ਸਿਰਫ 500 ਰੁਪਏ ਲਈ ਵੇਚਦੇ ਸੀ ਲੋਕਾਂ ਦੇ ਬੈਂਕ ਦੀ ਡਿਟੇਲ, ਗ੍ਰਿਫਤਾਰ

10/17/2017 6:35:03 AM

ਇੰਦੌਰ— ਮੱਧ ਪ੍ਰਦੇਸ਼ ਪੁਲਸ ਦੇ ਸਾਈਬਰ ਸੈੱਲ ਨੇ ਭਾਰਤੀ ਲੋਕਾਂ ਦੇ ਬੈਂਕ ਡਿਟੇਲ ਨੂੰ ਵੇਚਣ ਵਾਲੇ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਮੁਤਾਬਕ, ਡੈਬਿਟ ਕਾਰਡ ਅਤੇ ਕਰੈਡਿਟ ਕਾਰਡ ਦੀ ਡਿਟੇਲ, ਫੋਨ ਨੰਬਰ ਅਤੇ ਈ.ਮੇਲ. ਆਈ.ਡੀ. ਨੂੰ ਸਿਰਫ 500 ਰੁਪਏ ਦੀ ਆਨਲਾਇਨ ਸੇਲ 'ਤੇ ਲਗਾਇਆ ਗਿਆ ਸੀ। ਪੁਲਸ ਨੂੰ ਇੱਕ ਇੰਟਰਨੈਸ਼ਨਲ ਗੈਂਗ ਦਾ ਪਰਦਾਫਾਸ਼ ਕਰ ਇਸ ਸੇਲ ਦੀ ਜਾਣਕਾਰੀ ਮਿਲੀ। ਪੁਲਸ ਨੇ ਜਿਸ ਗੈਂਗ ਦਾ ਪਰਦਾਫਾਸ਼ ਕੀਤਾ ਹੈ ਉਸ ਨੂੰ ਇੱਕ ਪਾਕਿਸਤਾਨੀ ਨਾਗਰਿਕ ਚਲਾ ਰਿਹਾ ਸੀ ਅਤੇ ਇਸਦਾ ਸੰਚਾਲਨ ਲਾਹੌਰ ਤੋਂ ਕੀਤਾ ਜਾ ਰਿਹਾ ਸੀ। ਪੁਲਸ ਨੇ ਗਾਹਕ ਬਣਕੇ ਇਸ ਗੈਂਗ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਬਿਟਕਾਇੰਸ ਦੇ ਕੇ ਇੰਦੌਰ ਦੀ ਰਹਿਣ ਵਾਲੀ ਇੱਕ ਔਰਤ ਦੇ ਡੈਬਿਟ ਕਾਰਡ ਦੀ ਡਿਟੇਲ ਖਰੀਦੀ। ਇਸ ਦੌਰਾਨ ਪੁਲਸ ਨੇ ਮੁੰਬਈ ਤੋਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ।
ਸਾਈਬਰ ਸੈੱਲ ਕੋਲ ਬੈਂਕ ਕਰਮੀ ਜੈ ਕਿਸ਼ਨ ਗੁਪਤਾ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿਨ੍ਹਾਂ ਨੇ 28 ਅਗਸਤ ਨੂੰ ਉਨ੍ਹਾਂ ਦੇ ਕਰੈਡਿਟ ਕਾਰਡ ਤੋਂ 72,401 ਰੁਪਏ ਡੈਬਿਟ ਹੋਣ ਦੀ ਸ਼ਿਕਾਇਤ ਕੀਤੀ ਸੀ। ਸਾਈਬਰ ਸੈੱਲ ਦੇ ਐੱਸ.ਪੀ. ਜਿਤੇਂਦਰ ਸਿੰਘ ਨੇ ਦੱਸਿਆ ਸਾਡੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਦੇ ਕਰੈਡਿਟ ਕਾਰਡ ਦੀ ਵਰਤੋਂ ਮੁੰਬਈ ਸਥਿਤ ਰਾਜ ਕੁਮਾਰ ਪਿੱਲਈ ਲਈ ਏਅਰ ਟਿਕਟ ਖਰੀਦਣ ਵਿੱਚ ਹੋਇਆ ਹੈ। ਪਿੱਲਈ ਅਤੇ ਉਸਦੇ ਨਾਲ ਰਾਮ ਪ੍ਰਸਾਦ ਨਾਡਰ ਨੂੰ ਫੜ੍ਹਿਆ ਗਿਆ ਹੈ। ਉਨ੍ਹਾਂ ਨੇ ਅੱਗੇ ਦੱਸਿਆ, ਪਿੱਲਈ ਯੂ.ਐੱਸ. ਸਥਿਤ ਆਈ.ਟੀ. ਕੰਪਨੀ ਕਾਗਨੀਜੇਂਟ ਵਿੱਚ ਕੰਮ ਕਰਦਾ ਸੀ ਅਤੇ ਨਾਡਰ ਐੱਚ.ਡੀ.ਐੱਫ.ਸੀ. ਬੈਂਕ ਵਿੱਚ। ਇਹ ਗੈਂਗ ਸਿਰਫ ਇੰਟਰਨੈਸ਼ਨਲ ਵੈੱਬਸਾਇਟਸ ਲਈ ਕਾਰਡ ਦੀ ਵਰਤੋਂ ਕਰਦੇ ਸਨ ਜਿੱਥੇ ਓ.ਟੀ.ਪੀ. ਦੀ ਜ਼ਰੂਰਤ ਨਹੀਂ ਹੁੰਦੀ ਹੈ।