ਮੱਧ ਪ੍ਰਦੇਸ਼ : ਸਾਬਕਾ ਮੁੱਖ ਮੰਤਰੀ ਬਾਬੂਲਾਲ ਗੌਰ ਦੀ ਵਿਗੜੀ ਸਿਹਤ, ICU ''ਚ ਦਾਖਲ

08/07/2019 8:04:36 PM

ਭੋਪਾਲ— ਮੱਧ ਪ੍ਰਦੇਸ਼ ਦੇ ਸਾਬਕਾ ਸੀ.ਐੱਮ. ਤੇ ਭਾਜਪਾ ਦੇ ਸੀਨੀਅਰ ਆਗੂ ਬਾਬੂਲਾਲ ਗੌਰ ਦੀ ਇਕ ਵਾਰ ਫਿਰ ਸਿਹਤ ਖਰਾਬ ਹੋ ਗਈ ਹੈ। ਉਨ੍ਹਾਂ ਨੂੰ ਰਾਜਧਾਨ ਦੇ ਇਕ ਨਿਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਿਥੇ ਸਾਬਕਾ ਮੰਤਰੀ ਨਰੋਤਮ ਮਿਸ਼ਰਾ ਉਨ੍ਹਾਂ ਦੀ ਖਬਰ ਲੈਣ ਪਹੁੰਚੇ। ਉਨ੍ਹਾਂ ਨੇ ਬੀਜੇਪੀ ਵਿਧਾਇਕ ਤੇ ਬਾਬੂਲਾਲ ਗੌਰ ਦੀ ਨੂੰਹ ਕ੍ਰਿਸ਼ਣਾ ਗੌਰ ਤੋਂ ਉਨ੍ਹਾਂ ਦਾ ਹਾਲ ਪੁੱਛਿਆ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਉਨ੍ਹਾਂ ਦੀ ਸਿਹਤ ਜ਼ਿਆਦਾ ਖਰਾਬ ਹੋ ਜਾਣ 'ਤੇ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ। ਉਥੋਂ ਠੀਕ ਹੋ ਕੇ ਉਹ 27 ਜੁਲਾਈ ਨੂੰ ਭੋਪਾਲ ਸ਼ਿਫਟ ਕੀਤੇ ਗਏ ਸਨ। ਬੁੱਧਵਾਰ ਨੂੰ ਇਕ ਵਾਰ ਫਿਰ ਉਨ੍ਹਾਂ ਦੀ ਸਿਹਤ ਖਰਾਬ ਹੋਣ 'ਤੇ ਨਰਮਦਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਹਾਲਾਂਕਿ ਫਿਲਹਾਲ ਡਾ. ਨੇ ਇਸ ਬਾਰੇ ਪੁਸ਼ਟੀ ਨਹੀਂ ਕੀਤੀ ਹੈ।

Inder Prajapati

This news is Content Editor Inder Prajapati