ਕਾਂਗਰਸ ਦੇ ਸੀਨੀਅਰ ਆਗੂ ਸਰਦਾਰ ਬੂਟਾ ਸਿੰਘ ਦੀ ਹਾਲਤ ਨਾਜ਼ੁਕ, ਏਮਜ਼ 'ਚ ਦਾਖ਼ਲ

10/26/2020 6:25:59 PM

ਨਵੀਂ ਦਿੱਲੀ—ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਸਰਦਾਰ ਬੂਟਾ ਸਿੰਘ (85) ਨੂੰ ਅੱਜ ਯਾਨੀ ਕਿ ਸੋਮਵਾਰ ਨੂੰ ਬ੍ਰੇਨ ਹੈਮਰੇਜ ਹੋ ਗਿਆ, ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਨਵੀ ਦਿੱਲੀ ਦੇ ਏਮਜ਼ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਉਹਨਾਂ ਦੀ ਹਾਲਾਤ ਨਾਜ਼ੁਕ ਦੱਸੀ ਜਾ ਰਹੀ। 

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਚੰਗੀ ਖ਼ਬਰ, ਇਹ 'ਵੈਕਸੀਨ' ਹੈ ਵਧੇਰੇ ਕਾਰਗਰ

ਸਰਦਾਰ ਬੂਟਾ ਸਿੰਘ ਨੇ ਕੇਂਦਰੀ ਮੰਤਰੀ, ਬਿਹਾਰ ਦੇ ਰਾਜਪਾਲ ਅਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਦੇਸ਼ ਦੀ ਸੇਵਾ ਕੀਤੀ ਹੈ।  ਜਲੰਧਰ ਨੇੜਲੇ ਪਿੰਡ ਮੁਸਤਫ਼ਾਪੁਰ ਦੇ ਜੰਮਪਲ ਸਰਦਾਰ ਬੂਟਾ ਸਿੰਘ 8 ਵਾਰ ਲੋਕ ਸਭਾ ਲਈ ਚੁਣੇ ਗਏ। ਬੂਟਾ ਸਿੰਘ ਗਾਂਧੀ-ਨਹਿਰੂ ਪਰਿਵਾਰ ਦੇ ਵਫ਼ਾਦਾਰ ਆਗੂਆਂ ਵਿਚ ਸ਼ੁਮਾਰ ਹਨ ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਪਰਾਲੀ ਦੀ ਨਿਗਰਾਨੀ ਲਈ ਕਮੇਟੀ ਬਣਾਉਣ ਦੇ ਫ਼ੈਸਲੇ 'ਤੇ ਲਾਈ ਰੋਕ

ਦੱਸ ਦੇਈਏ ਕਿ 21 ਮਾਰਚ 1934 ਨੂੰ ਜਨਮੇ ਬੂਟਾ ਸਿੰਘ ਨੇ ਜਲੰਧਰ ਦੇ ਲਾਇਲਪੁਰ ਖ਼ਾਲਸਾ ਕਾਲਜ ਤੋਂ ਗਰੈਜੂਏਟ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁੰਬਈ ਦੇ ਗੁਰੂ ਨਾਨਕ ਦੇਵ ਖ਼ਾਲਸਾ ਕਾਲਜ ਵਿਚ ਵੀ ਪੜ੍ਹਾਈ ਕੀਤੀ। ਸਾਬਕਾ ਕੇਂਦਰੀ ਗ੍ਰਹਿ ਮੰਤਰੀ ਨੇ 1964 ਵਿਚ ਮਨਜੀਤ ਕੌਰ ਨਾਲ ਵਿਆਹ ਹੋਇਆ। ਸਰਦਾਰ ਬੂਟਾ ਸਿੰਘ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਕਰੀਬੀ ਸਨ।

Tanu

This news is Content Editor Tanu