HC ਦਾ ਫ਼ੈਸਲਾ, ਘਰੇਲੂ ਹਿੰਸਾ ਦੀ ਪੀੜਤ ਵਿਦੇਸ਼ੀ ਨਾਗਰਿਕ ਵੀ ਭਾਰਤ ’ਚ ਦਰਜ ਕਰਵਾ ਸਕਦੀ ਹੈ ਸ਼ਿਕਾਇਤ

11/24/2021 1:01:29 PM

ਜੋਧਪੁਰ (ਭਾਸ਼ਾ)- ਰਾਜਸਥਾਨ ਹਾਈ ਕੋਰਟ ਨੇ ਆਪਣੇ ਇਕ ਫ਼ੈਸਲੇ ’ਚ ਕਿਹਾ ਹੈ ਕਿ ਘਰੇਲੂ ਹਿੰਸਾ ਦੀ ਪੀੜਤ ਵਿਦੇਸ਼ੀ ਨਾਗਰਿਕ ਆਪਣੇ ਪਤੀ ਵਿਰੁੱਧ ਸ਼ਿਕਾਇਤ ਦਰਜ ਕਰਵਾ ਸਕਦੀ ਹੈ, ਜੇਕਰ ਉਸ ਨਾਲ ਹਿੰਸਾ ਭਾਰਤ ’ਚ ਰਹਿਣ ਦੌਰਾਨ ਹੋਈ ਹੈ ਤਾਂ। ਜੱਜ ਵਿਨੀਤ ਕੁਮਾਰ ਮਾਥੁਰ ਨੇ ਕੈਥਰੀਨ ਨਿਏਡੁ ਦੇ ਪਤੀ ਰਾਬਰਟੋ ਨਿਏਡੁ ਦੀ ਪਟੀਸ਼ਨ ਖਾਰਜ ਕਰ ਦਿੱਤੀ। ਰਾਬਰਟੋ ਨੇ ਉਨ੍ਹਾਂ ਦੇ ਵਿਦੇਸ਼ਈ ਨਾਗਰਿਕ ਹੋਣ ਦੇ ਆਧਾਰ ’ਤੇ ਪਟੀਸ਼ਨ ਦੇ ਸੁਣਵਾਈ ਯੋਗ ਹੋਣ ’ਤੇ ਸਵਾਲ ਖੜ੍ਹੇ ਕਰਦੇ ਹੋਏ ਉਸ ਵਿਰੁੱਧ ਕੈਥਰੀਨ ਦੀ ਸ਼ਿਕਾਇਤ ਨੂੰ ਖਾਰਜ ਕੀਤੇ ਜਾਣ ਦੀ ਅਪੀਲ ਕੀਤੀ ਸੀ। ਕੈਥਰੀਨ ਨੇ 2019 ’ਚ ਜੋਧਪੁਰ ’ਚ ਰਹਿਣ ਦੌਰਾਨ ਰਾਬਰਟੋ ਵਿਰੁੱਧ ਘਰੇਲੂ ਹਿੰਸਾ ਦੀ ਸ਼ਿਕਾਇਤ ਦਰਜ ਕਰਵਾਈ ਸੀ। ਰਾਬਰਟੋ ਨੇ ਸਭ ਤੋਂ ਪਹਿਲਾਂ ਮੈਟ੍ਰੋਪਾਲਿਟਨ ਮੈਜਿਸਟਰੇਟ ਦੀ ਅਦਾਲਤ ’ਚ ਸ਼ਿਕਾਇਤ ਨੂੰ ਚੁਣੌਤੀ ਦਿੱਤੀ ਅਤੇ ਉਸ ਤੋਂ ਬਾਅਦ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ (ਮਹਿਲਾ ਅੱਤਿਆਚਾਰ ਮਾਮਲੇ) ’ਚ ਚੁਣੌਤੀ ਦਿੱਤੀ। ਦੋਵੇਂ ਅਦਾਲਤਾਂ ਨੇ ਪਟੀਸ਼ਨ ਖਾਰਜ ਕਰ ਦਿੱਤੀ, ਜਿਸ ਤੋਂ ਬਾਅਦ ਰਾਬਰਟੋ ਨੇ ਕੈਥਰੀਨ ਦੇ ਭਾਰਤੀ ਨਾਗਰਿਕ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਸ਼ਿਕਾਇਤ ਯੋਗ ਨਾ ਹੋਣ ਦੇ ਆਧਾਰ ’ਤੇ ਦੋਵੇਂ ਫ਼ੈਸਲਿਆਂ ਨੂੰ ਚੁਣੌਤੀ ਦਿੱਤੀ। 

