ਮਾਡਲ ਦਿਵਿਆ ਕਤਲਕਾਂਡ ਦੀ ਸੁਲਝੀ ਗੁੱਥੀ, 11 ਦਿਨ ਬਾਅਦ ਨਹਿਰ 'ਚੋਂ ਮਿਲੀ ਲਾਸ਼

01/13/2024 12:58:23 PM

ਟੋਹਾਨਾ- ਮਾਡਲ ਅਤੇ ਗੈਂਗਸਟਰ ਸੰਦੀਪ ਗਾਡੌਲੀ ਦੀ ਪ੍ਰੇਮਿਕਾ ਦਿਵਿਆ ਪਾਹੁਜਾ ਦੀ ਕਤਲ ਦੀ ਗੁੱਥੀ ਸੁਲਝ ਗਈ ਹੈ। ਹਰਿਆਣਾ ਪੁਲਸ ਨੇ 11 ਦਿਨ ਬਾਅਦ ਦਿਵਿਆ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ। ਪੁਲਸ ਨੇ  NDRF ਟੀਮ ਦੀ ਮਦਦ ਨਾਲ ਦਿਵਿਆ ਦੀ ਲਾਸ਼ ਨੂੰ ਹਰਿਆਣਾ ਦੇ ਫਤਿਹਾਬਾਦ ਦੇ ਟੋਹਾਨਾ ਕੋਲ ਨਹਿਰ ਵਿਚੋਂ ਬਰਾਮਦ ਕੀਤਾ ਹੈ। ਬਰਾਮਦ ਲਾਸ਼ ਕਾਫੀ ਫੁੱਲੀ ਹਾਲਾਤ ਵਿਚ ਹੈ। 

ਇਹ ਵੀ ਪੜ੍ਹੋ- ਮਾਡਲ ਹੱਤਿਆਕਾਂਡ : ਹੋਟਲ ਮਾਲਕ ਗ੍ਰਿਫ਼ਤਾਰ, ਲਾਸ਼ ਟਿਕਾਣੇ ਲਾਉਣ ਵਾਲੇ 2 ਮੁਲਜ਼ਮ ਫਰਾਰ

ਦੱਸ ਦੇਈਏ ਕਿ 27 ਸਾਲਾ ਦਿਵਿਦਾ ਦਾ 2 ਜਨਵਰੀ ਦੀ ਰਾਤ ਨੂੰ ਸਿਟੀ ਪੁਆਇੰਟ ਹੋਟਲ ਦੇ ਕਮਰੇ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦਿਵਿਆ ਦੀ ਲਾਸ਼ ਨੂੰ ਲੈ ਕੇ ਜਾਣ ਵਾਲੇ ਦੋਸ਼ੀ ਬਲਰਾਜ ਗਿੱਲ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਇਸ ਦਾ ਸੁਰਾਗ ਮਿਲਿਆ। ਬਲਰਾਜ ਗਿੱਲ ਨੂੰ ਵੀਰਵਾਰ ਸ਼ਾਮ ਕੋਲਕਾਤਾ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਗੁਰੂਗ੍ਰਾਮ ਤੋਂ ਟੀਮ ਉੱਥੇ ਪਹੁੰਚੀ ਅਤੇ ਉਸ ਤੋਂ ਪੁੱਛਗਿੱਛ ਕੀਤੀ ਗਈ। ਸ਼ੁਰੂਆਤੀ ਪੁੱਛਗਿੱਛ ਵਿਚ ਬਲਰਾਜ ਨੇ ਦਿਵਿਆ ਦੀ ਲਾਸ਼ ਪੰਜਾਬ ਵਿਚ ਨਹਿਰ 'ਚ ਸੁੱਟਣ ਦੀ ਗੱਲ ਦੱਸੀ ਹੈ। ਜਿਸ ਤੋਂ ਬਾਅਦ NDRF ਦੀਆਂ 25 ਟੀਮਾਂ ਦੀ ਮਦਦ ਨਾਲ ਲਾਸ਼ ਦੀ ਪਟਿਆਲਾ ਤੋਂ ਖਨੌਰੀ ਤੱਕ ਤਲਾਸ਼ੀ ਲਈ ਗਈ। ਦੱਸ ਦੇਈਏ ਕਿ ਦਿਵਿਆ ਦੇ ਕਤਲ ਮਗਰੋਂ ਦੋਸ਼ੀ ਪਟਿਆਲਾ 'ਚ ਦੋਸ਼ੀਆਂ ਦੀ BMW ਕਾਰ ਮਿਲੀ ਸੀ, ਜਿਸ ਨੂੰ ਉਹ ਛੱਡ ਕੇ ਕੈਬ ਰਾਹੀਂ ਫ਼ਰਾਰ ਹੋ ਗਏ ਸਨ।

