ਤਿਉਹਾਰੀ ਸੀਜ਼ਨ 'ਚ ਯਾਤਰੀਆਂ ਨੂੰ ਵੱਡਾ ਤੋਹਫ਼ਾ, ਰੇਲਵੇ ਵਿਭਾਗ ਚਲਾ ਰਿਹੈ 300 ਵਿਸ਼ੇਸ਼ ਰੇਲਾਂ

10/25/2023 12:32:34 PM

ਨਵੀਂ ਦਿੱਲੀ- ਤਿਉਹਾਰੀ ਸੀਜ਼ਨ ਵਿਚ ਟਰੇਨਾਂ 'ਚ ਬੇਤਹਾਸ਼ਾ ਭੀੜ ਹੁੰਦੀ ਹੈ। ਕਈ ਲੋਕਾਂ ਨੂੰ ਕਨਫਰਮ ਟਿਕਟ ਵੀ ਨਹੀਂ ਮਿਲਦੀ। ਅਜਿਹੇ ਵਿਚ ਟਰੇਨ 'ਚ ਸਫ਼ਰ ਕਰਨ ਵਾਲਿਆਂ ਦੀ ਚੰਗੀ ਖ਼ਬਰ ਹੈ। ਰੇਲਵੇ ਤਿਉਹਾਰੀ ਸੀਜ਼ਨ ਵਿਚ 300 ਸਪੈਸ਼ਨ ਟਰੇਨਾਂ ਚਲਾ ਰਿਹਾ ਹੈ, ਤਾਂ ਜੋ ਲੋਕਾਂ ਦੀ ਯਾਤਰਾ ਸੁਖ਼ਦ ਹੋ ਸਕੇ। ਜੇਕਰ ਦੀਵਾਲੀ ਅਤੇ ਛਠ ਮੌਕੇ ਤੁਸੀਂ ਆਪਣੇ ਘਰ ਜਾਣ ਦਾ ਮਨ ਬਣਾ ਰਹੇ ਹੋ ਅਤੇ ਟਰੇਨਾਂ ਫੁਲ ਹਨ ਤਾਂ ਥੋੜ੍ਹਾ ਰੁਕੋ ਕਿਉਂਕਿ ਤੁਹਾਡੇ ਰੂਟ 'ਤੇ ਦੌੜਨ ਵਾਲੀਆਂ ਟਰੇਨਾਂ ਤੋਂ ਇਲਾਵਾ ਰੇਲਵੇ ਵਲੋਂ ਸਪੈਸ਼ਲ ਟਰੇਨਾਂ ਦਾ ਵੀ ਇੰਤਜ਼ਾਮ ਹੈ। 300 ਦੇ ਕਰੀਬ ਸਪੈਸ਼ਲ ਟਰੇਨਾਂ ਚਲਾਈਆਂ ਜਾਣਗੀਆਂ। 

ਇਹ ਵੀ ਪੜ੍ਹੋ-  ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਖੁਸ਼ਖ਼ਬਰੀ, ਰੇਲਵੇ ਨੇ ਚਲਾਈ ਸਪੈਸ਼ਲ ਟਰੇਨ

ਕਈ ਵਾਰ ਯਾਤਰੀ ਜਾਣਕਾਰੀ ਦੀ ਘਾਟ ਵਿਚ ਕਨਫਰਮ ਸੀਟ ਨਹੀਂ ਮਿਲਦੀ। ਭਾਰਤੀ ਰੇਲਵੇ 13 ਜ਼ੋਨ ਰੂਟ 'ਤੇ 300 ਸਪੈਸ਼ਲ ਟਰੇਨਾਂ ਚਲਾਏਗੀ, ਜੋ ਤਿਉਹਾਰ ਦੇ ਮੌਸਮ ਵਿਚ ਲੱਗਭਗ 4500 ਤੋਂ ਵੱਧ ਫੇਰੇ ਲਾਏਗੀ। ਇਨ੍ਹਾਂ ਵਿਚ ਇਕੱਲੇ ਪੂਰਬੀ-ਉੱਤਰੀ ਰੇਲਵੇ ਨੇ ਦੁਸਹਿਰਾ-ਦੀਵਾਲੀ ਅਤੇ ਛਠ ਪੂਜਾ ਦੇ ਤਿਉਹਾਰ ਨੂੰ ਵੇਖਦੇ ਹੋਏ ਯਾਤਰੀਆਂ ਦੀ ਹੋਣ ਵਾਲੀ ਵਾਧੂ ਭੀੜ ਲਈ 300 ਸਪੈਸ਼ਲ ਟਰੇਨਾਂ ਦਾ ਸੰਚਾਲਨ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਵੱਡਾ ਹਾਦਸਾ: ਆਦਿ ਕੈਲਾਸ਼ ਤੋਂ ਪਰਤ ਰਹੀ ਗੱਡੀ ਡੂੰਘੀ ਖੱਡ 'ਚ ਡਿੱਗੀ, ਡਰਾਈਵਰ ਸਣੇ ਸਾਰੇ ਸ਼ਰਧਾਲੂਆਂ ਦੀ ਮੌਤ

