ਪੱਛਮੀ ਦਿੱਲੀ ''ਚ ਚਾਰ ਮੰਜਿਲਾ ਇਮਾਰਤ ਨੂੰ ਲੱਗੀ ਅੱਗ

01/12/2019 1:06:46 AM

ਨਵੀਂ ਦਿੱਲੀ— ਪੱਛਮੀ ਦਿੱਲੀ ਦੇ ਕੀਰਤੀ ਨਗਰ ਇਲਾਕੇ 'ਚ ਇਕ ਫਰਨੀਚਰ ਬਾਜ਼ਾਰ ਸਥਿਤ ਚਾਰ ਮੰਜਿਲਾ ਇਮਾਰਤ 'ਚ ਅੱਗ ਲੱਗ ਗਈ। ਇਸ ਅੱਗ ਦੀ ਚਪੇਟ 'ਚ ਨੇੜਲੀਆਂ ਝੁੱਗੀਆਂ ਵੀ ਆ ਗਈਆਂ, ਜਿਸ ਕਾਰਨ ਕਈ ਲੋਕ ਬੇਘਰ ਹੋ ਗਏ। ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ 12 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਮੌਕੇ 'ਤੇ ਪਹੁੰਚੀਆਂ। ਸ਼ੁੱਕਰਵਾਰ ਸਵੇਰੇ ਕਰੀਬ 4:40 ਵਜੇ ਅੱਗ 'ਤੇ ਕਾਬੂ ਪਾ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ 'ਚ ਕਈ ਘੰਟੇ ਦਾ ਸਮਾਂ ਲੱਗਾ ਪਰ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਝੂੱਗੀਆਂ ਨੇੜੇ ਰੇਲ ਦੀਆਂ ਦੋ ਪਟੜੀਆਂ ਵੀ ਲੰਘਦੀਆਂ ਹਨ। ਰਾਹਤ ਕਾਰਜ ਦੌਰਾਨ ਇਨ੍ਹਾਂ ਪਟੜੀਆਂ 'ਤੇ ਰੇਲ ਸੇਵਾ ਬੰਦ ਰਹੀ।

Inder Prajapati

This news is Content Editor Inder Prajapati