ਦੇਸ਼ ਦੀ ਸਭ ਤੋਂ ਵੱਡੀ FIR, 4 ਦਿਨਾਂ ਤੋਂ ਲਿਖ ਰਹੀ ਪੁਲਸ, 3 ਦਿਨ ਹੋਰ ਲੱਗਣਗੇ

09/20/2019 10:22:19 AM

ਕਾਸ਼ੀਪੁਰ— ਉਤਰਾਖੰਡ ਦੀ ਕਾਸ਼ੀਪੁਰ ਕੋਤਵਾਲੀ 'ਚ ਦੇਸ਼ ਦੀ ਸਭ ਤੋਂ ਵੱਡੀ ਐੱਫ.ਆਈ.ਆਰ. ਲਿਖੀ ਜਾ ਰਹੀ ਹੈ। ਰਿਪੋਰਟ ਲਿਖਦੇ-ਲਿਖਦੇ 4 ਦਿਨ ਬੀਤ ਚੁਕੇ ਹਨ। ਇਸ ਨੂੰ ਪੂਰਾ ਲਿਖਣ 'ਚ ਹਾਲੇ 3 ਦਿਨ ਹੋਰ ਲੱਗ ਸਕਦੇ ਹਨ। ਇਹ ਐੱਫ.ਆਈ.ਆਰ. ਅਟਲ ਆਊਸ਼ਮਾਨ ਘਪਲੇ 'ਚ 2 ਹਸਪਤਾਲਾਂ ਵਿਰੁੱਧ ਦਰਜ ਕੀਤੀਆਂ ਜਾ ਰਹੀਆਂ ਹਨ। ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਭੇਜੀਆਂ ਗਈਆਂ ਦੋਵੇਂ ਐੱਫ.ਆਈ.ਆਰ. ਲਿਖਣ 'ਚ ਮੁੰਸ਼ੀਆਂ ਦੇ ਪਸੀਨੇ ਛੁੱਟ ਰਹੇ ਹਨ। ਪੁਲਸ ਦੇ ਐੱਫ.ਆਈ.ਆਰ. ਟਾਈਪ ਕਰਨ ਵਾਲੇ ਕੰਪਿਊਟਰ ਸਾਫ਼ਟਵੇਅਰ ਦੀ ਸਮਰੱਥਾ 10 ਹਜ਼ਾਰ ਸ਼ਬਦਾਂ ਤੋਂ ਵਧ ਨਹੀਂ ਹੁੰਦੀ, ਇਸ ਲਈ ਇਸ ਨੂੰ ਹੱਥਾਂ ਨਾਲ ਲਿਖਿਆ ਜਾ ਰਿਹਾ ਹੈ। ਥਾਣੇ ਦੇ 4 ਮੁੰਸ਼ੀ ਲਗਾਤਾਰ ਇਸ ਨੂੰ ਪੂਰਾ ਕਰਨ 'ਚ ਜੁਟੇ ਹਨ।

ਸਿਹਤ ਵਿਭਾਗ ਦੀ ਟੀਮ ਨੇ ਅਟਲ ਆਊਸ਼ਮਾਨ ਯੋਜਨਾ ਦੇ ਅਧੀਨ ਐੱਮ.ਪੀ. ਹਸਪਤਾਲ ਅਤੇ ਦੇਵਕੀ ਨੰਦਨ ਹਸਪਤਾਲ 'ਚ ਭਾਰੀ ਬੇਨਿਯਮੀਆਂ ਫੜੀਆਂ ਸਨ। ਜਾਂਚ 'ਚ ਦੋਹਾਂ ਹਸਪਤਾਲਾਂ ਦੇ ਸੰਚਾਲਕਾਂ ਵਲੋਂ ਨਿਯਮ ਵਿਰੁੱਧ ਰੋਗੀਆਂ ਦੇ ਫਰਜ਼ੀ ਇਲਾਜ ਦੇ ਬਿੱਲਾਂ ਦਾ ਕਲੇਮ ਵਸੂਲਣ ਦਾ ਮਾਮਲਾ ਪਕੜ 'ਚ ਆਇਆ ਸੀ। ਐੱਮ.ਪੀ. ਹਸਪਤਾਲ 'ਚ ਰੋਗੀਆਂ ਦੇ ਡਿਸਚਾਰਜ ਹੋਣ ਤੋਂ ਬਾਅਦ ਵੀ ਮਰੀਜ਼ ਕਈ-ਕਈ ਦਿਨਾਂ ਤੱਕ ਹਸਪਤਾਲ 'ਚ ਭਰਤੀ ਦਿਖਾਏ ਗਏ।
ਆਈ.ਸੀ.ਯੂ. 'ਚ ਵੀ ਸਮਰੱਥਾ ਤੋਂ ਵਧ ਰੋਗੀਆਂ ਦਾ ਇਲਾਜ ਹੋਣਾ ਪਾਇਆ ਗਿਆ। ਡਾਇਲੀਸਿਸ ਕੇਸ ਐੱਮ.ਬੀ.ਬੀ.ਐੱਸ. ਡਾਕਟਰ ਵਲੋਂ ਕੀਤਾ ਜਾਣਾ ਦੱਸਿਆ ਗਿਆ। ਮਰੀਜ਼ਾਂ ਦੀ ਗਿਣਤੀ ਹਸਪਤਾਲ ਦੀ ਸਮਰੱਥਾ ਤੋਂ ਕਈ ਗੁਣਾ ਵਧਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ। ਕਈ ਮਾਮਲਿਆਂ 'ਚ ਬਿਨਾਂ ਇਲਾਜ ਕੀਤੇ ਵੀ ਕਲੇਮ ਲੈ ਲਿਆ ਗਿਆ, ਜਿਸ ਦੀ ਜਾਣਕਾਰੀ ਮਰੀਜ਼ ਨੂੰ ਵੀ ਨਹੀਂ ਹੈ।

