ਯੋਗ ਦਿਵਸ ''ਤੇ ਵਿਵਾਦਿਤ ਟਵੀਟ ਕਰ ਬੁਰੇ ਫਸੇ ਰਾਹੁਲ ਗਾਂਧੀ, ਸ਼ਿਕਾਇਤ ਦਰਜ

06/23/2019 7:20:12 PM

ਮੁੰਬਈ—ਯੋਗ ਦਿਵਸ 'ਤੇ ਵਿਵਾਦਿਤ ਟਵੀਟ ਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਲਈ ਖੁਦ ਹੀ ਮੁਸਬੀਤ ਖੜ੍ਹੀ ਕਰ ਲਈ ਹੈ। ਮੁੰਬਈ ਦੇ ਵਕੀਲ ਅਟਲ ਦੁਬੇ ਨੇ ਇਸ ਟਵੀਟ 'ਤੇ ਰਾਹੁਲ ਗਾਂਧੀ ਵਿਰੁੱਧ ਸ਼ਿਕਾਇਤ ਕਰਵਾਈ ਹੈ। ਵਕੀਲ ਦੁਬੇ ਨੇ ਸੁਰੱਖਿਆ ਕਰਮਚਾਰੀਆਂ ਨੂੰ ਵੀ ਫੌਜ ਦਾ ਅਪਮਾਨ ਕਰਨ ਦੇ ਮਾਮਲੇ 'ਚ ਰਾਹੁਲ ਗਾਂਧੀ ਵਿਰੁੱਧ ਧਾਰਾ 502 (2) ਤਹਿਤ ਮਾਮਲਾ ਦਰਜ ਕਰਵਾਉਣ ਨੂੰ ਕਿਹਾ ਹੈ। ਵਕੀਲ ਦੁਬੇ ਨੇ ਕਿਹਾ ਕਿ ਰਾਹੁਲ ਫੌਜ ਦੀ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸ ਦੇਈਏ ਕਿ ਰਾਹੁਲ ਨੇ 21 ਜੂਨ ਨੂੰ ਯੋਗ ਦਿਵਸ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਸ 'ਚ ਇਕ ਪਾਸੇ ਫੌਜ ਦੇ ਜਵਾਨ ਅਤੇ ਦੂਜੇ ਪਾਸੇ ਆਰਮੀ ਡਾਗ ਯੋਗ ਕਰ ਰਹੇ ਹਨ। ਇਸ ਫੋਟੋ 'ਤੇ ਰਾਹੁਲ ਨੇ ਕੈਪਸ਼ਨ ਦਿੱਤੀ ਸੀ, 'ਨਿਊ ਇੰਡੀਆ'।

ਰਾਹੁਲ ਦੇ ਇਸ ਟਵੀਟ 'ਤੇ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਹਾਲਾਂਕਿ ਰਾਹੁਲ ਦੀ ਇਸ ਪੋਸਟ 'ਤੇ ਕਾਂਗਰਸ ਵੱਲੋਂ ਕੋਈ ਬਿਆਨ ਜਾਂ ਪ੍ਰਤੀਕਿਰਿਆ ਨਹੀਂ ਆਈ ਹੈ। ਸੂਤਰਾਂ ਮੁਤਾਬਕ ਕਾਂਗਰਸ ਨੇਤਾ ਵੀ ਰਾਹੁਲ ਦੇ ਇਸ ਟਵੀਟ ਨੂੰ ਸਮਝ ਨਹੀਂ ਪਾਏ ਹਨ ਕਿ ਉਹ ਇਸ 'ਚ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ਪਰ ਇਹ ਤਾਂ ਸਾਫ ਹੈ ਕਿ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਨਿਊ ਇੰਡੀਆ' ਤੇ ਤੰਜ ਕੱਸਿਆ ਹੈ।


ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਰਾਹੁਲ ਦੇ ਟਵੀਟ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਯੋਗ ਦਿਵਸ 'ਤੇ ਨਾ ਸਿਰਫ 'ਨਿਊ ਇੰਡੀਆ' ਨਾਅਰੇ ਦਾ ਮਜ਼ਾਕ ਉਡਾਇਆ ਬਲਕਿ ਆਰਮਡ ਫੋਰਸਿਜ਼ ਦਾ ਅਪਮਾਨ ਵੀ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਿਖਿਆ ਕਿ ਰਾਹੁਲ ਗਾਂਧੀ ਨੇ ਭਾਰਤੀ ਫੌਜ ਦੇ ਸ਼ਾਨਦਾਰ ਮੈਂਬਰ ਹਨ ਅਤੇ ਉਹ ਸਾਡੇ ਰਾਸ਼ਟਰ ਦੀ ਸੁਰੱਖਿਆ 'ਚ ਯੋਗਦਾਨ ਕਰਦੇ ਹਨ, ਜਦ ਕੋਈ ਵਾਰ-ਵਾਰ ਆਰਮਡ ਫੋਰਸਿਜ਼ ਦਾ ਅਪਮਾਨ ਕਰਦਾ ਰਹਿੰਦਾ ਹੈ ਤਾਂ ਉਸ ਦੇ ਬਾਰੇ 'ਚ ਸਿਰਫ ਇਹ ਪ੍ਰਾਥਨਾ ਕੀਤੀ ਜਾ ਸਕਦੀ ਹੈ ਕਿ ਭਗਵਾਨ ਉਸ ਨੂੰ ਸਦ ਬੁੱਧੀ ਦੇਣ।

Karan Kumar

This news is Content Editor Karan Kumar