ਇਹ ਵੀ ਪੜ੍ਹੋ : ਇਕ ਸਾਲ ਦੇ ਬੱਚੇ ਲਈ ਆਂਧਰਾ ਪ੍ਰਦੇਸ਼-ਕੇਰਲ ’ਚ ਲੜਾਈ, ਜਾਣੋ ਪੂਰਾ ਮਾਮਲਾ

ਮਾਮਲੇ ’ਤੇ ਬਹਿਸ ਕਰਦੇ ਹੋਏ ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਪਟੀਸ਼ਨਕਰਤਾ ਅਤੇ ਬਚਾਅ ਪੱਖ ਭਾਰਤੀ ਨਾਗਰਿਕ ਨਹੀਂ ਹਨ। ਇਸ ਦਲੀਲ ਦਾ ਵਿਰੋਧ ਕਰਦੇ ਹੋਏ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਘਰੇਲੂ ਹਿੰਸਾ ਕਾਨੂੰਨ 2005 ਦੀ ਧਾਰਾ 2 (ਏ) ਅਨੁਸਾਰ ‘ਪੀੜਤ ਵਿਅਕਤੀ’ ਦੀ ਪਰਿਭਾਸ਼ਾ ਦਿੱਤੀ ਗਈ ਅਤੇ ਖ਼ੁਦ ਪਰਿਭਾਸ਼ਾ ਅਨੁਸਾਰ, ਵਿਦੇਸ਼ੀ ਨਾਗਰਿਕ ਸਮੇਤ ਕੋਈ ਵੀ ਜਨਾਨੀ ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਹੈ, ਉਹ ਹੇਠਲੀ ਅਦਾਲਤ ’ਚ ਅਰਜ਼ੀ ਦਾਇਰ ਕਰ ਸਕਦੀ ਹੈ। ਦਲੀਲਾਂ ਨੂੰ ਸੁਣਨ ਤੋਂ ਬਾਅਦ ਜੱਜ ਮਾਥੁਰ ਨੇ ਕਿਹਾ ਕਿ ਬਚਾਅ ਪੱਖ ਪਿਛਲੇ ਕਰੀਬ 25 ਸਾਲਾਂ ਤੋਂ ਜੋਧਪੁਰ ’ਚ ਰਹਿ ਰਹੀ ਹੈ ਅਤੇ ਪਟੀਸ਼ਨਕਰਤਾ ਨਾਲ ਵਿਆਹ ਕਰਨ ਤੋਂ ਬਾਅਦ ਸ਼ਿਕਾਇਤ ’ਚ ਦਰਜ ਘਟਨਾ ਜੋਧਪੁਰ ਦੀ ਹੈ ਅਤੇ ਘਰੇਲੂ ਹਿੰਸਾ ਕਾਨੂੰਨ 2005 ਦੀ ਧਾਰਾ 2 (ਏ) ਅਤੇ 12 ਦੇ ਅਧੀਨ ਨਿਕਲੀਆਂ ਪਰਿਭਾਸ਼ਾਵਾਂ ਦੇ ਮੱਦੇਨਜ਼ਰ ਬਚਾਅ ਪੱਖ ਕੈਥਰੀਨ ਦੀ ਸ਼ਿਕਾਇਤ ਸੁਣਵਾਈ ਯੋਗ ਹੈ ਅਤੇ ਰਾਬਰਟੋ ਦੀ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਇੱਥੇ ਤੱਕ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 21 ਨਾ ਸਿਰਫ਼ ਇਸ ਦੇਸ਼ ਦੇ ਹਰੇਕ ਨਾਗਰਿਕ ਨੂੰ ਸਗੋਂ ਉਸ ਵਿਅਕਤੀ ਨੂੰ ਵੀ ਸੁਰੱਖਿਆ ਦਿੰਦਾ ਹੈ ਜੋ ਦੇਸ਼ ਦਾ ਨਾਗਰਿਕ ਨਾ ਹੋਵੇ।’’

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਜਨਾਨੀ ਦੀ ਮੌਤ, ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ’ਤੇ ਕੀਤਾ ਹਮਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

DIsha

This news is Content Editor DIsha