ਦੇਸ਼ ’ਚ ਕੋਵਿਡ ਵੈਕਸੀਨ ਨਾਲ ਮੌਤ ਦੇ ਪਹਿਲੇ ਮਾਮਲੇ ਦੀ ਪੁਸ਼ਟੀ

06/15/2021 1:57:17 PM

ਨਵੀਂ ਦਿੱਲੀ— ਭਾਰਤ ’ਚ ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ।  ਕੋਵਿਡ-19 ਰੋਕੂ ਟੀਕਿਆਂ ਦੇ ਮਾੜੇ ਪ੍ਰਭਾਵਾਂ ਦਾ ਅਧਿਐਨ ਕਰ ਰਹੀ ਸਰਕਾਰ ਦੀ ਇਕ ਕਮੇਟੀ ਨੇ ਟੀਕਾਕਰਨ ਤੋਂ ਬਾਅਦ ਐਨਾਫੀਲੈਕਸਿਸ (ਜਾਨਲੇਵਾ ਐਲਰਜੀ) ਦੀ ਵਜ੍ਹਾ ਤੋਂ ਮੌਤ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਵੈਕਸੀਨ ਦੀ ਵਜ੍ਹਾ ਕਰ ਕੇ 68 ਸਾਲ ਦੇ ਇਕ ਬਜ਼ੁਰਗ ਦੀ ਮੌਤ ਹੋਈ ਹੈ।  ਰਿਪੋਰਟ ਮੁਤਾਬਕ 68 ਸਾਲਾ ਇਕ ਵਿਅਕਤੀ ਨੂੰ 8 ਮਾਰਚ 2021 ਨੂੰ ਟੀਕਾ ਲਾਇਆ ਗਿਆ ਸੀ, ਜਿਸ ਤੋਂ ਬਾਅਦ ਗੰਭੀਰ ਐਲਰਜੀ ਹੋਣ ਨਾਲ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : 'ਕੋਰੋਨਾ ਦੀ ਲਾਗ ਤੋਂ 98 ਫ਼ੀਸਦੀ ਲੋਕਾਂ ਨੂੰ ਬਚਾ ਰਹੀ ਟੀਕੇ ਦੀ ਪਹਿਲੀ ਡੋਜ਼, ਖੋਜ 'ਚ ਹੋਇਆ ਖ਼ੁਲਾਸਾ

ਵੈਕਸੀਨ ਲੱਗਣ ਤੋਂ ਬਾਅਦ ਕੋਈ ਗੰਭੀਰ ਬੀਮਾਰੀ ਜਾਂ ਮੌਤ ਹੋਣ ਨੂੰ ਵਿਗਿਆਨਕ ਭਾਸ਼ਾ ਵਿਚ ਐਡਵਰਸ ਇਵੈਂਟ ਫਾਲੋਇੰਗ ਇਮਊਨਾਈਜੇਸ਼ਨ (ਏ. ਈ. ਐੱਫ. ਆਈ.) ਕਿਹਾ ਜਾਂਦਾ ਹੈ। ਏ. ਈ. ਐੱਫ. ਆਈ. ਲਈ ਕੇਂਦਰ ਸਰਕਾਰ ਨੇ ਇਕ ਕਮੇਟੀ ਗਠਿਤ ਕੀਤੀ ਹੈ। ਇਸ ਕਮੇਟੀ ਨੇ ਵੈਕਸੀਨ ਲੱਗਣ ਤੋਂ ਬਾਅਦ ਅਜਿਹੇ 31 ਗੰਭੀਰ ਮਾਮਲਿਆਂ ਦੀ ਜਾਂਚ ਕੀਤੀ ਅਤੇ ਇਕ ਮੌਤ ਵੈਕਸੀਨ ਕਾਰਨ ਹੋਈ ਇਸ ਗੱਲ ਦੀ ਪੁਸ਼ਟੀ ਕੀਤੀ। ਐਨਾਫੀਲੈਕਸਿਸ ਇਕ ਗੰਭੀਰ ਅਤੇ ਜ਼ਿੰਦਗੀ ਲਈ ਜਾਨਲੇਵਾ ਐਲਰਜੀ ਹੈ। 

ਇਹ ਵੀ ਪੜ੍ਹੋ: ਕੋਵਿਡ-19 ਦਾ ‘ਡੈਲਟਾ ਵੈਰੀਐਂਟ’ ਹੁਣ ਦੁਨੀਆ ਭਰ ’ਚ ਮਚਾ ਰਿਹੈ ਤਬਾਹੀ

ਕਮੇਟੀ ਦੇ ਚੇਅਰਪਰਸਨ ਡਾ. ਐੱਨ. ਕੇ. ਅਰੋੜਾ ਨੇ ਦੱਸਿਆ ਕਿ ਇਹ ਕੋਵਿਡ-19 ਨਾਲ ਜੁੜਿਆ ਮੌਤ ਦਾ ਪਹਿਲਾ ਮਾਮਲਾ ਹੈ। ਇਸ ਤੋਂ ਇਹ ਗੱਲ ਹੋਰ ਪੁਖ਼ਤਾ ਹੁੰਦੀ ਹੈ ਕਿ ਟੀਕੇ ਦੀ ਖ਼ੁਰਾਕ ਲਗਵਾਉਣ ਤੋਂ ਬਾਅਦ ਟੀਕਾਕਰਨ ਕੇਂਦਰ ’ਤੇ 30 ਮਿੰਟ ਦੀ ਉਡੀਕ ਕਰਨਾ ਜ਼ਰੂਰੀ ਹੈ। ਜ਼ਿਆਦਾਤਰ ਐਨਫਲੈਕਿਟਕ ਪ੍ਰਤੀਕਿਰਿਆਵਾਂ ਇਸ ਸਮੇਂ ਦੌਰਾਨ ਹੁੰਦੀਆਂ ਹਨ ਤਾਂ ਤੁਰੰਤ ਇਲਾਜ ਤੋਂ ਮਰੀਜ਼ ਨੂੰ ਬਚਾਇਆ ਜਾ ਸਕਦਾ ਹੈ। ਜੇਕਰ ਵੈਕਸੀਨੇਸ਼ਨ ਮਗਰੋਂ ਐਨਫਲੈਸਿਸ ਦੇ ਲੱਛਣ ਦਿੱਸਦੇ ਹਨ ਤਾਂ ਤੁਰੰਤ ਇਲਾਜ ਦੀ ਲੋੜ ਹੈ। ਕਮੇਟੀ ਨੇ ਕਿਹਾ ਕਿ ਟੀਕਾਕਰਨ ਦੇ ਫਾਇਦੇ ਇਸ ਨਾਲ ਨੁਕਸਾਨ ਦੇ ਮਾਮੂਲੀ ਜ਼ੋਖਮ ਵਿਚ ਬਹੁਤ ਜ਼ਿਆਦਾ ਹਨ। 50 ਹਜ਼ਾਰ ਲੋਕਾਂ ਵਿਚੋਂ ਕਿਸੇ 1 ਨੂੰ ਐਨਾਫਿਲੇਕਸਿਸ ਜਾਂ ਗੰਭੀਰ ਐਲਰਜੀ ਦੇ ਪ੍ਰਭਾਵ ਦਿੱਸਦੇ ਹਨ।

ਇਹ ਵੀ ਪੜ੍ਹੋ: ਕੋਰੋਨਾ ਖ਼ਿਲਾਫ਼ ਮਦਦਗਾਰ ਹੈ ‘ਵੈਲਵੇਟਲੀਫ’ ਬੂਟੇ ਦਾ ਰਸ


 

Tanu

This news is Content Editor Tanu