰੀ ਕੋਲੋਂ 800 ਗ੍ਰਾਮ ਚਰਸ ਬਰਾਮਦ ਕੀਤਾ।

ਕੁੱਲ ਬਰਾਮਦ 20 ਕਿਲੋ 790 ਗ੍ਰਾਮ ਚਰਸ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ ਕਰੀਬ 6 ਕਰੋੜ 23 ਲੱਖ 70 ਹਜ਼ਾਰ ਰੁਪਏ ਆਂਕੀ ਗਈ ਹੈ। ਡੀ.ਆਈ.ਜੀ. ਨੇ ਦੱਸਿਆ ਕਿ ਉਪਰੋਕਤ ਬਰਾਮਦਗੀ ਦੇ ਆਧਾਰ 'ਤੇ ਸਥਾਨਕ ਥਾਣੇ 'ਚ ਦੋਸ਼ੀਆਂ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਨਿਆਇਕ ਹਿਰਾਸਤ 'ਚ ਕੋਰਟ ਰਵਾਨਾ ਕੀਤਾ ਗਿਆ।

DIsha

This news is Content Editor DIsha