ਅੰਤਿਮ ਸਸਕਾਰ ਕਰਨ ਪੁੱਜੇ ਲੋਕਾਂ ਨੇ ਦੇਖਿਆ ਕੁਝ ਅਜਿਹਾ ਕਿ ਲਾਸ਼ ਛੱਡ ਕੇ ਭੱਜੇ ਬਾਹਰ

09/14/2017 2:53:54 PM

ਦੇਹਰਾਦੂਨ— ਲੋਕ ਸ਼ਮਸ਼ਾਨ 'ਚ ਅੰਤਿਮ ਸਸਕਾਰ ਕਰਨ ਪੁੱਜੇ ਸਨ। ਸਸਕਾਰ ਕਰਨ ਵਾਲੇ ਹੀ ਸਨ ਕਿ ਲੋਕਾਂ ਨੇ ਕੁਝ ਅਜਿਹਾ ਦੇਖ ਲਿਆ ਕਿ ਉਹ ਉਥੋਂ ਭੱਜ ਗਏ। ਲੱਖੀਬਾਗ ਸ਼ਮਸ਼ਾਨ ਘਾਟ ਦੇ ਪੁਜਾਰੀ ਪੰਡਿਤ ਅਨਿਲ ਸ਼ਰਮਾ ਨੇ ਦੱਸਿਆ ਕਿ ਉਹ ਸਸਕਾਰ ਕਰਵਾ ਕੇ ਆਏ ਸਨ। ਉਸੀ ਦੌਰਾਨ ਸੱਪ ਸ਼ਮਸ਼ਾਨ ਘਾਟ ਆ ਗਿਆ। ਸੱਪ ਨੂੰ ਦੇਖਦੇ ਹੀ ਸਾਰੇ ਪਾਸੇ ਹੱਲਚੱਲ ਮਚ ਗਈ। ਸੱਪ ਬਹੁਤ ਉਛਲ ਰਿਹਾ ਸੀ।

ਲੋਕਾਂ 'ਚ ਸੱਪ ਨੂੰ ਦੇਖ ਕੇ ਡਰ ਪੈਦਾ ਹੋ ਗਿਆ। ਇਸ ਦੇ ਬਾਅਦ ਲੋਕ ਉਥੋਂ ਭੱਜ ਗÂੈ ਅਤੇ ਵਿਸ਼ਰਾਮ ਗ੍ਰਹਿ 'ਚ ਚਲੇ ਗਏ। ਸੱਪ ਪਿੱਛਾ ਕਰਦੇ ਹੋਏ ਵਿਸ਼ਰਾਮ ਘਰ ਵੀ ਆ ਗਿਆ। ਉਥੇ ਬੈਠੇ ਲੋਕ ਬਾਹਰ ਭੱਜ ਗਏ। ਜੋ ਲੋਕ ਅੰਤਿਮ ਸਸਕਾਰ ਲਈ ਆਏ ਸਨ, ਉਨ੍ਹਾਂ ਨੇ ਫੜਨ ਲਈ ਜਾਲ ਵਿਛਾਇਆ। ਇਸ ਦੇ ਬਾਅਦ ਮੌਜੂਦ ਲੋਕ ਨੇ ਸੱਪ ਨੂੰ ਬੋਤਲ 'ਚ ਬੰਦ ਕਰ ਲਿਆ। ਇਸ ਦੇ ਬਾਅਦ 108 ਨੂੰ ਫੋਨ ਕੀਤਾ। ਸੱਪ ਨੂੰ ਫੜ ਕੇ ਜੰਗਲ 'ਚ ਛੱਡ ਦਿੱਤਾ ਗਿਆ ਹੈ। ਸੱਪ ਸਭ ਤੋਂ ਜ਼ਹਿਰੀਲੇ ਸੱਪਾਂ 'ਚੋਂ ਇਕ ਸੀ। ਜੇਕਰ ਉਹ ਡੰਗ ਲੈਂਦਾ ਤਾਂ ਕਿਸੇ ਦੀ ਵੀ ਮੌਤ ਹੋ ਸਕਦੀ ਸੀ। ਕੋਈ ਵੀ ਹਾਦਸਾ ਹੋਣ ਤੋਂ ਬਚ ਗਿਆ।