ਫੌਜ ਚੋਂ ਚੋਰੀ ਕੀਤੇ ਕਾਰਤੂਸਾਂ ਸਮੇਤ ਦੇਹਰਾਦੂਨ 'ਚ 4 ਗ੍ਰਿਫਤਾਰ

01/11/2018 5:12:11 PM

ਦੇਹਰਾਦੂਨ— ਪੁਲਸ ਨੇ ਆਰਮੀ ਇੰਟੈਲੀਜੈਂਸ, ਲੋਕਲ ਇੰਟੈਲੀਜੈਂਸ ਯੂਨਿਟ ਅਤੇ ਇੰਟੈਲੀਜੈਂਸ ਬਿਊਰੋ ਦੀ ਸੂਚਨਾ 'ਤੇ ਕੈਂਬਰੀਯਨ ਹਾਲ ਸਕੂਲ ਪੁਲੀਆ ਨਜ਼ਦੀਕ 3 ਮਹਿਲਾਵਾਂ ਸਮੇਤ ਚਾਰ ਲੋਕਾਂ ਨੂੰ 8 ਹਜ਼ਾਰ ਤੋਂ ਵਧ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਚਾਰ ਲੋਕਲ ਬਿਹਾਰ ਦੇ ਮੂਲ ਨਿਵਾਸੀ ਦੱਸੇ ਜਾ ਰਹੇ ਹਨ, ਜੋ ਦੇਹਰਾਦੂਨ 'ਚ ਪਿਛਲੇ ਕੁਝ ਦਿਨਾਂ ਤੋਂ ਰਹਿ ਰਹੇ ਸਨ।
ਪੁਲਸ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਪੁੱਛਗਿਛ ਦੌਰਾਨ ਮਹਿਲਾਵਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਬਰਾਮਦ ਕੀਤੇ ਗਏ ਕਾਰਤੂਸ ਉਨ੍ਹਾਂ ਨੇ ਮਦਰਾਸ ਦੀਆਂ 21 ਬਟਾਲੀਅਨ ਬਿਲਾਸਪੁਰ ਕਾਂਡਲੀ ਤੋਂ ਚੋਰੀ ਕੀਤੇ ਸਨ।
ਰਾਤ 'ਚ ਗਸ਼ਤ ਦੌਰਾਨ ਥਾਣਾ ਕੈਂਟ ਪੁਲਸ ਅਤੇ ਟੀਮ ਵੱਲੋਂ ਚੈਕਿੰਗ ਦੌਰਾਨ ਮੁਸਤਕੀਮ ਪੁੱਤਰ ਤਾਸੀਮ ਕਾਂਵਲੀ ਰੋਡ ਗਾਂਧੀ ਗ੍ਰਾਮ ਨਜ਼ਦੀਕ ਮਦੀਨਾ ਮਸਜਿਦ ਥਾਣਾ ਕੋਤਵਾਲੀ ਨਗਰ ਦੇਹਰਾਦੂਨ ਨੂੰ 119 ਜ਼ਿੰਦਾ ਕਾਰਤੂਸ, 7.62 ਐੱਸ.ਐੈੱਮ., 600 ਖੋਕਾ ਕਾਰਤੂਸ ਅਤੇ 5.56 ਐੈਸ. ਐੈੱਮ., ਸੀਮਾ ਪਤਨੀ ਰਣਜੀਤ ਸਾਹਨੀ ਨਿਵਾਸੀ ਕਾਂਵਲੀ ਰੋਡ ਲਕਸ਼ਮਣ ਚੌਂਕ ਨਜ਼ਦੀਕ ਕੋਤਵਾਲੀ ਨਗਰ ਦੇਹਰਾਦੂਨ ਨੂੰ 2300 ਕਾਰਤੂਸ 5.56 ਐੈੱਸ.ਐੈੱਮ., ਸ਼ਿਵ ਕੁਮਾਰੀ ਉਰਫ ਗੋਰੇ ਵਾਲੀ ਪਤਨੀ ਰਾਮਲਖਨ ਸਾਹਨੀ ਨਿਵਾਸੀ ਲਕਸ਼ਮਣ ਚੌਂਕ ਚੌਂਕੀ ਨਜ਼ਦੀਕ ਕਾਵਲੀ ਰੋਡ ਕੋਤਵਾਲੀ ਦੇਹਰਾਦੂਨ ਨੂੰ 2300 5.56 ਐੈੱਮ.ਐੈੱਸ. ਅਤੇ ਪਿੰਕੀ ਪਤਨੀ ਵਿਜੇ ਸਾਹਨੀ ਨਿਵਾਸੀ ਲਕਸ਼ਮਣ ਚੌਂਕ ਕਾਵਲੀ ਰੋਡ ਥਾਣਾ ਕੋਤਵਾਲੀ ਦੇਹਰਾਦੂਨ ਨੂੰ 1970 ਕਾਰਤੂਸ ਸਮੇਤ ਗ੍ਰਿਫਤਾਰ ਕੀਤਾ।
ਬਰਾਮਦ ਅਸਲੇ ਦੇ ਸੰਬੰਧ 'ਚ ਥਾਣਾ ਕੈਂਟ 'ਤੇ ਆਰਡੀਨੈਂਸ ਐਕਟ ਦਾ ਪਰੌਸੀਕਿਊਸ਼ਨ ਰਜਿਸਟਰਡ ਕਰਕੇ ਵਿਚਾਰ ਕੀਤੀ ਜਾ ਰਹੀ ਹੈ। ਇਸ ਸਬੰਧੰ 'ਚ ਆਰਮੀ ਇੰਟੈਲੀਜੈਂਸ ਅਤੇ ਹੋਰ ਸੁਰੱਖਿਆ ਏਜੰਸੀਆਂ ਸੰਯੁਕਤ ਰੂਪ 'ਚ ਮੁਲਜ਼ਮਾਂ ਤੋਂ ਪੁੱਛਗਿਛ ਕਰ ਰਹੀਆਂ ਹਨ।