5 ਸਾਲਾ ਮਾਸੂਮ ਨਾਲ ਰੇਪ ਕਰ ਕੀਤਾ ਕਤਲ, 20 ਮਜ਼ਦੂਰਾਂ ਨੂੰ ਫੜ ਕੇ ਹੋ ਰਹੀ ਪੁੱਛ-ਗਿੱਛ

04/13/2024 5:26:28 PM

ਪਣਜੀ  (ਏਜੰਸੀ)- ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਦੱਖਣੀ ਗੋਆ ਦੇ ਵਾਸਕੋ ਇਲਾਕੇ 'ਚ 5 ਸਾਲਾ ਮਾਸੂਮ ਨਾਲ ਕੰਸਟਰਕਸ਼ਨ ਸਾਈਟ 'ਤੇ ਜਬਰ ਜ਼ਿਨਾਹ ਕੀਤਾ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪੁਲਸ ਨੇ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਅਤੇ 15-20 ਮਜ਼ਦੂਰਾਂ ਨੂੰ ਹਿਰਾਸਤ 'ਚ ਲਿਆ। ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਉਸ ਸਥਾਨ 'ਤੇ ਮੌਜੂਦ ਸਨ, ਜਿੱਥੇ ਅਪਰਾਧ ਹੋਇਆ ਸੀ। 

ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸਾਊਥ ਗੋਆ, ਸੁਨੀਤਾ ਸਾਵੰਤ ਨੇ ਕਿਹਾ,''ਬੱਚੀ ਦੀ ਲਾਸ਼ ਦੀ ਜਾਂਚ ਪੁਲਸ ਸਰਜਨ ਵਲੋਂ ਕੀਤੀ ਗਈ ਹੈ ਅਤੇ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ 'ਚ ਪੁਸ਼ਟੀ ਹੋਈ ਹੈ ਕਿ ਕੁੜੀ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਗਿਆ।'' ਉਨ੍ਹਾਂ ਕਿਹਾ,''ਅਸੀਂ ਇਮਾਰਤ 'ਚ ਕੰਮ ਕਰਨ ਵਾਲੇ ਲਗਭਗ 15-20 ਮਜ਼ਦੂਰਾਂ ਨੂੰ ਹਿਰਾਸਤ 'ਚ ਲਿਆ ਹੈ। ਵਾਸਕੋ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 376, 302, ਪੋਕਸੋ ਐਕਟ ਅਤੇ ਗੋਆ ਚਿਲਡਰਨ ਐਕਟ ਦੇ ਅਧੀਨ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੇ ਅਧੀਨ ਜਬਰ ਜ਼ਿਨਾਹ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

DIsha

This news is Content Editor DIsha