ਤੇਲੰਗਾਨਾ: ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਜੈਪਾਲ ਰੈੱਡੀ ਦਾ ਦੇਹਾਂਤ

07/28/2019 8:45:03 AM

ਹੈਦਰਾਬਾਦ—ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਜੈਪਾਲ ਰੈੱਡੀ ਦਾ ਅੱਜ ਭਾਵ ਐਤਵਾਰ ਨੂੰ ਹੈਦਰਾਬਾਦ 'ਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 77 ਸਾਲ ਸੀ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਬੁਖਾਰ ਅਤੇ ਨਮੋਨੀਆ ਕਾਰਨ ਸਿਹਤ ਕਾਫੀ ਵਿਗੜ ਗਈ ਸੀ ਅਤੇ ਏ. ਆਈ. ਜੀ. ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਰਾਤ 2.30 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ।

ਜ਼ਿਕਰਯੋਗ ਹੈ ਕਿ ਜੈਪਾਲ ਰੈੱਡੀ ਦਾ ਜਨਮ 16 ਜਨਵਰੀ 1942 ਨੂੰ ਹੈਦਰਾਬਾਦ ਦੇ ਮਦਗੁਲ 'ਚ ਹੋਇਆ ਸੀ।ਉਨ੍ਹਾਂ ਦੇ ਪਰਿਵਾਰ 'ਚ 1 ਬੇਟੀ ਅਤੇ 2 ਬੇਟੇ ਹਨ। ਜੈਪਾਲ ਰੈੱਡੀ ਤੇਲਗੂ ਰਾਜਨੀਤੀ 'ਚ ਦਿੱਗਜ਼ ਨੇਤਾ ਮੰਨੇ ਜਾਂਦੇ ਹਨ। ਇਹ ਦੱਸਿਆ ਜਾਂਦਾ ਹੈ ਕਿ ਅਣਵੰਡੇ ਆਂਧਰਾ ਪ੍ਰਦੇਸ਼ 'ਚ ਜੈਪਾਲ ਰੈੱਡੀ 4 ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ 5 ਵਾਰ ਸੰਸਦ ਮੈਂਬਰ ਵੀ ਚੁਣੇ ਗਏ ਸਨ।

Iqbalkaur

This news is Content Editor Iqbalkaur