ਕੋਰੋਨਾ ਦੇ ਮਾਮਲੇ ਵਧਣ ਦਾ ਖ਼ਦਸ਼ਾ! ਕੇਂਦਰ ਦਾ ਸੂਬਿਆਂ ਨੂੰ ਹੁਕਮ, ਚੁਣੌਤੀਆਂ ਨਾਲ ਨਜਿੱਠਣ ਲਈ ਰਹੋ ਤਿਆਰ

12/10/2021 10:09:10 AM

ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਕਮ ਦਿੱਤਾ ਕਿ ਕੋਰੋਨਾ ਦੇ ਕਲੀਨਿਕਲ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ 8 ਨਾਜ਼ੁਕ ਦਵਾਈਆਂ ਦੇ ਢੁਕਵੇਂ ਭੰਡਾਰ ਨੂੰ ਯਕੀਨੀ ਬਣਾਉਣ ਅਤੇ ਮਾਮਲਿਆਂ ਵਿਚ ਵਾਧੇ ਦੀ ਸੰਭਾਵਨਾ ਦੇ ਮੱਦੇਨਜ਼ਰ ਹਸਪਤਾਲਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ। ਓਮੀਕ੍ਰੋਨ ਵੈਰੀਐਂਟ ਲਈ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਸਕੱਤਰਾਂ ਅਤੇ ਐੱਨ.ਐੱਚ.ਐੱਮ. ਦੇ ਐੱਮ.ਡੀ. ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਹਸਪਤਾਲਾਂ ਵਿਚ ਵੈਂਟੀਲੇਟਰ ਪੀ.ਐੱਸ.ਏ. ਪਲਾਂਟ ਅਤੇ ਆਕਸੀਜਨ ਕੰਸੈਂਟਰੇਟਰ ਸਹੀ ਢੰਗ ਨਾਲ ਕੰਮ ਕਰ ਰਹੇ ਹੋਣ।

ਇਹ ਵੀ ਪੜ੍ਹੋ : ਜੋ ਕਿਸਾਨ ਨੇਤਾ ਰਾਜਨੀਤੀ 'ਚ ਜਾਣਾ ਚਾਹੁੰਦੇ ਹਨ, ਐੱਸ.ਕੇ.ਐੱਮ. ਛੱਡ ਦੇਣ: ਦਰਸ਼ਨ ਪਾਲ

ਸਿਹਤ ਮੰਤਰਾਲਾ ਨੇ ਕਿਹਾ ਕਿ ਕੇਂਦਰ ਵਲੋਂ ਦਿੱਤੇ ਗਏ ਕਈ ਵੈਂਟੀਲੇਟਰ ਹਾਲੇ ਤੱਕ ਖੋਲ੍ਹੇ ਵੀ ਨਹੀਂ ਗਏ ਹਨ ਅਤੇ ਵਰਤੇ ਵੀ ਨਹੀਂ ਗਏ ਹਨ। ਇਸ ਦੀ ਤੁਰੰਤ ਸਮੀਖਿਆ ਕਰਨ ਦੀ ਲੋੜ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਸਾਰੇ ਪੀ.ਐੱਸ.ਏ. ਆਕਸੀਜਨ ਪਲਾਂਟ, ਆਕਸੀਜਨ ਕੰਸੈਂਟਰੇਟਰ ਅਤੇ ਵੈਂਟੀਲੇਟਰ ਲਗਾਏ ਜਾਣ ਅਤੇ ਉਹ ਕੰਮ ਕਰਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

DIsha

This news is Content Editor DIsha