'ਯਾਤਰੀਆਂ ਲਈ 'ਘਾਤਕ' ਹਨ ਜਹਾਜ਼ਾਂ ਦੀਆਂ ਸੀਟਾਂ'

07/20/2019 9:29:35 PM

ਟੋਰਾਂਟੋ - ਏਅਰਲਾਈਨਾਂ ਅਤੇ ਪਾਇਲਟਾਂ 'ਤੇ ਭਰੋਸਾ ਕਰਕੇ ਹੀ ਯਾਤਰੀ ਜਹਾਜ਼ 'ਚ ਸਵਾਰ ਹੋ ਕੇ 7 ਸਮੁੰਦਰ ਪਾਰ ਦਾ ਸਫਰ ਤੈਅ ਕਰਦੇ ਹਨ। ਪਰ ਜਦ ਕੋਈ ਏਅਰਲਾਈਨ ਇਹ ਆਖਣ ਲੱਗ ਪਵੇ ਕਿ ਉਨ੍ਹਾਂ ਦੇ ਜਹਾਜ਼ ਦੀਆਂ ਸੀਟਾਂ ਕਿਸੇ ਕੰਮ ਦੀਆਂ ਨਹੀਂ ਹਨ ਤਾਂ ਲੋਕਾਂ ਦਾ ਉਸ ਏਅਰਲਾਈਨ ਵੱਲ ਰੁਝਾਨ ਹੋਣਾ ਖਤਮ ਹੋ ਜਾਂਦਾ ਹੈ। ਇਹੋਂ ਜਿਹੀ ਹੀ ਇਕ ਘਟਨਾ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਕੇ. ਐੱਲ. ਐੱਮ. ਇੰਡੀਆ ਦੇ ਟਵਿੱਟਰ ਅਕਾਊਂਟ ਵੱਲੋਂ ਇਕ ਟਵੀਟ ਕੀਤਾ ਗਿਆ। ਜਿਸ 'ਚ ਉਨ੍ਹਾਂ ਲਿੱਖਿਆ ਕਿ ਯਾਤਰੀ ਜਿਹੜੇ ਜਹਾਜ਼ਾਂ ਦੀਆਂ ਸੀਟਾਂ 'ਤੇ ਬੈਠ ਕੇ ਸਫਰ ਕਰਦੇ ਹਨ ਉਹ ਜਹਾਜ਼ ਕ੍ਰੈਸ਼ ਹੋਣ ਦੀ ਸੂਰਤ 'ਚ ਯਾਤਰੀਆਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਰਹਿ ਜਾਂਦੀ ਹੈ। ਕੇ. ਐੱਮ. ਐੱਲ. ਦਾ ਇਹ ਟਵੀਟ ਇਕ ਰਿਪੋਰਟ ਦੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਕੀਤਾ ਗਿਆ ਸੀ।

ਲੋਕਾਂ ਨੇ ਕੇ. ਐੱਮ. ਐੱਲ. ਦੇ ਟਵੀਟ ਨੂੰ ਰਿਟਵੀਟ ਕਰ ਉਸ 'ਤੇ ਆਪਣੀ ਭੜਾਸ ਕੱਢੀ ਅਤੇ ਆਖਿਆ ਕਿ ਯਾਤਰੀ ਆਪਣਾ ਕੀਮਤੀ ਸਮਾਂ ਬਚਾਉਣ ਅਤੇ ਲੰਬਾ ਸਫਰ ਤੈਅ ਕਰਨ ਲਈ ਏਅਰਲਾਇੰਸ 'ਤੇ ਭਰੋਸਾ ਕਰਦੇ ਹਨ ਅਤੇ ਤੁਸੀਂ ਇਸ ਤਰ੍ਹਾਂ ਦੇ ਟਵੀਟ ਕਰ ਲੋਕਾਂ 'ਚ ਡਰ ਪੈਦਾ ਕਰ ਰਹੇ ਹੋ। ਕਈ ਲੋਕਾਂ ਵੱਲੋਂ ਦਿੱਤੇ ਬਿਆਨਾਂ ਤੋਂ ਬਾਅਦ ਕੇ. ਐੱਮ. ਐੱਲ. ਇੰਡੀਆ ਵੱਲੋਂ ਇਹ ਟਵੀਟ ਡਿਲੀਟ ਕਰ ਲੋਕਾਂ ਤੋਂ ਮੁਆਫੀ ਮੰਗੀ। ਜਿਸ 'ਚ ਉਨ੍ਹਾਂ ਕਿਹਾ ਕਿ ਸਾਡੇ ਇਸ ਟਵੀਟ ਕਰਨ ਦਾ ਮਤਲਬ ਲੋਕਾਂ ਨੂੰ ਡਰਾਉਣਾ ਨਹੀਂ ਸੀ।

Khushdeep Jassi

This news is Content Editor Khushdeep Jassi