ਇਨ੍ਹਾਂ 13 ਜ਼ੋਨ 'ਤੇ ਚੱਲਣਗੀਆਂ ਟਰੇਨਾਂ

ਰੇਲਵੇ ਨੇ ਮੱਧ ਰੇਲਵੇ ਤੋਂ 14 ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜੋ ਤਿਉਹਾਰੀ ਸੀਜ਼ਨ 'ਚ 100 ਫੇਰੇ ਲਾਵੇਗੀ।
ਰੇਲਵੇ ਨੇ ਈਸਟ ਸੈਂਟਰਲ ਰੇਲਵੇ ਤੋਂ 42 ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜੋ ਤਿਉਹਾਰੀ ਸੀਜ਼ਨ 'ਚ 512 ਫੇਰੇ ਲਾਵੇਗੀ।
ਰੇਲਵੇ ਨੇ ਈਸਟ ਕੋਸਟ ਰੇਲਵੇ ਤੋਂ 12 ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜੋ ਕਿ 308 ਫੇਰੇ ਲਾਵੇਗੀ।
ਰੇਲਵੇ, ਪੂਰਬੀ ਰੇਲਵੇ ਤੋਂ 8 ਟਰੇਨਾਂ ਚਲਾਏਗਾ, ਜੋ ਕਿ ਤਿਉਹਾਰੀ ਸੀਜ਼ਨ 'ਚ 42 ਫੇਰੇ ਲਾਵੇਗੀ।
ਰੇਲਵੇ ਨੇ ਉੱਤਰੀ ਰੇਲਵੇ ਤੋਂ 34 ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜੋ ਕਿ 228 ਫੇਰੇ ਲਾਵੇਗੀ।
ਰੇਲਵੇ ਨੇ ਉੱਤਰ-ਪੂਰਬੀ ਰੇਲਵੇ ਤੋਂ 4 ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜੋ ਕਿ 26 ਫੇਰੇ ਲਾਵੇਗੀ।
ਉੱਤਰ-ਪੂਰਬ ਫਰੰਟੀਅਰ ਰੇਲਵੇ ਜ਼ੋਨ ਨੇ 22 ਰੇਲਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ, ਜੋ ਕਿ 241 ਫੇਰੇ ਲਾਵੇਗੀ।
ਉੱਤਰੀ ਪੱਛਮੀ ਰੇਲਵੇ ਨੇ 24 ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜੋ ਕਿ ਤਿਹੌਰੀ ਸੀਜ਼ਨ 'ਚ 1208 ਫੇਰੇ ਲਾਵੇਗੀ।
ਦੱਖਣੀ ਰੇਲਵੇ ਨੇ 10 ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜੋ ਤਿਉਹਾਰੀ ਸੀਜ਼ਨ 'ਚ 58 ਫੇਰੇ ਲਾਵੇਗੀ।
ਦੱਖਣ ਪੂਰਬੀ ਰੇਲਵੇ ਨੇ 8 ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜੋ ਕਿ  64 ਫੇਰੇ ਲਾਵੇਗੀ।
ਦੱਖਣ ਮੱਧ ਰੇਲਵੇ ਨੇ 58 ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜੋ ਕਿ 404 ਫੇਰੇ ਲਾਵੇਗੀ।
ਦੱਖਣ ਪੱਛਮੀ ਰੇਲਵੇ ਨੇ 11 ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜੋ 27 ਫੇਰੇ ਲਾਵੇਗੀ।
ਪੱਛਮੀ ਰੇਲਵੇ ਨੇ 36 ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜੋ ਕਿ 1262 ਫੇਰੇ ਲਾਵੇਗੀ।

ਇਹ ਵੀ ਪੜ੍ਹੋ- ਬਾਬਾ ਬਾਲਕ ਨਾਥ ਦੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਦਰਸ਼ਨ ਕਰਨਾ ਹੋਵੇਗਾ ਆਸਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu