ਸਿਲੰਡਰ 'ਚੋਂ ਗੈਸ ਲੀਕ ਹੋਣ ਨਾਲ ਲੱਗੀ ਅੱਗ, 3 ਬੱਚੀਆਂ ਦੀ ਸੜ ਕੇ ਮੌਤ

08/09/2021 2:10:52 PM

ਆਜ਼ਮਗੜ੍ਹ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦੇ ਅਹਰੌਲਾ ਥਾਣਾ ਖੇਤਰ ਦੇ ਇਮਾਮਗੜ੍ਹ ਪਿੰਡ 'ਚ ਖਾਣਾ ਬਣਾਉਂਦੇ ਸਮੇਂ ਗੈਸ ਸਿਲੰਡਰ 'ਚ ਅੱਗ ਲੱਗਣ ਨਾਲ ਤਿੰਨ ਬੱਚੀਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਮਾਮਗੜ੍ਹ ਵਾਸੀ ਦਿਨੇਸ਼ ਯਾਦਵ ਮਠਿਆਈ ਬਣਾਉਣ ਦਾ ਕੰਮ ਕਰਦਾ ਹੈ। ਐਤਵਾਰ ਰਾਤ ਉਸ ਦੀ ਪਤਨੀ ਮਾਧੁਰੀ ਗੈਸ 'ਤੇ ਖਾਣਾ ਬਣਾ ਰਹੀ ਸੀ ਅਤੇ ਉਹ ਘਰੋਂ ਬਾਹਰ ਪਾਣੀ ਲੈਣ ਚੱਲੀ ਗਈ। ਇੰਨੇ 'ਚ ਸਿਲੰਡਰ ਤੋਂ ਗੈਸ ਲੀਕ ਹੋਣ ਲੱਗੀ ਅਤੇ ਅੱਗ ਲੱਗ ਗਈ, ਜਿਸ ਨਾਲ ਕਮਰੇ 'ਚ ਬੈਠੀਆਂ ਉਨ੍ਹਾਂ ਦੀਆਂ ਤਿੰਨ ਧੀਆਂ ਦੀਪਾਂਜਲੀ (11), ਸ਼ਿਵਾਂਸੀ (6) ਅਤੇ ਸ਼੍ਰੇਜਲ (4) ਝੁਲਸ ਗਈਆਂ। 

ਇਹ ਵੀ ਪੜ੍ਹੋ : ਪੁਲਵਾਮਾ ਦੇ ਮੁੰਤਜ਼ਿਰ ਰਾਸ਼ਿਦ ਨੇ ਕੀਤਾ ਕਮਾਲ, ਕਾਗਜ਼ ਦਾ ਸਭ ਤੋਂ ਛੋਟਾ ਫੁੱਲ ਬਣਾ ਕੇ ਖੱਟੀ ਪ੍ਰਸਿੱਧੀ

ਉਨ੍ਹਾਂ ਦੱਸਿਆ ਕਿ ਚੀਕ ਪੁਕਾਰ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਤਿੰਨਾਂ ਬੱਚੀਆਂ ਨੂੰ ਬਾਹਰ ਕੱਢ ਕੇ ਕਸਬੇ ਦੇ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਦੀਪਾਂਜਲੀ ਅਤੇ ਸ਼ਿਵਾਂਸੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਗੰਭੀਰ ਰੂਪ ਨਾਲ ਝੁਲਸ ਸ਼੍ਰੇਜਲ ਨੂੰ ਸ਼ੁਰੂਆਤੀ ਇਲਾਜ ਤੋਂ ਬਾਅਦ ਸਰਕਾਰੀ ਹਸਪਤਾਲ ਭੇਜ ਦਿੱਤਾ। ਇਲਾਜ ਦੌਰਾਨ ਐਤਵਾਰ ਦੇਰ ਰਾਤ ਉਸ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ : ਕਸ਼ਮੀਰ ਦੀ ਪਵਿੱਤਰ ਭੂਮੀ ਤੋਂ ਅੱਤਵਾਦ ਨੂੰ ਜੜ੍ਹ ਤੋਂ ਉਖਾੜ ਸੁੱਟਾਂਗੇ : ਮਨੋਜ ਸਿਨਹਾ

DIsha

This news is Content Editor DIsha