ਇਹ ਵੀ ਪੜ੍ਹੋ- ਦਿਵਿਆ ਕਤਲਕਾਂਡ; 4 ਦਿਨ ਬਾਅਦ ਵੀ ਨਹੀਂ ਮਿਲੀ ਮਾਡਲ ਦੀ ਲਾਸ਼, SIT ਸੁਲਝਾਏਗੀ ਕਤਲ ਦੀ ਗੁੱਥੀ

ਦਿਵਿਆ ਦਾ ਕਿਉਂ ਕੀਤਾ ਗਿਆ ਸੀ ਕਤਲ
ਮੁੱਖ ਦੋਸ਼ੀ ਅਭਿਜੀਤ ਨੇ ਦੱਸਿਆ ਕਿ ਦਿਵਿਆ ਬੇਹੱਦ ਸ਼ਾਤਿਰ ਕਿਸਮ ਦੀ ਕੁੜੀ ਸੀ। ਉਹ ਉਸ ਨੂੰ ਬਲੈਕਮੇਲ ਕਰ ਰਹੀ ਸੀ। ਅਭਿਜੀਤ ਮੁਤਾਬਕ ਉਸ ਕੋਲ ਉਸ ਦੀਆਂ ਕੁਝ ਅਸ਼ਲੀਲ ਤਸਵੀਰਾਂ ਸਨ, ਜਿਸ ਦੇ ਸਹਾਰੇ ਪੈਸੇ ਮੰਗੇ ਜਾ ਰਹੇ ਸਨ। ਕੁਝ ਦਿਨ ਪਹਿਲਾਂ ਦਿਵਿਆ ਨੇ ਪੈਸਿਆਂ ਦੀ ਡਿਮਾਂਡ ਹੋਰ ਵਧਾ ਦਿੱਤੀ ਸੀ। ਇਸੇ ਵਜ੍ਹਾ ਤੋਂ ਅਭਿਜੀਤ ਨੇ ਮਾਮਲੇ ਨੂੰ ਸੈਟਲ ਕਰਨ ਲਈ ਦਿਵਿਆ ਨੂੰ 2 ਜਨਵਰੀ ਨੂੰ ਸਿਟੀ ਪੁਆਇੰਟ ਹੋਟਲ ਬੁਲਾਇਆ ਸੀ। ਉਹ ਉਸ ਨੂੰ ਤਸਵੀਰਾਂ ਡਿਲੀਟ ਕਰ ਲਈ ਕਹਿ ਰਿਹਾ ਸੀ ਪਰ ਦਿਵਿਆ ਅਜਿਹਾ ਨਹੀਂ ਚਾਹੁੰਦੀ ਸੀ। ਇਸ ਨੂੰ ਲੈ ਕੇ ਦੋਹਾਂ ਵਿਚਾਲੇ ਅਣਬਣ ਹੋਈ ਅਤੇ ਉਸ ਨੇ ਦਿਵਿਆ ਨੂੰ ਗੋਲੀ ਮਾਰ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu