ਮ੍ਰਿਤਕ ਫਾਇਰ ਬ੍ਰਿਗੇਡ ਕਰਮਚਾਰੀ ਦੇ ਪਰਿਵਾਰ ਨੂੰ ਦਿੱਲੀ ਸਰਕਾਰ ਦੇਵੇਗੀ 1 ਕਰੋੜ ਦਾ ਮੁਆਵਜ਼ਾ

01/03/2020 2:15:50 AM

ਨਵੀਂ ਦਿੱਲੀ — ਦਿੱਲੀ ਦੇ ਪੀਰਾਗੜ੍ਹੀ ਇਲਾਕੇ 'ਚ ਵੀਰਵਾਰ ਸਵੇਰੇ ਹੋਏ ਹਾਦਸੇ 'ਚ ਮਾਰੇ ਗਏ ਦਿੱਲੀ ਫਾਇਰ ਬ੍ਰਿਗੇਡ ਦੇ ਜਵਾਨ ਅਮਿਤ ਬਾਲਿਆਨ ਦੇ ਪਰਿਵਾਰ ਨੂੰ ਦਿੱਲੀ ਸਰਕਾਰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਵੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਸਰਕਾਰ ਸੂਬੇ ਦੀ ਪਾਲਿਸੀ ਦੇ ਤਹਿਤ ਫਾਇਰ ਬ੍ਰਿਗੇਡ ਕਰਮਚਾਰੀ ਅਮਿਤ ਬਾਲਿਆਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਵੇਗੀ।
ਅਮਿਤ ਬਾਲਿਆਨ ਦੀ ਸ਼ਾਦੀ 2019 ਦੀ ਫਰਵਰੀ 'ਚ ਹੋਈ ਸੀ ਅਤੇ ਅਗਸਤ 'ਚ ਉਸ ਨੇ ਦਿੱਲੀ ਫਾਇਰ ਬ੍ਰਿਗੇਡ 'ਚ ਨੌਕਰੀ ਸ਼ੁਰੂ ਕੀਤੀ। ਅਨਿਲ ਬਾਲਿਆਨ ਪੱਛਮੀ ਵਿਹਾਰ ਦੇ ਫਾਇਰ ਬ੍ਰਿਗੇਡ ਸੈਂਟਰ 'ਚ ਕੰਮ ਕਰਦਾ ਸੀ ਅਤੇ ਵੀਰਵਾਰ ਦੀ ਸਵੇਰ ਪੀਰਾਗੜ੍ਹੀ ਦੇ ਇੰਡਸਟਰੀਅਲ ਇਲਾਕੇ 'ਚ ਲੱਗੀ ਅੱਗ ਨੂੰ ਬੁਝਾਉਣ ਦੌਰਾਨ ਹੋਏ ਹਾਦਸੇ 'ਚ ਉਸ ਦੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਪੱਛਮੀ ਵਿਹਾਰ ਦੀ ਜਿਸ ਇਮਾਰਤ 'ਚ ਵੀਰਵਾਰ ਦੀ ਸਵੇਰ ਅੱਗ ਲੱਗੀ ਉਥੇ ਧਮਾਕੇ ਕਾਰਨ ਪੂਰੀ ਇਮਾਰਤ ਢਹਿ ਗਈ। ਜਿਸ ਦੀ ਚਪੇਨ 'ਚ ਫਾਇਰ ਬ੍ਰਿਗੇਡ ਦੇ 14 ਜਵਾਨ ਵੀ ਆ ਗਏ ਸੀ। 13 ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਮਲਬੇ 'ਚ ਦਬੇ ਇਕ ਫਾਇਰ ਬ੍ਰਿਗੇਡ ਦੇ ਜਵਾਨ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਦਿੱਲੀ ਦੀ ਕੇਜਰੀਵਾਲ ਸਰਕਾਰ ਡਿਊਟੀ ਦੌਰਾਨ ਮਾਰੇ ਜਾਣ ਵਾਲੇ ਪੁਲਸ ਕਰਮਚਾਰੀ, ਪੈਰਾ ਮਿਲਟਰੀ, ਫੌਜ, ਹੋਮਗਾਰਡ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੰਦੀ ਹੈ।

Inder Prajapati

This news is Content Editor Inder Prajapati