ਵਿਚਕਾਰ ਸੜਕ ਦੇ ਚੱਲਦੀ ਬੱਸ ਬਣੀ ਅੱਗ ਦਾ ਗੋਲਾ, 60 ਤੋਂ ਵਧੇਰੇ ਸਵਾਰੀਆਂ ਸਨ ਸਵਾਰ

11/16/2023 5:17:53 PM

ਸਿਰਸਾ- ਹਰਿਆਣਾ ਦੇ ਫਤਿਹਾਬਾਦ ਸ਼ਹਿਰ ਦੇ ਰਤੀਆ ਰੋਡ 'ਤੇ MM ਕਾਲਜ ਨੇੜੇ ਇਕ ਪ੍ਰਾਈਵੇਟ ਬੱਸ 'ਚ ਭਿਆਨਕ ਅੱਗ ਲੱਗ ਗਈ। ਬੱਸ ਪੂਰੀ ਤਰ੍ਹਾਂ ਸਵਾਰੀਆਂ ਨਾਲ ਖਚਾਖਚ ਭਰੀ ਹੋਈ ਸੀ। ਹਾਲਾਂਕਿ ਅੱਗ ਲੱਗਦਿਆਂ ਹੀ ਸਵਾਰੀਆਂ ਨੇ ਬੱਸ 'ਚੋਂ ਨਿਕਲ ਕੇ ਆਪਣੀ ਜਾਨ ਬਚਾਈ ਪਰ ਲਗਭਗ ਸਾਰੀਆਂ ਸਵਾਰੀਆਂ ਦਾ ਸਾਮਾਨ ਬੱਸ ਵਿਚ ਹੀ ਛੁੱਟ ਗਿਆ, ਜਿਸ ਨਾਲ ਉਹ ਸੜ ਕੇ ਸੁਆਹ ਹੋ ਗਿਆ। ਸਵਾਰੀਆਂ 'ਚ ਜ਼ਿਆਦਾਤਰ ਲੋਕ ਮਜ਼ਦੂਰੀ ਕਰਨ ਵਾਲੇ ਸਨ ਅਤੇ ਕਾਫੀ ਲੋਕ ਛਠ ਪੂਜਾ ਲਈ ਬਿਹਾਰ ਜਾ ਰਹੇ ਸਨ। 

ਇਹ ਵੀ ਪੜ੍ਹੋ- ਦੇਸ਼ ਦੇ ਹੀਰੋ ਬਣੇ ਸ਼ੰਮੀ ਨੇ ਸਾਂਝਾ ਕੀਤਾ ਜ਼ਿੰਦਗੀ ਦਾ ਕਿੱਸਾ, ਬੋਲੇ- ਕਦੇ ਖੁਦਕੁਸ਼ੀ ਦਾ ਵੀ ਆਇਆ ਸੀ ਖ਼ਿਆਲ

ਜਾਣਕਾਰੀ ਮੁਤਾਬਕ ਸਵਾਰੀਆਂ ਦੀ ਇਕ ਲੱਖ ਤੋਂ ਜ਼ਿਆਦਾ ਦੀ ਨਕਦੀ ਸਾਮਾਨ ਸਮੇਤ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਬੱਸ ਅੱਗ ਦਾ ਗੋਲਾ ਬਣ ਗਈ। ਬਾਅਦ ਵਿਚ ਫਾਇਰ ਬ੍ਰਿਗੇਡ ਕਰਮੀਆਂ ਨੇ ਅੱਗ 'ਤੇ ਕਾਬੂ ਪਾ ਲਿਆ। ਫਤਿਹਾਬਾਦ ਤੋਂ ਟੋਹਾਨਾ ਰੂਟ 'ਤੇ ਚੱਲਣ ਵਾਲੀ ਪ੍ਰਾਈਵੇਟ ਬੱਲ ਟੋਹਾਨਾ ਤੋਂ ਕੁਲਾਂ, ਰਤੀਆ ਹੁੰਦੇ ਹੋਏ ਫਤਿਹਾਬਾਦ ਆ ਰਹੀ ਸੀ। ਬੱਸ ਵਿਚ 60 ਤੋਂ ਜ਼ਿਆਦਾ ਸਵਾਰੀਆਂ ਸਨ। ਫਤਿਹਾਬਾਦ ਵਿਚ ਰਤੀਆ ਓਵਰਬ੍ਰਿਜ ਕੋਲ ਆ ਕੇ ਬੱਸ ਦੇ ਇੰਜਣ ਤੋਂ ਧੂੰਆਂ ਨਿਕਲਣ ਲੱਗਾ। 

ਇਹ ਵੀ ਪੜ੍ਹੋ- ਬੱਚਿਆਂ ਨਾਲ ਬੱਚੇ ਬਣ ਜਾਂਦੇ ਹਨ ਮੋਦੀ ਜੀ, ਵੇਖੋ ਖ਼ੂਬਸੂਰਤ ਵੀਡੀਓ

ਜਿਸ ਤੋਂ ਬਾਅਦ ਇਕ ਕਿਲੋਮੀਟਰ ਅੱਗੇ MM ਕਾਲਜ ਕੋਲ ਹੀ ਬੱਸ ਪਹੁੰਚੀ ਸੀ ਕਿ ਬੱਸ ਵਿਚ ਅੱਗ ਲੱਗ ਗਈ। ਜਿਸ ਤੋਂ ਤੁਰੰਤ ਬਾਅਦ ਡਰਾਈਵਰ ਨੇ ਤੁਰੰਤ ਬੱਸ ਰੋਕੀ ਅਤੇ ਸਵਾਰੀਆਂ ਹੇਠਾਂ ਉਤਰ ਗਈਆਂ। ਸਵਾਰੀਆਂ ਨੂੰ ਸਿਰਫ ਉਤਰਨ ਤੱਕ ਦੀ ਹੀ ਸਮਾਂ ਮਿਲਿਆ, ਇੰਨੇ ਵਿਚ ਬੱਸ ਵੇਖਦੇ ਹੀ ਵੇਖਦੇ ਅੱਗ ਦਾ ਗੋਲਾ ਬਣ ਗਈ।

ਇਹ ਵੀ ਪੜ੍ਹੋ- ਯਾਤਰੀਆਂ ਲਈ ਖ਼ੁਸ਼ਖ਼ਬਰੀ; ਸਿਰਫ਼ ਇਕ ਘੰਟੇ 'ਚ ਪਹੁੰਚੋ ਅੰਮ੍ਰਿਤਸਰ ਤੋਂ ਸ਼ਿਮਲਾ, ਹਵਾਈ ਸੇਵਾ ਅੱਜ ਤੋਂ ਸ਼ੁਰੂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Tanu

This news is Content Editor Tanu