ਛੱਤੀਸਗੜ੍ਹ ''ਚ 5 ਨਕਸਲੀਆਂ ਨੇ ਕੀਤਾ ਆਤਮਸਮਰਪਣ

09/22/2022 2:10:02 PM

ਸੁਕਮਾ (ਵਾਰਤਾ)- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਭੇਜੀ ਥਾਣਾ ਖੇਤਰ ਦੇ ਅਧੀਨ ਪੈਂਦੇ ਕੋਲਾਈਗੁਡਾ ਕੈਂਪ 'ਚ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ. ਦੇ ਅਫ਼ਸਰਾਂ ਦੇ ਸਾਹਮਣੇ ਇਲਾਕੇ 'ਚ ਸਰਗਰਮ 5 ਨਕਸਲੀਆਂ ਨੇ ਬੁੱਧਵਾਰ ਨੂੰ ਆਤਮਸਮਰਪਣ ਕਰ ਲਿਆ। ਆਤਮਸਮਰਪਣ ਕਰਨ ਵਾਲੇ ਨਕਸਲੀਆਂ 'ਚ ਮਿਲੀਸ਼ੀਆ ਦੇ ਡਿਪਟੀ ਕਮਾਂਡਰ ਸੋਡੀ ਹੁੰਗਾ, ਮਿਲੀਸ਼ੀਆ ਮੈਂਬਰ ਮਡਕਮ ਸੁੱਕਾ, ਸੋਡੀ ਦੁਰਵਾ ਅਤੇ ਸੋਡੀ ਰਾਮਾ ਅਤੇ ਜੀ.ਆਰ.ਡੀ. ਮੈਂਬਰ ਮਾਡਵੀ ਲਖਮਾ ਸ਼ਾਮਲ ਹਨ। ਦੱਸਿਆ ਗਿਆ ਕਿ ਵੱਡੀ ਗਿਣਤੀ 'ਚ ਪਿੰਡ ਵਾਸੀ ਨਕਸਲੀਆਂ ਨੂੰ ਆਤਮ ਸਮਰਪਣ ਕਰਵਾਉਣ ਲਈ ਉਨ੍ਹਾਂ ਨੂੰ ਕੈਂਪ ਲੈ ਕੇ ਪਹੁੰਚੇ ਸਨ। ਸੁਰੱਖਿਆ ਫ਼ੋਰਸਾਂ ਨੇ ਪਿੰਡ ਵਾਸੀਆਂ ਨੂੰ ਖੇਡ ਅਤੇ ਵਿੱਦਿਅਕ ਸਮੱਗਰੀ ਅਤੇ ਰੋਜ਼ਾਨਾ ਵਰਤੋਂ ਦੀ ਸਮੱਗਰੀ ਵੰਡੀ ਅਤੇ ਉਨ੍ਹਾਂ ਨੂੰ ਭੋਜਨ ਵੀ ਕਰਵਾਇਆ। 

ਇਸ ਦੌਰਾਨ ਐੱਸ.ਪੀ. ਸੁਨੀਲ ਸ਼ਰਮਾ ਕੋਬਰਾ 202 ਬਟਾਲੀਅਨ ਦੇ ਟੂਆਈਸੀ ਪੁਨਰਵਸੂ ਤਿਵਾੜੀ, ਸੀ.ਆਰ.ਪੀ.ਐੱਫ. ਦੀ 50ਵੀਂ ਬਟਾਲੀਅਨ ਦੇ ਟੂਆਈਸੀ ਪਾਮੁਲਾ ਕਿਸ਼ੋਰ, ਏ.ਐੱਸ.ਪੀ. ਗੌਰਵ ਮੰਡਲ, ਡਿਪਟੀ ਪੁਲਸ ਸੁਪਰਡੈਂਟ ਗਿਰਿਜਾ ਸ਼ੰਕਰ ਸਾਓ ਅਤੇ ਉੱਤਮ ਪ੍ਰਸਾਦ ਸਿੰਘ, ਇੰਸਪੈਕਟਰ ਦੇਵੇਂਦਰ ਕੁਮਾਰ ਠਾਕੁਰ ਅਤੇ ਹੋਰ ਮੌਜੂਦ ਰਹੇ। ਅਧਿਕਾਰੀਆਂ ਨੇ ਨਕਸਲੀਆਂ ਦੇ ਆਤਮ ਸਮਰਪਣ ਨੂੰ ਜ਼ਿਲ੍ਹੇ 'ਚ ਪੁਲਸ ਵੱਲੋਂ ਚਲਾਈ ਜਾ ਰਹੀ ਪੂਨਾ ਨਮ ਮੁਹਿੰਮ ਦੀ ਸਫ਼ਲਤਾ ਦੱਸਦਿਆਂ ਉਨ੍ਹਾਂ ਨੂੰ ਪ੍ਰੋਤਸਾਹਨ ਰਾਸ਼ੀ ਤੋਂ ਇਲਾਵਾ ਮੁੜ ਵਸੇਬਾ ਨੀਤੀ ਦਾ ਲਾਭ ਦੇਣ ਦੀ ਗੱਲ ਆਖੀ।

DIsha

This news is Content Editor DIsha