ਦਰਭੰਗਾ ਜਾਣ ਵਾਲੀ ਬਿਹਾਰ ਸੰਪਰਕ ਕ੍ਰਾਂਤੀ ਸੁਪਰਫਾਸਟ ਐਕਸਪ੍ਰੈਸ ''ਚ ਲੱਗੀ ਅੱਗ

09/04/2019 11:54:38 PM

ਦਰਭੰਗਾ— ਨਵੀਂ ਦਿੱਲੀ ਤੋਂ ਬਿਹਾਰ ਦੇ ਦਰਭੰਗਾ ਜਾਣ ਵਾਲੀ ਬਿਹਾਰ ਸੰਪਰਕ ਕ੍ਰਾਂਤੀ ਸੁਪਰਫਾਸਟ ਐਕਸਪ੍ਰੈਸ 'ਚ ਬੁੱਧਵਾਰ ਨੂੰ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਦਰਭੰਗਾ ਤੋਂ ਨਵੀਂ ਦਿੱਲੀ ਜਾਣ ਵਾਲੀ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਦੇ ਕੋਚ ਨੰਬਰ ਐੱਸ-6 'ਚ ਅੱਗ ਲੱਗੀ ਸੀ। ਅੱਗ ਲੱਗਣ ਦੀ ਘਟਨਾ 'ਚ ਫਿਲਹਾਲ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਉਥੇ ਹੀ ਅੱਗ ਲੱਗਣ ਦੀ ਖਬਰ ਮਿਲਦੇ ਹੀ ਰੇਲਵੇ ਪ੍ਰਸ਼ਾਸਨ ਨੇ ਤੱਤਕਾਲ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਤੇ ਬਚਾਓ ਮੁਹਿੰਮ ਜਾਰੀ ਹੈ। ਆਰ.ਪੀ.ਐੱਫ., ਜੀ.ਆਰ.ਪੀ. ਸਣੇ ਕਈ ਹੋਰ ਚੋਟੀ ਦੇ ਅਧਿਕਾਰੀ ਹਾਦਸੇ ਵਾਲੀ ਥਾਂ 'ਤੇ ਮੌਜੂਦ ਹਨ।

Inder Prajapati

This news is Content Editor Inder Prajapati