ਇਮਾਰਤ ਦੀ ਬੇਸਮੈਂਟ ''ਚੋਂ ਮਿਲੀਆਂ ਚਾਰ ਲਾਸ਼ਾਂ

01/15/2018 3:36:36 PM

ਲਖਨਊ — ਰਾਜਧਾਨੀ ਲਖਨਊ ਸਥਿਤ ਇਕ ਹੋਟਲ 'ਚ ਬਿਜਲੀ ਦਾ ਕੰਮ ਕਰ ਰਹੇ ਚਾਰ ਵਿਅਕਤੀਆਂ ਦੀਆਂ ਲਾਸ਼ਾਂ ਇਮਾਰਤ ਦੇ ਬੇਸਮੈਂਟ 'ਚੋਂ ਮਿਲੀਆਂ ਹਨ। ਪੁਲਸ ਦੇ ਇਕ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ ਵਿਭੂਤੀ ਸੈਕਸ਼ਨ 'ਚ ਸਥਿਤ ਇਕ ਹੋਟਲ 'ਚ ਮੁਹੰਮਦ ਸਈਅਦ (29), ਨਿਹਾਲ (30), ਰਾਮ ਕੁਮਾਰ (30), ਨਰੇਸ਼ (32) ਬਿਜਲੀ ਦਾ ਕੰਮ ਕਰ ਰਹੇ ਸਨ। ਸ਼ੁੱਕਰਵਾਰ ਰਾਤ ਨੂੰ ਉਹ ਹੋਟਲ ਦੀ ਬੇਸਮੈਂਟ 'ਚ ਠਹਿਰੇ ਸਨ ਅਤੇ ਸਰਦੀ ਤੋਂ ਬਚਣ ਲਈ ਉਨ੍ਹਾਂ ਨੇ ਕੋਲਾ ਬਾਲਿਆ ਸੀ।
ਉਨ੍ਹਾਂ ਦੱਸਿਆ ਕਿ ਕਲ ਜਦੋਂ ਚੌਕੀਦਾਰ ਸ਼ੈਲੇਂਦਰ ਮੌਕੇ 'ਤੇ ਪੁੱਜਾ ਤਾਂ ਉਸ ਨੇ ਚਾਰਾਂ ਨੂੰ ਬੇਹੋਸ਼ ਦੇਖਿਆ। ਇਸ ਦੀ ਸੂਚਨਾ ਹੋਟਲ ਮੈਨੇਜਮੈਂਟ ਨੇ ਪੁਲਸ ਨੂੰ ਦਿੱਤੀ।  ਕਾਹਲੀ-ਕਾਹਲੀ 'ਚ ਇਨ੍ਹਾਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਨੇ ਦੱਸਿਆ ਕਿ ਪਹਿਲੀ ਨਜ਼ਰੇ ਜਾਪਦਾ ਹੈ ਕਿ ਉਨ੍ਹਾਂ ਦੀ ਮੌਤ ਕੋਲੇ ਦੀ ਗੈਸ ਕਾਰਨ ਦਮ ਘੁਟਣ ਨਾਲ ਹੋਈ।