ਲੜਕੀ ਦੇ ਪੇਟ ’ਚੋਂ ਨਿਕਲਿਆ 4 ਕਿਲੋ ਵਾਲਾਂ ਦਾ ਗੁੱਛਾ

03/03/2020 1:30:13 AM

ਫਾਰੂਖਾਬਾਦ – ਉੱਤਰ ਪ੍ਰਦੇਸ਼ ਦੇ ਫਾਰੂਖਾਬਾਦ ਦੇ ਡਾ. ਰਾਮ ਮਨੋਹਰ ਲੋਹੀਆ ਜ਼ਿਲਾ ਹਸਪਤਾਲ ’ਚ ਸੋਮਵਾਰ ਨੂੰ ਇਕ 15 ਸਾਲਾ ਲੜਕੀ ਦੇ ਪੇਟ ’ਚੋਂ ਆਪ੍ਰੇਸ਼ਨ ਦੌਰਾਨ ਚਾਰ ਕਿਲੋਗ੍ਰਾਮ ਵਾਲਾਂ ਦਾ ਗੁੱਛਾ ਮਿਲਿਆ। ਹਸਪਤਾਲ ਸੂਤਰਾਂ ਨੇ ਦੱਸਿਆ ਕਿ ਕਾਯਮਗੰਜ ਖੇਤਰ ਦੇ ਮਈਰਸੀਦਪੁਰ ਪਿੰਡ ਵਾਸੀ ਸੁਨੀਲ ਕੁਮਾਰ ਦੀ ਬੇਟੀ ਸ਼ਿਵਾਨੀ ਪੇਟ ਦਰਦ ਤੋਂ ਪ੍ਰੇਸ਼ਾਨ ਸੀ। ਪਰਿਵਾਰਿਕ ਮੈਂਬਰ ਉਸ ਨੂੰ ਫਾਰੂਖਾਬਾਦ ਦੇ ਡਾ. ਰਾਮ ਮਨੋਹਰ ਲੋਹੀਆ ਹਸਪਤਾਲ ’ਚ ਇਲਾਜ ਲਈ ਲਿਆਏ। ਸੂਤਰਾਂ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਨੇ ਲੜਕੀ ਦਾ ਹਸਪਤਾਲ ਵਿਖੇ ਚੈੱਕਅਪ ਕਰਵਾਇਆ, ਜਿਥੇ ਜਾਂਚ ਤੋਂ ਬਾਅਦ ਦੇਖਿਆ ਗਿਆ ਕਿ ਲੜਕੀ ਦੇ ਪੇਟ ’ਚ ਵਾਲਾਂ ਦਾ ਗੁੱਛਾ ਹੈ। ਉਨ੍ਹਾਂ ਦੱਸਿਆ ਕਿ ਡਾ. ਇਮਰਾਨ ਅਲੀ, ਡਾ. ਪ੍ਰਦੀਪ ਅਤੇ ਡਾ. ਅਭਿਸ਼ੇਕ ਚਤੁਰਵੇਦੀ ਦੀ ਟੀਮ ਨੇ ਸਫਲ ਆਪ੍ਰੇਸ਼ਨ ਤੋਂ ਬਾਅਦ ਲੜਕੀ ਦੇ ਪੇਟ ’ਚੋਂ ਚਾਰ ਕਿਲੋ ਵਾਲਾਂ ਦਾ ਗੁੱਛਾ ਕੱਢਿਆ। ਲੜਕੀ ਪੂਰੀ ਤਰ੍ਹਾਂ ਤੰਦਰੁਸਤ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਲਗਭਗ 5 ਸਾਲਾਂ ਤੋਂ ਆਪਣੇ ਵਾਲ ਘਰਦਿਆਂ ਤੋਂ ਚੋਰੀ ਖਾਣ ਲੱਗੀ ਸੀ।

Inder Prajapati

This news is Content Editor Inder Prajapati