ਮਹਾਰਾਸ਼ਟਰ 'ਚ ਸਮਲਿੰਗੀ ਵਿਆਹ, ਪੁੱਜੇ ਵਿਦੇਸ਼ੀ ਮਹਿਮਾਨ

01/12/2018 6:01:30 PM

ਯਵਤਮਾਲ/ਇੰਡੋਨੇਸ਼ੀਆ— ਮਹਾਰਾਸ਼ਟਰ ਦੇ ਯਵਤਮਾਲ ਜ਼ਿਲੇ 'ਚ ਇਕ ਕਿਤਾਬ ਵਪਾਰੀ ਦੇ ਬੇਟੇ ਨੇ ਇੰਡੋਨੇਸ਼ੀਆ 'ਚ ਰਹਿਣ ਵਾਲੇ ਆਪਣੇ ਸਮਲਿੰਗੀ ਸਾਥੀ ਨਾਲ ਵਿਆਹ ਕੀਤਾ। ਜ਼ਿਕਰਯੋਗ ਹੈ ਕਿ ਯਵਤਮਾਲ ਜ਼ਿਲੇ 'ਚ ਇਹ ਪਹਿਲਾ ਸਮਲਿੰਗੀ ਵਿਆਹ ਹੈ, ਜਿਸ ਦੀ ਪੂਰੇ ਸ਼ਹਿਰ 'ਚ ਚਰਚਾ ਹੋ ਰਹੀ ਹੈ। ਗੁਪਤ ਤਰੀਕੇ ਨਾਲ ਵਿਆਹ ਦਾ ਆਯੋਜਨ 30 ਦਸੰਬਰ ਨੂੰ ਇਕ ਪਾਸ਼ ਹੋਟਲ 'ਚ ਹੋਇਆ। ਲੋਕਾਂ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਜ਼ਿਕਰਯੋਗ ਹੈ ਕਿ ਦੋਵੇਂ ਹੀ ਲੜਕੇ ਅਮਰੀਕਾ ਦੀ ਇਕ ਕੰਪਨੀ 'ਚ ਇਕੱਠੇ ਕੰਮ ਕਰਦੇ ਹਨ ਅਤੇ ਉੱਥੇ ਉਹ ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿ ਰਹੇ ਸਨ।
ਮਾਤਾ-ਪਿਤਾ ਨੇ ਦਿੱਤੀ ਮਨਜ਼ੂਰੀ
ਯਵਤਮਾਲ 'ਚ ਰਹਿਣ ਵਾਲੇ ਲੜਕੇ ਨੇ ਮਾਤਾ-ਪਿਤਾ ਨੂੰ ਸਮਲਿੰਗੀ ਦੋਸਤ ਬਾਰੇ ਦੱਸਿਆ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਆਪਣੇ ਬੇਟੇ ਨੂੰ ਅਜਿਹਾ ਨਾ ਕਰਨ ਲਈ ਕਾਫੀ ਸਮਝਾਇਆ ਪਰ ਉਹ ਆਪਣੀ ਗੱਲ 'ਤੇ ਟਿਕੇ ਰਹੇ। ਇਸ ਤੋਂ ਬਾਅਦ ਮਾਤਾ-ਪਿਤਾ ਨੇ ਆਪਣੇ ਬੇਟੇ ਨੂੰ ਵਿਆਹ ਲਈ ਇਜਾਜ਼ਤ ਦੇ ਦਿੱਤੀ।
ਚੀਨ ਅਤੇ ਅਮਰੀਕਾ ਤੋਂ ਆਏ ਮਹਿਮਾਨ
ਚੀਨ ਅਤੇ ਅਮਰੀਕਾ ਤੋਂ ਇਸ ਵਾਹ ਪ੍ਰੋਗਰਾਮ 'ਚ 70 ਤੋਂ 80 ਲੋਕ ਸ਼ਾਮਲ ਹੋਏ, ਜਿਸ 'ਚ 10 ਸਮਲਿੰਗੀ ਜੋੜੇ ਸਨ। ਰਿਪੋਰਟਸ ਅਨੁਸਾਰ ਵਿਆਹ ਤੋਂ ਬਾਅਦ ਦੋਵੇਂ ਹਨੀਮੂਨ ਲਈ ਚੱਲੇ ਗਏ।