''ਅੱਲ੍ਹਾ ਖ਼ਿਲਾਫ਼ ਗੁਸਤਾਖੀ ਭਰੀ ਹਰਕਤ ਕੀਤੀ, ਸਿਰ ਕਲਮ ਕਰ ਦਿਆਂਗੇ''

10/31/2020 6:39:30 PM

ਨਵੀਂ ਦਿੱਲੀ - ਧਾਰਮਿਕ ਕੱਟੜਤਾ ਖ਼ਿਲਾਫ਼ ਆਵਾਜ਼ ਚੁੱਕਣ 'ਤੇ ਫ਼ਰਾਂਸ ਦੁਨਿਆਭਰ ਦੇ ਮੁਸਲਮਾਨਾਂ ਦੇ ਨਿਸ਼ਾਨੇ 'ਤੇ ਆ ਗਿਆ ਹੈ। ਭਾਰਤ 'ਚ ਵੀ ਕਈ ਥਾਵਾਂ 'ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਫ਼ਰਾਂਸ ਖ਼ਿਲਾਫ਼ ਰੈਲੀਆਂ ਕੱਢੀਆਂ। ਇਸ 'ਚ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ 'ਚ ਰਹਿਣ ਵਾਲੇ ਅਲੀਗੜ੍ਹ ਮੁਸਲਮਾਨ ਯੂਨੀਵਰਸਿਟੀ (AMU) ਦੇ ਵਿਦਿਆਰਥੀ ਫਰਹਾਨ ਜੁਬੇਰੀ ਨੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ।

ਫਰਹਾਨ ਨੇ ਕਿਹਾ, ਜੇਕਰ ਉਨ੍ਹਾਂ ਦੇ (ਅੱਲ੍ਹਾ) ਖ਼ਿਲਾਫ਼ ਕੋਈ ਗੁਸਤਾਖੀ ਭਰੀ ਹਰਕਤ ਕੀਤੀ ਤਾਂ ਅਸੀਂ ਉਸਦਾ ਸਿਰ ਸਰੀਰ ਤੋਂ ਵੱਖ ਦਿਆਂਗੇ। ਦੱਸ ਦਈਏ ਕਿ ਫਰਹਾਨ ਜੁਬੇਰੀ ਅਲੀਗੜ੍ਹ ਮੁਸਲਮਾਨ ਯੂਨੀਵਰਸਿਟੀ ਵਿਦਿਆਰਥੀ ਸੰਘ ਦਾ ਸਾਬਕਾ ਕੈਬਨਿਟ ਮੈਂਬਰ ਰਿਹਾ ਹੈ। ਉਹ ਮੌਜੂਦਾ ਸਮੇਂ 'ਚ ਓਵੈਸੀ ਦੀ ਪਾਰਟੀ ਦਾ ਮੈਂਬਰ ਹੈ। ਉਸ ਨੇ ਹਾਲ ਹੀ 'ਚ ਮੈਂਬਰਸ਼ਿਪ ਲਈ ਹੈ।

ਫਰਹਾਨ ਨੇ ਸੀ.ਏ.ਏ. ਅਤੇ ਐੱਨ.ਆਰ.ਸੀ. ਖ਼ਿਲਾਫ਼ ਹੋਏ ਪ੍ਰਦਰਸ਼ਨਾਂ 'ਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਉਹ 12 ਫਰਵਰੀ ਨੂੰ ਹਿੰਦੂ ਵਿਦਿਆਰਥੀਆਂ 'ਤੇ ਹੋਈ ਗੋਲੀਬਾਰੀ ਦੇ ਦੋਸ਼ 'ਚ ਜੇਲ੍ਹ ਵੀ ਜਾ ਚੁੱਕਾ ਹੈ। ਇਸ ਮਾਮਲੇ 'ਚ ਮੁਕੱਦਮਾ ਸਾਬਕਾ ਵਿਦਿਆਰਥੀ ਨਿਸ਼ਿਤ ਸ਼ਰਮਾ ਨੇ ਦਰਜ ਕਰਵਾਇਆ ਸੀ।
 

Inder Prajapati

This news is Content Editor Inder Prajapati