ਉਤਰਾਖੰਡ ਆਊਸ਼ਮਾਨ ਯੋਜਨਾ ਦੇ ਅਧਿਕਾਰੀ ਸਹਾਇਕ ਧਨੇਸ਼ ਚੰਦਰ ਨੇ ਦੋਹਾਂ ਹਸਪਤਾਲ ਸੰਚਾਲਕਾਂ ਵਿਰੁੱਧ ਪੁਲਸ ਨੂੰ ਸ਼ਿਕਾਇਤ ਸੌਂਪੀ ਸੀ। ਇਨ੍ਹਾਂ 'ਚੋਂ ਇਕ ਸ਼ਿਕਾਇਤ 64 ਪੰਨਿਆਂ ਦੀ ਹੈ ਤਾਂ ਦੂਜੀ ਕਰੀਬ 24 ਪੰਨਿਆਂ ਦੀ। ਐਡੀਸ਼ਨਲ ਐੱਸ.ਪੀ. ਜਗਦੀਸ਼ ਚੰਦਰ ਨੇ ਕਿਹਾ ਕਿ ਅਸਲ 'ਚ ਇਹ ਸ਼ਿਕਾਇਤ ਜਾਂਚ ਰਿਪੋਰਟ ਦੀ ਮੂਲ ਕਾਪੀ ਹੈ, ਜਿਸ 'ਚ ਸਾਰੇ ਤੱਤ ਹਨ। ਇਸ ਨਾਲ ਛੇੜਛਾੜ ਨਾ ਹੋਵੇ ਇਸ ਲਈ ਨਕਲ ਕੀਤੀ ਜਾ ਰਹੀ ਹੈ।
ਪੁਲਸ ਦੀ ਪਰੇਸ਼ਾਨੀ ਐੱਫ.ਆਈ.ਆਰ. ਨੂੰ ਲਿਖਣ ਤੱਕ ਹੀ ਸੀਮਿਤ ਨਹੀਂ ਹੈ। ਇੰਨੀ ਵੱਡੀ ਐੱਫ.ਆਈ.ਆਰ. ਦੀ ਸਮੀਖਿਆ ਹੋਵੇਗੀ ਤਾਂ ਘੱਟੋ-ਘੱਟ ਇਕ ਪਰਚਾ ਕੱਟਣ 'ਚ ਹੀ 15 ਦਿਨ ਲੱਗ ਸਕਦੇ ਹਨ, ਜਦੋਂ ਕਿ ਸਮੀਖਿਆ ਦੀ ਸਮੇਂ-ਹੱਦ 3 ਮਹੀਨੇ ਰੱਖੀ ਗਈ ਹੈ, ਜੋ ਕਿਸੇ ਵੀ ਤਰ੍ਹਾਂ ਨਾਲ ਪੂਰੀ ਨਹੀਂ ਹੋ ਸਕਦੀ ਹੈ। ਪੁਲਸ ਲਈ

DIsha

This news is Content Editor DIsha